Sun, Apr 28, 2024
Whatsapp

ਪੁਲਿਸ ਮੁਲਾਜ਼ਮ ਦੇ 6 ਸਾਲਾ ਬੱਚੇ ਦੀ ਹੋਈ ਲੜਾਈ; ਤਾੜ-ਤਾੜ ਚਲਾਈਆਂ ਗੋਲੀਆਂ

Written by  Aarti -- February 17th 2024 01:22 PM
ਪੁਲਿਸ ਮੁਲਾਜ਼ਮ ਦੇ 6 ਸਾਲਾ ਬੱਚੇ ਦੀ ਹੋਈ ਲੜਾਈ; ਤਾੜ-ਤਾੜ ਚਲਾਈਆਂ ਗੋਲੀਆਂ

ਪੁਲਿਸ ਮੁਲਾਜ਼ਮ ਦੇ 6 ਸਾਲਾ ਬੱਚੇ ਦੀ ਹੋਈ ਲੜਾਈ; ਤਾੜ-ਤਾੜ ਚਲਾਈਆਂ ਗੋਲੀਆਂ

Batala News: ਬਟਾਲਾ ਦੇ ਗੁਰੂ ਨਾਨਕ ਨਗਰ ਵਿੱਚ ਬੱਚਿਆਂ ਦੇ ਮਾਮੂਲੀ ਤਕਰਾਰ ਨੂੰ ਲੈਕੇ ਹੋਇਆ ਮਾਮੂਲੀ ਵਿਵਾਦ ਇਨ੍ਹਾਂ ਵੱਧ ਗਿਆ ਕਿ 6 ਰੋਂਦ ਗੋਲੀ ਚੱਲ ਗਈਆਂ। ਉੱਥੇ ਹੀ ਸੂਚਨਾ ਮਿਲਦੇ ਮੌਕੇ ’ਤੇ ਪਹੁੰਚੀ ਡੀਐਸਪੀ ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।  

ਉੱਥੇ ਹੀ ਗੱਲਬਾਤ ਦੌਰਾਨ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਮੋਹਿਤ ਬੇਦੀ ਨੇ ਦੱਸਿਆ ਕਿ ਉਨ੍ਹਾਂ ਦਾ 6 ਸਾਲ ਦਾ ਬੇਟਾ ਹੈ ਜਿਸ ਦਾ ਗਲੀ ਦੇ ਕਿਸੇ ਬੱਚੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸਦੀ ਪਤਨੀ ਨੂੰ ਬੱਚੇ ਦੇ ਪਰਿਵਾਰ ਵਾਲਿਆਂ ਨੇ ਬੁਰਾ ਭਲਾ ਆਖਿਆ ਅਤੇ ਉਸਨੂੰ ਵੀ ਫੋਨ ਤੇ ਮਾੜਾ ਬੋਲਿਆ। ਜਿਸ ਮਗਰੋਂ ਜਦੋ ਉਹ ਘਰ ਆਇਆ ਤਾਂ ਉਨ੍ਹਾਂ ਨੇ ਦੂਜੀ ਧਿਰ ਨੂੰ ਪੁੱਛਿਆ ਪਰ ਉਨ੍ਹਾਂ ਨੇ ਮੈਨੂੰ ਧਮਕੀਆਂ ਦਿੱਤੀਆਂ। ਨਾਲ ਹੀ ਉਸ ’ਤੇ ਫਾਇਰ ਵੀ ਕੀਤੇ ਅਤੇ ਬੜੀ ਮੁਸ਼ਕਿਲ ਨਾਲ ਜਾਨ ਬਚਾਈ। 


ਇਹ ਵੀ ਪੜ੍ਹੋ: Punjab Weather:ਪੰਜਾਬ ’ਚ ਮੁੜ ਵਧੇਗੀ ਠੰਢ ! ਸੂਬੇ ’ਚ ਇਸ ਦਿਨ ਮੀਂਹ ਪੈਣ ਦੀ ਭਵਿੱਖਬਾਣੀ

ਉੱਥੇ ਹੀ ਮੋਹਿਤ ਨੇ ਦੱਸਿਆ ਕਿ ਉਹ ਖੁਦ ਪੰਜਾਬ ਪੁਲਿਸ ਵਿੱਚ ਮੁਲਾਜਮ ਹਾਂ ਪਰ ਜੇਕਰ ਮੇਰੀ ਇੱਥੇ ਸੁਣਵਾਈ ਨਾ ਹੋਈ ਤਾਂ ਉਹ ਉਪਰ ਤੱਕ ਜਾਣਗੇ। 

ਇਹ ਵੀ ਪੜ੍ਹੋ: CJI ਚੰਦਰਚੂੜ ਨੇ ਹਿੰਦੀ 'ਚ ਕਾਨੂੰਨੀ ਸਿੱਖਿਆ ਨੂੰ ਲੈ ਕੇ ਕਹੀ ਵੱਡੀ ਗੱਲ

ਦੂਜੀ ਧਿਰ ਦੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲੜਾਈ ਗੁਆਂਢੀ ਦੇ ਬੇਟੇ ਨਾਲ ਹੋਈ ਪਹਿਲਾਂ ਬੱਚੇ ਦੀ ਮਾਂ ਨੇ ਉਨ੍ਹਾਂ ਦੇ ਘਰ ਆਕੇ ਗਾਲ੍ਹਾਂ ਕੱਢੀਆਂ ਫਿਰ ਆਪਣੇ ਪਤੀ ਅਤੇ ਹੋਰ ਲੋਕਾਂ ਨੂੰ ਲਿਆਕੇ ਗਾਲ੍ਹਾਂ ਕੱਢਿਆਂ ਅਤੇ ਇਨ੍ਹਾਂ ਕੋਲ ਹਥਿਆਰ ਵੀ ਸੀ। ਮਹਿਲਾ ਨੇ ਇਲਜ਼ਾਮ ਲਗਾਇਆ ਕਿ ਪਹਿਲੀ ਧਿਰ ਵੱਲੋਂ ਫਾਇਰਿੰਗ ਵੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਚਾਅ ਲਈ ਗੋਲੀ ਚਲਾਈ।  

ਉਧਰ ਮੌਕੇ ’ਤੇ ਪਹੁੰਚੇ ਬਟਾਲਾ ਪੁਲਿਸ ਦੇ ਡੀਐਸਪੀ ਲਲਿਤ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਹ ਮੌਕੇ ’ਤੇ ਪਹੁੰਚੇ ਹਨ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਾਣੋ ਖ਼ਤਰਨਾਕ ਆਰਕਟਿਕ ਜੇਲ੍ਹ ਬਾਰੇ ਜਿੱਥੇ ਪੁਤਿਨ ਦੇ ਵਿਰੋਧੀ ਅਲੈਕਸੀ ਨਾਵਲਨੀ ਨੇ ਤੋੜਿਆ ਦਮ

-

Top News view more...

Latest News view more...