Punjab BJP New Office Bearers List : ਭਾਜਪਾ ਪੰਜਾਬ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ, ਵੇਖੋ ਪੂਰੀ ਸੂਚੀ
Punjab BJP New Office Bearers List : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਮਨਜ਼ੂਰੀ ਨਾਲ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ। ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਸੰਗਠਨਾਤਮਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਲਈ ਪਾਰਟੀ ਨੂੰ ਹੋਰ ਸਮਰੱਥ ਬਣਾਉਣਾ ਹੈ।
ਸੂਬਾ ਉਪ ਪ੍ਰਧਾਨ ਵਜੋਂ ਸੁਰਜੀਤ ਕੁਮਾਰ ਜਿਆਣੀ (ਫਾਜ਼ਿਲਕਾ), ਰਾਕੇਸ਼ ਰਾਠੌਰ (ਜਲੰਧਰ), ਸੁਭਾਸ਼ ਸ਼ਰਮਾ (ਐਸ.ਏ.ਐਸ. ਨਗਰ), ਮਨਜੀਤ ਸਿੰਘ ਰਾਏ (ਫਿਰੋਜ਼ਪੁਰ), ਅਸ਼ਵਨੀ ਸੇਖੜੀ (ਬਟਾਲਾ), ਸੁਸ਼ੀਲ ਰਿੰਕੂ (ਜਲੰਧਰ), ਗੇਜਾ ਰਾਮ ਵਾਲਮੀਕੀ (ਫਤਿਹਗੜ੍ਹ ਸਾਹਿਬ), ਤੇਜਿੰਦਰ ਸਿੰਘ ਬਿੱਟੂ (ਜਲੰਧਰ), ਸ੍ਰੀਮਤੀ ਜੈਸਮੀਨ ਸੰਧਾਵਾਲੀਆ (ਕਪੂਰਥਲਾ), ਜਤਿੰਦਰ ਮਿੱਤਲ (ਲੁਧਿਆਣਾ), ਰਵੀ ਕਰਨ ਸਿੰਘ ਕਾਹਲੋਂ (ਗੁਰਦਾਸਪੁਰ) ਅਤੇ ਰਣਜੀਤ ਸਿੰਘ ਗਿੱਲ (ਮੋਹਾਲੀ) ਨੂੰ ਨਿਯੁਕਤ ਕੀਤਾ ਗਿਆ ਹੈ।
ਜਦੋਂ ਰਾਜਾ ਵੜਿੰਗ ਨੇ ਲਾਏ ਚੰਨੀ ਦੇ ਹੱਕ 'ਚ ਨਾਅਰੇ ਲਾਏ...ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ
ਸੂਬਾ ਜਨਰਲ ਸਕੱਤਰ ਵਜੋਂ ਅਨਿਲ ਸਰੀਨ (ਲੁਧਿਆਣਾ), ਰਾਜੇਸ਼ ਬੱਗਾ (ਜਲੰਧਰ), ਪਰਮਿੰਦਰ ਸਿੰਘ ਬਰਾੜ (ਮੋਹਾਲੀ), ਰਜਨੀਸ਼ ਧੀਮਾਨ (ਲੁਧਿਆਣਾ) ਅਤੇ ਜੀਵਨ ਗਰਗ (ਸੰਗਰੂਰ) ਨੂੰ ਨਿਯੁਕਤ ਕੀਤਾ ਗਿਆ ਹੈ।
ਸੂਬਾ ਸਕੱਤਰ ਵਜੋਂ ਮਨਜੀਤ ਸਿੰਘ ਮੰਨਾ (ਅੰਮ੍ਰਿਤਸਰ), ਮੰਗਤ ਰਾਏ ਬਾਂਸਲ (ਮਾਨਸਾ), ਰਾਕੇਸ਼ ਸ਼ਰਮਾ (ਪਠਾਨਕੋਟ), ਸੂਰਜ ਭਾਰਦਵਾਜ (ਅੰਮ੍ਰਿਤਸਰ), ਸ੍ਰੀਮਤੀ ਵੰਦਨਾ ਸਾਂਗਵਾਲ (ਫਾਜ਼ਿਲਕਾ), ਸ੍ਰੀਮਤੀ ਮੀਨੂ ਸੇਠੀ (ਹੁਸ਼ਿਆਰਪੁਰ), ਰੰਜਮ ਕਮਰਾ (ਫਾਜ਼ਿਲਕਾ), ਚਰਨਜੀਤ ਸਿੰਘ ਬਰਾੜ (ਫਾਜ਼ਿਲਕਾ), ਸ੍ਰੀਮਤੀ ਕਮਲਪ੍ਰੀਤ ਕੌਰ ਚੌਧਰੀ (ਜਲੰਧਰ), ਸ੍ਰੀਮਤੀ ਮੀਨਾ ਤਰਨੈਚ (ਪਠਾਨਕੋਟ), ਅਮਰਜੀਤ ਸਿੰਘ ਅਮਰੀ (ਲੁਧਿਆਣਾ) ਅਤੇ ਸ੍ਰੀਮਤੀ ਏਕਤਾ ਨਾਗਪਾਲ (ਮੋਹਾਲੀ) ਨੂੰ ਨਿਯੁਕਤ ਕੀਤਾ ਗਿਆ ਹੈ।
ਸੰਗਠਨਾਤਮਕ ਜ਼ਿੰਮੇਵਾਰੀਆਂ ਤਹਿਤ ਗੁਰਦੇਵ ਸ਼ਰਮਾ (ਦੇਬੀ) (ਲੁਧਿਆਣਾ) ਨੂੰ ਸੂਬਾ ਖਜ਼ਾਨਚੀ, ਸੁਖਵਿੰਦਰ ਸਿੰਘ ਗੋਲਡੀ (ਮੋਹਾਲੀ) ਨੂੰ ਸੂਬਾ ਸਹਿ-ਖਜ਼ਾਨਚੀ, ਖੁਸ਼ਵੰਤ ਰਾਏ ਗੀਗਾ (ਮੋਹਾਲੀ) ਅਤੇ ਸੰਜੀਵ ਖੰਨਾ (ਮੋਹਾਲੀ) ਨੂੰ ਸੂਬਾ ਪ੍ਰੋਟੋਕੋਲ ਸਕੱਤਰ, ਜਦਕਿ ਸੁਖਵਿੰਦਰ ਸਿੰਘ ਪਰਮਾਰ (ਮੋਹਾਲੀ) ਨੂੰ ਸੂਬਾ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਡਿਜ਼ੀਟਲ ਅਤੇ ਸੰਚਾਰ ਵਿਭਾਗ ਨੂੰ ਮਜ਼ਬੂਤ ਕਰਨ ਲਈ ਕਨਵਰ ਇੰਦਰਜੀਤ ਸਿੰਘ (ਮੋਹਾਲੀ) ਨੂੰ ਸੂਬਾ ਆਈ.ਟੀ. ਕਨਵੀਨਰ ਅਤੇ ਅਜੈ ਅਰੋੜਾ (ਅੰਮ੍ਰਿਤਸਰ) ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਵੱਖ-ਵੱਖ ਮੋਰਚਿਆਂ ਲਈ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਅਨੁਜ ਖੋਸਲਾ (ਪਟਿਆਲਾ) ਨੂੰ ਸੂਬਾ ਪ੍ਰਧਾਨ, ਯੁਵਾ ਮੋਰਚਾ, ਸ੍ਰੀਮਤੀ ਬੀਬਾ ਜੈ ਇੰਦਰ ਕੌਰ (ਪਟਿਆਲਾ) ਨੂੰ ਸੂਬਾ ਪ੍ਰਧਾਨ, ਮਹਿਲਾ ਮੋਰਚਾ, ਲਖਵਿੰਦਰ ਸਿੰਘ (ਫਿਰੋਜ਼ਪੁਰ) ਨੂੰ ਸੂਬਾ ਪ੍ਰਧਾਨ, ਕਿਸਾਨ ਮੋਰਚਾ, ਸ਼ੀਤਲ ਅੰਗੂਰਾਲ (ਜਲੰਧਰ) ਨੂੰ ਸੂਬਾ ਪ੍ਰਧਾਨ, ਐੱਸ.ਸੀ. ਮੋਰਚਾ ਅਤੇ ਸ਼ਿਵਰਾਜ ਚੌਧਰੀ (ਫਾਜ਼ਿਲਕਾ) ਨੂੰ ਸੂਬਾ ਪ੍ਰਧਾਨ, ਓ.ਬੀ.ਸੀ. ਮੋਰਚਾ ਨਿਯੁਕਤ ਕੀਤਾ ਗਿਆ ਹੈ।
ਮੀਡੀਆ ਅਤੇ ਸੰਚਾਰ ਵਿਭਾਗ ਵਿੱਚ ਐੱਸ.ਐੱਸ. ਚੰਨੀ (ਮੋਹਾਲੀ) ਨੂੰ ਮੁੱਖ ਬੁਲਾਰਾ, ਵਿਨੀਤ ਜੋਸ਼ੀ (ਮੋਹਾਲੀ) ਨੂੰ ਸੂਬਾ ਮੀਡੀਆ ਮੁਖੀ, ਪ੍ਰੀਤਪਾਲ ਸਿੰਘ ਬਲਿਆਵਾਲ (ਲੁਧਿਆਣਾ) ਅਤੇ ਸ੍ਰੀਮਤੀ ਪਰਮਪਾਲ ਕੌਰ ਸਿੱਧੂ (ਬਠਿੰਡਾ ਦਿਹਾਤੀ) ਨੂੰ ਸੂਬਾ ਮੀਡੀਆ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸੈੱਲਾਂ ਦੇ ਤਾਲਮੇਲ ਲਈ ਬਿਕਰਮਜੀਤ ਸਿੰਘ ਚੀਮਾ (ਖੰਨਾ) ਨੂੰ ਸੂਬਾ ਸੈੱਲ ਕੋਆਰਡੀਨੇਟਰ, ਜਦਕਿ ਹਰਵਿੰਦਰ ਸਿੰਘ ਸੰਧੂ (ਅੰਮ੍ਰਿਤਸਰ), ਭਾਨੂ ਪ੍ਰਤਾਪ ਸਿੰਘ (ਮੋਹਾਲੀ) ਅਤੇ ਇੰਜੀਨੀਅਰ ਕਨਵਰਵੀਰ ਸਿੰਘ ਤੋਹੜਾ (ਫਤਿਹਗੜ੍ਹ ਸਾਹਿਬ) ਨੂੰ ਸੂਬਾ ਸੈੱਲ ਸਹਿ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
Sidhu Moosewala Hologram Tour : ਅਕਤੂਬਰ ਤੋਂ ਸ਼ੁਰੂ ਹੋਵੇਗਾ ਮੂਸੇਵਾਲਾ ਦਾ 'ਹੋਲੋਗ੍ਰਾਮ' ਟੂਰ, ਜਾਣੋ ਪਹਿਲਾ ਸ਼ੋਅ ਕਿੱਥੇ ?
- PTC NEWS