Fri, Jun 9, 2023
Whatsapp

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਦੀ ਬੇਟੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੀਤਾ ਮਾਫ਼, ਕੋਰਟ ਨੇ ਰੱਦ ਕੀਤੀ FIR

ਬੰਬੇ ਹਾਈ ਕੋਰਟ ਨੇ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਮਾਸੂਮ ਬੇਟੀ ਨਾਲ ਬਲਾਤਕਾਰ ਦੀ ਧਮਕੀ ਦੇਣ ਵਾਲੇ ਮੁਲਜ਼ਮਾਂ ਨੂੰ ਰਾਹਤ ਦਿੰਦੇ ਹੋਏ ਮੁਲਜ਼ਮ ਰਾਮਨਾਗੇਸ਼ ਸ਼੍ਰੀਨਿਵਾਸ ਅਕੂਬਥਨੀ ਖਿਲਾਫ ਦਾਇਰ ਐੱਫ.ਆਈ.ਆਰ ਅਤੇ ਚਾਰਜਸ਼ੀਟ ਨੂੰ ਰੱਦ ਕਰਦੇ ਹੋਏ ਮਾਮਲੇ ਨੂੰ ਅੱਗੇ ਨਾ ਵਧਾਉਣ ਲਈ ਕਿਹਾ ਹੈ।

Written by  Ramandeep Kaur -- April 12th 2023 03:44 PM
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਦੀ ਬੇਟੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੀਤਾ ਮਾਫ਼, ਕੋਰਟ ਨੇ ਰੱਦ ਕੀਤੀ FIR

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਦੀ ਬੇਟੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੀਤਾ ਮਾਫ਼, ਕੋਰਟ ਨੇ ਰੱਦ ਕੀਤੀ FIR

ਮੁੰਬਈ: ਬੰਬੇ ਹਾਈ ਕੋਰਟ ਨੇ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਮਾਸੂਮ ਬੇਟੀ ਨਾਲ ਬਲਾਤਕਾਰ ਦੀ ਧਮਕੀ ਦੇਣ ਵਾਲੇ ਮੁਲਜ਼ਮਾਂ ਨੂੰ ਰਾਹਤ ਦਿੰਦੇ ਹੋਏ ਮੁਲਜ਼ਮ ਰਾਮਨਾਗੇਸ਼ ਸ਼੍ਰੀਨਿਵਾਸ ਅਕੂਬਥਨੀ ਖਿਲਾਫ ਦਾਇਰ ਐੱਫ.ਆਈ.ਆਰ ਅਤੇ ਚਾਰਜਸ਼ੀਟ ਨੂੰ ਰੱਦ ਕਰਦੇ ਹੋਏ ਮਾਮਲੇ ਨੂੰ ਅੱਗੇ ਨਾ ਵਧਾਉਣ ਲਈ ਕਿਹਾ ਹੈ।

ਇਸ ਮਾਮਲੇ 'ਚ ਮੁਲਜ਼ਮ ਹੈਦਰਾਬਾਦ ਦਾ ਇਕ ਟੈਕਨੀ ਹੈ, ਜਿਸ ਨੇ ਭਾਰਤ-ਪਾਕਿਸਤਾਨ ਟੀ-20 ਫਾਈਨਲ 'ਚ ਹਾਰ ਤੋਂ ਬਾਅਦ ਆਪਣੇ ਟਵਿੱਟਰ ਹੈਂਡਲ 'ਤੇ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਬੇਟੀ ਨਾਲ ਜਿਨਸੀ ਟਿੱਪਣੀਆਂ ਲਿਖ ਕੇ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ।


ਇਸੇ ਕੇਸ 'ਚ ਸ਼ਿਕਾਇਤਕਰਤਾ ਦੇ ਵੱਲੋਂ ਮੁਲਜ਼ਮ ਰਾਮਨਾਗੇਸ਼ ਸ੍ਰੀਨਿਵਾਸ ਅਕੂਬਾਥਨੀ ਖ਼ਿਲਾਫ਼ ਮੁਕੱਦਮਾ ਨਾ ਚਲਾਉਣ ਲਈ ਸਹਿਮਤੀ ਵਾਲਾ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਸਹਿਮਤੀ ਦੇ ਆਧਾਰ ’ਤੇ ਕੇਸ ਖਾਰਜ ਕਰਨ ਦੀ ਗੱਲ ਕਹੀ ਗਈ ਹੈ।

ਇਸ ਮਾਮਲੇ 'ਚ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਮੁਲਜ਼ਮ ਰਾਮਨਾਗੇਸ਼ ਸ਼੍ਰੀਨਿਵਾਸ ਅਕੂਬਾਥਨੀ 'ਤੇ ਕਾਰਵਾਈ ਨਾ ਕੀਤੀ ਜਾਵੇ। ਇਹ ਸ਼ਿਕਾਇਤਕਰਤਾ ਕੋਈ ਹੋਰ ਨਹੀਂ ਸਗੋਂ ਵਿਰਾਟ-ਅਨੁਸ਼ਕਾ ਦੇ ਮੈਨੇਜਰ ਹਨ। ਇਸ ਤੋਂ ਇਲਾਵਾ ਮੁਲਜ਼ਮ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਕ ਹੋਣਹਾਰ IIT-JEE ਰੈਂਕਰ ਸੀ। 

ਉਹ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਧਿਆਨ ਰੱਖੇਗਾ। ਜੇਕਰ ਇਹ ਮਾਮਲਾ ਚਲਦਾ ਰਿਹਾ ਤਾਂ ਇਹ ਉਸਦੇ ਭਵਿੱਖ ਲਈ ਚੰਗਾ ਨਹੀਂ ਹੋਵੇਗਾ। ਅਜਿਹੀਆਂ ਦਲੀਲਾਂ ਤੋਂ ਬਾਅਦ ਅਦਾਲਤ ਐਫਆਈਆਰ ਅਤੇ ਚਾਰਜਸ਼ੀਟ ਨੂੰ ਰੱਦ ਕਰਨ ਲਈ ਤਿਆਰ ਹੋ ਗਈ।

ਦੱਸ ਦਈਏ ਕਿ ਇਹ ਪੂਰਾ ਮਾਮਲਾ ਟੀ-20 ਵਿਸ਼ਵ ਕੱਪ ਦੇ ਸਮੇਂ ਨਾਲ ਜੁੜਿਆ ਹੋਇਆ ਹੈ, ਜਦੋਂ ਭਾਰਤੀ ਕ੍ਰਿਕਟ ਟੀਮ ਆਪਣੇ ਮੈਚ ਹਾਰ ਗਈ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਰਾਮਨਾਗੇਸ਼ ਸ਼੍ਰੀਨਿਵਾਸ ਅਕੂਬਾਥਨੀ ਨੇ ਕਥਿਤ ਤੌਰ 'ਤੇ ਵਿਰਾਟ ਕੋਹਲੀ ਦੇ ਪਰਿਵਾਰ ਅਤੇ ਉਨ੍ਹਾਂ ਦੀ ਬੇਟੀ ਵਾਮਿਕਾ ਲਈ ਸੋਸ਼ਲ ਮੀਡੀਆ 'ਤੇ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ।

ਇਸ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ ਦੋਸ਼ੀ ਰਾਮਨਾਗੇਸ਼ ਸ਼੍ਰੀਨਿਵਾਸ ਅਕੂਬਾਥਨੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ। ਫੜੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਦੋਸ਼ੀ ਅਕੂਬਥਨੀ ਸਾਫਟਵੇਅਰ ਇੰਜੀਨੀਅਰ ਹੈ ਅਤੇ ਉਸ ਨੇ ਆਈ.ਆਈ.ਟੀ ਹੈਦਰਾਬਾਦ ਤੋਂ ਬੀ.ਟੈੱਕ ਵੀ ਕੀਤੀ ਹੈ। ਹਾਲਾਂਕਿ, 27 ਨਵੰਬਰ, 2021 ਨੂੰ, ਮੁੰਬਈ ਦੀ ਮੈਟਰੋਪੋਲੀਟਨ ਅਦਾਲਤ ਨੇ ਇਸ ਮਾਮਲੇ ਵਿੱਚ ਅਕੂਬਥਨੀ ਨੂੰ ਜ਼ਮਾਨਤ ਦੇ ਦਿੱਤੀ।

ਇਹ ਵੀ ਪੜ੍ਹੋ:  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਦੀ ਪਟਿਆਲਾ ਵਿਖੇ ਹੋਈ ਬੈਠਕ

- PTC NEWS

adv-img

Top News view more...

Latest News view more...