Bhupesh Baghel ਜੁਰਾਬਾਂ ਤੇ ਟੋਪੀ ਪਾ ਕੇ ਗਏ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ ’ਚ ਰੋਸ
Bhupesh Baghel In Gurudwara Sahib: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਨੰਦਗਾਓਂ ਲੋਕ ਸਭਾ ਤੋਂ ਕਾਂਗਰਸ ਉਮੀਦਵਾਰ ਭੁਪੇਸ਼ ਬਘੇਲ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਹਨ। ਚੋਣ ਪ੍ਰਚਾਰ ਦੌਰਾਨ ਗੁਰਦੁਆਰੇ ਮੱਥਾ ਟੇਕਣ ਪਹੁੰਚੇ ਭੁਪੇਸ਼ ਬਘੇਲ ਨੇ ਗਲਤੀ ਕਰ ਦਿੱਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਖਲਬਲੀ ਮਚ ਗਈ ਹੈ। ਜਿਸ ਕਾਰਨ ਸਿੱਖ ਕੌਮ ਵਿੱਚ ਰੋਸ ਹੈ।
ਦਰਅਸਲ ਸਾਬਕਾ ਸੀਐਮ ਭੁਪੇਸ਼ ਬਘੇਲ ਆਪਣੇ ਸਿਰ 'ਤੇ ਜੁਰਾਬਾਂ ਅਤੇ ਟੋਪੀ ਪਾ ਕੇ ਗੁਰਦੁਆਰੇ ਪਹੁੰਚੇ ਸਨ। ਜਿਸ ਨੂੰ ਲੈ ਕੇ ਹੁਣ ਰੋਸ ਪਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਸ਼ਨੀਵਾਰ ਨੂੰ ਬਘੇਲ ਰਾਜਨੰਦਗਾਓਂ ਦੇ ਬਘਨਦੀ ਪਹੁੰਚੇ ਸਨ, ਜਿੱਥੇ ਉਹ ਗੁਰੂਦੁਆਰੇ ਮੱਥਾ ਟੇਕਣ ਵੀ ਗਏ ਸਨ। ਡੋਂਗਰਗਾਂਵ ਦੇ ਵਿਧਾਇਕ ਦਲੇਸ਼ਵਰ ਸਾਹੂ ਅਤੇ ਕਾਂਗਰਸੀ ਵਰਕਰ ਵੀ ਉਨ੍ਹਾਂ ਦੇ ਨਾਲ ਸਨ। ਸਾਰੇ ਵਰਕਰ ਵੀ ਬਿਨਾਂ ਜੁਰਾਬਾਂ ਪਹਿਨੇ ਅਤੇ ਬਿਨਾਂ ਸਿਰ ਢੱਕੇ ਗੁਰਦੁਆਰੇ ਅੰਦਰ ਦਾਖਲ ਹੋਏ।
ਇਸ ਮਾਮਲੇ ਵਿੱਚ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਗੁਰਦੁਆਰੇ ਵਿੱਚ ਦਾਖਲ ਹੋਣ ਸਮੇਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਜੋ ਵੀ ਹੋਇਆ ਉਹ ਨਿਯਮਾਂ ਦੇ ਖਿਲਾਫ ਸੀ। ਇਸ ਤੋਂ ਸਮਾਜ ਦੇ ਲੋਕ ਨਾਰਾਜ਼ ਹਨ। ਗੁਰਦੁਆਰਾ ਸਾਹਿਬ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਲਈ ਕੁਝ ਨਿਯਮ ਹਨ। ਜਿਸ ਦੀ ਪਾਲਣਾ ਕਰਨੀ ਬਣਦੀ ਹੈ। ਜੁਰਾਬਾਂ ਅਤੇ ਟੋਪੀ ਪਾ ਕੇ ਗੁਰਦੁਆਰੇ ਦੇ ਅੰਦਰ ਦਾਖਲ ਹੋਣ ਦੀ ਮਨਾਹੀ ਹੈ। ਇਸੇ ਤਰ੍ਹਾਂ, ਕੋਈ ਵੀ ਵਿਅਕਤੀ ਸਿਰ 'ਤੇ ਰੁਮਾਲ ਜਾਂ ਪਟਕਾ ਰੱਖ ਕੇ ਜਾਂ ਪੱਗ ਬੰਨ੍ਹ ਕੇ ਹੀ ਸ੍ਰੀ ਗੁਰੂਦੁਆਰਾ ਸਾਹਿਬ ਵਿੱਚ ਦਾਖਲ ਹੋ ਸਕਦਾ ਹੈ।
ਇਹ ਵੀ ਪੜ੍ਹੋ: ਫਰੀਦਕੋਟ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ; ਦੋ ਜ਼ਖਮੀ ਗੈਂਗਸਟਰਾਂ ਨੂੰ ਕੀਤਾ ਕਾਬੂ
-