Sun, May 31, 2026
Whatsapp

Chhattisgarh Blast: ਛੱਤੀਸਗੜ੍ਹ ਦੇ ਬੇਮੇਤਾਰਾ ਚ ਬਾਰੂਦ ਦੀ ਫੈਕਟਰੀ ਵਿੱਚ ਹੋਇਆ ਧਮਾਕਾ, 10 ਦੇ ਕਰੀਬ ਲੋਕਾਂ ਦੀ ਮੌਤ

ਜਾਣਕਾਰੀ ਮੁਤਾਬਕ ਧਮਾਕਾ ਹੋਣ 'ਤੇ ਆਸਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਘਟਨਾ 'ਚ ਕਈ ਜ਼ਖਮੀਆਂ ਨੂੰ ਰਾਏਪੁਰ ਦੇ ਮੇਕਹਾਰਾ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ।

Reported by:  PTC News Desk  Edited by:  Aarti -- May 25th 2024 11:20 AM
Chhattisgarh Blast: ਛੱਤੀਸਗੜ੍ਹ ਦੇ ਬੇਮੇਤਾਰਾ ਚ ਬਾਰੂਦ ਦੀ ਫੈਕਟਰੀ ਵਿੱਚ ਹੋਇਆ ਧਮਾਕਾ, 10 ਦੇ ਕਰੀਬ ਲੋਕਾਂ ਦੀ ਮੌਤ

Chhattisgarh Blast: ਛੱਤੀਸਗੜ੍ਹ ਦੇ ਬੇਮੇਤਾਰਾ ਚ ਬਾਰੂਦ ਦੀ ਫੈਕਟਰੀ ਵਿੱਚ ਹੋਇਆ ਧਮਾਕਾ, 10 ਦੇ ਕਰੀਬ ਲੋਕਾਂ ਦੀ ਮੌਤ

Chhattisgarh Blast: ਛੱਤੀਸਗੜ੍ਹ ਦੇ ਬੇਮੇਤਾਰਾ ਜ਼ਿਲ੍ਹੇ ਵਿੱਚ ਬਾਰੂਦ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਘਟਨਾ 'ਚ 10 ਤੋਂ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰੂਦ ਫੈਕਟਰੀ 'ਚ ਹੋਏ ਧਮਾਕੇ 'ਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਮਲਬੇ 'ਚ ਦੱਬੇ ਹੋ ਸਕਦੇ ਹਨ। ਬਾਰੂਦ ਫੈਕਟਰੀ ਵਿੱਚ ਧਮਾਕੇ ਦੀ ਘਟਨਾ ਜ਼ਿਲ੍ਹੇ ਦੇ ਬੇਰਲਾ ਬਲਾਕ ਦੇ ਬੋਰਸੀ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਧਮਾਕਾ ਹੋਣ 'ਤੇ ਆਸਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਘਟਨਾ 'ਚ ਕਈ ਜ਼ਖਮੀਆਂ ਨੂੰ ਰਾਏਪੁਰ ਦੇ ਮੇਕਹਾਰਾ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Soldier Dies In Patiala: ਪਟਿਆਲਾ 'ਚ ਪੈਰਾਮਿਲਟ੍ਰੀ ਫੌਜ ਦੇ ਜਵਾਨ ਦੀ ਮੌਤ, PM ਮੋਦੀ ਦੀ ਰੈਲੀ 'ਚ ਸੀ ਡਿਊਟੀ

- PTC NEWS

Electrical Saftey authority

Top News view more...

Latest News view more...

PTC NETWORK
PTC NETWORK