Bishan Singh Bedi Last Rites: ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਅੰਤਿਮ ਸਸਕਾਰ ਵੇਲੇ ਕਪਿਲ ਦੇਵ ਨੇ ਆਖੀ ਇਹ ਵੱਡੀ ਗੱਲ
Bishan Singh Bedi Last Rites: ਸਾਬਕਾ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਅੱਜ ਪੰਜ ਤੱਤਾਂ ’ਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਸਮੇਤ ਕ੍ਰਿਕਟ ਜਗਤ ਦੇ ਸਾਰੇ ਦਿੱਗਜ ਸ਼ਮਸ਼ਾਨਘਾਟ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੂੰ ਅੰਤਿਮ ਵਿਦਾਈ ਅਤੇ ਸ਼ਰਧਾਂਜਲੀ ਦਿੱਤੀ।
ਪੁੱਤ ਨੇ ਦਿੱਤਾ ਚਿਖਾ ਨੂੰ ਅਗਨ ਭੇਂਟ
ਉਨ੍ਹਾਂ ਦੇ ਪੁੱਤਰ ਅੰਗਦ ਬੇਦੀ ਨੇ ਚਿਖਾ ਨੂੰ ਅਗਨ ਭੇਟ ਕੀਤਾ। ਉਹ ਆਪਣੇ ਪਿੱਛੇ ਪਤਨੀ ਅੰਜੂ ਬੇਦੀ, ਬੇਟੀ ਅੰਕਿਤਾ ਬੇਦੀ, ਪੁੱਤਰ ਅੰਗਦ ਬੇਦੀ ਅਤੇ ਨੂੰਹ ਨੇਹਾ ਧੂਪੀਆ ਬੇਦੀ ਛੱਡ ਗਏ ਹਨ।
ਕਪਿਲ ਦੇਵ ਨੇ ਆਖੀ ਇਹ ਵੱਡੀ ਗੱਲ
ਮਹਾਨ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ 'ਤੇ, ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਕਿਹਾ, ਕਿ ਅਸੀਂ ਸਾਰਿਆਂ ਨੇ ਕ੍ਰਿਕਟ ਖੇਡੀ ਹੈ ਅਤੇ ਅਸੀਂ ਸਾਰੇ ਇੱਕ ਦਿਨ ਛੱਡ ਦੇਵਾਂਗੇ, ਪਰ ਬਹੁਤ ਸਾਰੇ ਲੋਕ ਇੱਕ ਕਿਰਦਾਰ ਲੈ ਕੇ ਆਉਂਦੇ ਹਨ, ਅਤੇ ਜਿਨ੍ਹਾਂ ਕੋਲ ਇੱਕ ਕਿਰਦਾਰ ਹੁੰਦਾ ਹੈ, ਉਹ ਸਫਲ ਬਣ ਜਾਂਦੇ ਹਨ। ਇਹ ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਨੁਕਸਾਨ ਹੈ, ਪਰ ਇਸ ਤੋਂ ਵੀ ਵੱਧ ਉਹ ਇੱਕ ਮਹਾਨ ਇਨਸਾਨ ਸਨ। ਉਹ ਮੇਰਾ ਕਪਤਾਨ, ਮੇਰਾ ਸਲਾਹਕਾਰ, ਮੇਰਾ ਸਭ ਕੁਝ ਸੀ।
ਬੀਤੇ ਦਿਨ ਹੋਇਆ ਸੀ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ
ਕਾਬਿਲੇਗੌਰ ਹੈ ਕਿ ਬਿਸ਼ਨ ਸਿੰਘ ਬੇਦੀ ਨੇ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ ਨੂੰ 77 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਸਨੇ 22 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ। 1970 ਦੇ ਦਹਾਕੇ ਵਿੱਚ, ਉਸਨੇ ਆਪਣੀਆਂ ਸਪਿਨਿੰਗ ਗੇਂਦਾਂ ਨਾਲ ਸਭ ਤੋਂ ਮਜ਼ਬੂਤ ਬੱਲੇਬਾਜ਼ਾਂ ਨੂੰ ਵੀ ਹਰਾਇਆ।
ਇਹ ਵੀ ਪੜ੍ਹੋ: ਸਿਲੰਡਰ ਫੱਟਣ ਨਾਲ ਉੱਡੀ ਘਰ ਦੀ ਛੱਤ; ਕਮਰੇ ਅੰਦਰ ਪਿਆ ਸਮਾਨ ਸੜ ਕੇ ਸੁਆਹ
- PTC NEWS