''ਕੰਗਨਾ ਨੂੰ ਬਣਦੀ ਸਜ਼ਾ ਮਿਲੇਗੀ...'' ਮਾਣਹਾਨੀ ਮਾਮਲੇ 'ਚ ਹਾਈਕੋਰਟ ਦੇ ਫੈਸਲੇ 'ਤੇ ਬੀਬੀ ਮਹਿੰਦਰ ਕੌਰ ਦਾ ਵੱਡਾ ਬਿਆਨ
Bibi Mahinder Kaurs statement on Kangana Ranaut case : ਚੰਡੀਗੜ੍ਹ ਮਾਨਯੋਗ ਹਾਈਕੋਰਟ ਵੱਲੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀ ਮਾਣਹਾਨੀ ਮਾਮਲੇ ਵਿੱਚ ਪਟੀਸ਼ਨ ਨੂੰ ਅੱਜ ਰੱਦ ਕਰਨ ਦੀ ਅਰਜੀ ਖਾਰਜ ਕਰਨ ਦਾ ਬੀਬੀ ਮਹਿੰਦਰ ਕੌਰ ਨੇ ਸਵਾਗਤ ਕੀਤਾ ਹੈ। ਬੀਬੀ ਮਹਿੰਦਰ ਕੌਰ ਨੇ ਕਿਹਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਅਤੇ ਮਾਨਯੋਗ ਅਦਾਲਤਾਂ 'ਤੇ ਭਰੋਸਾ ਹੈ ਅਤੇ ਉਹਨਾਂ ਨੂੰ ਇਨਸਾਫ ਮਿਲੇਗਾ ਅਤੇ ਕੰਗਨਾ ਰਣੌਤ ਨੂੰ ਬਣਦੀ ਸਜ਼ਾ ਮਿਲੇਗੀ।
ਦੱਸਣਾ ਬਣਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਸਮੇਂ ਕਿਸਾਨਾਂ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਸੰਘਰਸ਼ ਦੌਰਾਨ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਵਿਖੇ ਬਜ਼ੁਰਗ ਮਹਿਲਾ ਮਹਿੰਦਰ ਕੌਰ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਰੋਜ਼ਾਨਾ ਹੀ ਧਰਨਾ ਵਿੱਚ ਸ਼ਿਰਕਤ ਕੀਤੀ ਜਾਂਦੀ ਸੀ, ਉਸ ਸਮੇਂ ਕੰਗਨਾ ਰਣੌਤ ਵੱਲੋਂ ਆਪਣੇ ਸੋਸ਼ਲ ਅਕਾਊਂਟ ਉੱਤੇ ਮਹਿੰਦਰ ਕੌਰ ਦੀ ਫੋਟੋ ਪਾ ਕੇ ਲਿਖਿਆ ਗਿਆ ਸੀ ਕਿ ਇਹ ਬੀਬੀਆਂ 100-100 ਰੁਪਏ ਵਿੱਚ ਧਰਨੇ ਵਿੱਚ ਲਿਆਂਦੀਆਂ ਗਈਆਂ ਹਨ, ਜਿਸ ਦੇ ਮਹਿੰਦਰ ਕੌਰ ਨੇ ਬਠਿੰਡਾ ਦੀ ਮਾਨਯੋਗ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।
ਬੇਸ਼ੱਕ ਇਹ ਕੇਸ ਮਹਿੰਦਰ ਕੌਰ ਜਿੱਤ ਗਏ ਸਨ ਪਰ ਉਸ ਤੋਂ ਬਾਅਦ ਇਸ ਕੇਸ ਨੂੰ ਖਾਰਜ ਕਰਨ ਲਈ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਸੀ, ਜਿਸ 'ਤੇ ਚੱਲਦਿਆਂ ਅੱਜ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
''ਕੰਗਨਾ ਨੇ ਜੋ ਕੀਤਾ...''
ਪੀਟੀਸੀ ਨਿਊਜ਼ ਨਾਲ ਖਾਸ ਗੱਲਬਾਤ ਕਰਦੇ ਹੋਏ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਵਾਹਿਗੁਰੂ ਅਤੇ ਮਾਨਯੋਗ ਅਦਾਲਤਾਂ 'ਤੇ ਉਹਨਾਂ ਨੂੰ ਭਰੋਸਾ ਹੈ। ਉਹਨਾਂ ਕਿਹਾ ਕਿ ਕੰਗਨਾ ਰਣੌਤ ਨੇ ਜੋ ਕੀਤਾ, ਉਸ ਦੀ ਸਜ਼ਾ ਉਸਨੂੰ ਮਿਲਣੀ ਚਾਹੀਦੀ ਹੈ। ਬੀਬੀ ਮਹਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਅਦਾਲਤ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ।
- PTC NEWS