Satish Kaushik Passed Away: ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਹੋਇਆ ਦੇਹਾਂਤ, ਅਨੁਪਮ ਖੇਰ ਨੇ ਟਵੀਟ ਕਰ ਦਿੱਤੀ ਜਾਣਕਾਰੀ
Satish Kaushik Passed Away: ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਵੀਰਵਾਰ ਤੜਕੇ ਦੇਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਦੇਰ ਰਾਤ ਸਿਹਤ ਵਿਗੜਨ ਤੋਂ ਬਾਅਦ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਖ਼ਾਸ ਦੋਸਤ ਅਨੁਪਮ ਖੇਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਦਿੱਤੀ।
जानता हूँ “मृत्यु ही इस दुनिया का अंतिम सच है!” पर ये बात मैं जीते जी कभी अपने जिगरी दोस्त #SatishKaushik के बारे में लिखूँगा, ये मैंने सपने में भी नहीं सोचा था।45 साल की दोस्ती पर ऐसे अचानक पूर्णविराम !! Life will NEVER be the same without you SATISH ! ओम् शांति! ???????????? pic.twitter.com/WC5Yutwvqc — Anupam Kher (@AnupamPKher) March 8, 2023
ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਕੇ ਆਪਣੇ ਖ਼ਾਸ ਦੋਸਤ ਨੂੰ ਗੁਆਉਣ ਦਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਜਾਣਦਾ ਹਾਂ 'ਮੌਤ ਇਸ ਦੁਨੀਆ ਦਾ ਆਖਰੀ ਸੱਚ ਹੈ। ਪਰ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਬਾਰੇ ਇਹ ਲਿਖਾਂਗਾ। 45 ਸਾਲਾਂ ਦੀ ਦੋਸਤੀ 'ਤੇ ਅਜਿਹਾ ਅਚਾਨਕ ਪੂਰਾ ਵਿਰਾਮ। ਸਤੀਸ਼ ਤੇਰੇ ਬਿਨਾਂ ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਵੇਗੀ। ਓਮ ਸ਼ਾਂਤੀ!
ਸਤੀਸ਼ ਕੌਸ਼ਿਕ ਜੀ ਦਾ ਬੇਵਕਤ ਚਲੇ ਜਾਣਾ ਬਹੁਤ ਦੁੱਖਦਾਇਕ ਹੈ..ਸਤੀਸ਼ ਜੀ ਤੁਸੀਂ ਆਪਣੀ ਕਲਾ ਜ਼ਰੀਏ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੋਗੇ … pic.twitter.com/qnejgNs59p — Bhagwant Mann (@BhagwantMann) March 9, 2023
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਤੀਸ਼ ਕੌਸ਼ਿਕ ਜੀ ਦਾ ਬੇਵਕਤ ਚਲੇ ਜਾਣਾ ਬਹੁਤ ਦੁੱਖਦਾਇਕ ਹੈ। ਸਤੀਸ਼ ਜੀ ਤੁਸੀਂ ਆਪਣੀ ਕਲਾ ਜ਼ਰੀਏ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੋਗੇ।
- PTC NEWS