Sun, Jun 16, 2024
Whatsapp

ਸ਼ੰਭੂ ਮੋਰਚੇ ਤੋਂ ਪਰਤ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ; 32 ਕਿਸਾਨ ਜ਼ਖਮੀ, ਇੱਥੇ ਪੜ੍ਹੋ ਪੂਰੀ ਜਾਣਕਾਰੀ

ਮਿਲੀ ਜਾਣਕਾਰੀ ਮੁਤਾਬਿਕ ਬੱਸ ’ਚ ਕੁੱਲ 34 ਕਿਸਾਨ ਮਜ਼ਦੁਰ ਸਵਾਰ ਸੀ। ਜਿਨ੍ਹਾਂ ’ਚ 3 ਔਰਤਾਂ ਤੇ 31 ਮਰਦ ਸ਼ਾਮਲ ਹਨ। ਹਾਦਸੇ ਦੇ ਕਾਰਨ 9 ਕਿਸਾਨ ਮਜ਼ਦੂਰ ਗੰਭੀਰ ਜ਼ਖਮੀ ਹੋਏ ਹਨ। ਜਦਕਿ 22 ਕਿਸਾਨਾਂ ਨੂੰ ਮਾਮੂਲੀਆਂ ਸੱਟਾਂ ਲੱਗੀਆਂ ਹਨ।

Written by  Aarti -- May 23rd 2024 12:44 PM
ਸ਼ੰਭੂ ਮੋਰਚੇ ਤੋਂ ਪਰਤ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ;  32 ਕਿਸਾਨ ਜ਼ਖਮੀ, ਇੱਥੇ ਪੜ੍ਹੋ ਪੂਰੀ ਜਾਣਕਾਰੀ

ਸ਼ੰਭੂ ਮੋਰਚੇ ਤੋਂ ਪਰਤ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ; 32 ਕਿਸਾਨ ਜ਼ਖਮੀ, ਇੱਥੇ ਪੜ੍ਹੋ ਪੂਰੀ ਜਾਣਕਾਰੀ

Farmers Bus Accident: ਕਿਸਾਨਾਂ ਵੱਲੋਂ ਲਗਾਤਾਰ ਬੀਤੇ ਲੰਬੇ ਸਮੇਂ ਤੋਂ ਸ਼ੰਭੂ ਵਿਖੇ ਮੋਰਚਾ ਲਗਾਇਆ ਗਿਆ ਹੈ। ਲਗਾਤਾਰ ਵੱਡੀ ਗਿਣਤੀ ’ਚ ਕਿਸਾਨ ਇਸ ਮੋਰਚੇ ’ਚ ਸ਼ਾਮਲ ਵੀ ਹੋ ਰਹੇ ਹਨ। ਇਸੇ ਦੌਰਾਨ ਸ਼ੰਭੂ ਬਾਰਡਰ ਮੋਰਚੇ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤਦੇ ਸਮੇਂ ਕਿਸਾਨਾਂ ਨਾਲ ਭਰੀ ਬੱਸ ਪਲਟ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ 32 ਕਿਸਾਨ-ਮਜ਼ਦੂਰ ਜ਼ਖਮੀ ਹੋਏ ਹਨ। 

ਮਿਲੀ ਜਾਣਕਾਰੀ ਮੁਤਾਬਿਕ  ਬੱਸ ’ਚ ਕੁੱਲ 34 ਕਿਸਾਨ ਮਜ਼ਦੁਰ ਸਵਾਰ ਸੀ। ਜਿਨ੍ਹਾਂ ’ਚ 3 ਔਰਤਾਂ ਤੇ 31 ਮਰਦ ਸ਼ਾਮਲ ਹਨ। ਹਾਦਸੇ ਦੇ ਕਾਰਨ 9 ਕਿਸਾਨ ਮਜ਼ਦੂਰ ਗੰਭੀਰ ਜ਼ਖਮੀ ਹੋਏ ਹਨ। ਜਦਕਿ 22 ਕਿਸਾਨਾਂ ਨੂੰ ਮਾਮੂਲੀਆਂ ਸੱਟਾਂ ਲੱਗੀਆਂ ਹਨ। 

ਜ਼ਿਆਦਾ ਗੰਭੀਰ ਜ਼ਖ਼ਮੀ

1. ਬਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ ਪਿੰਡ ਤਲਵੰਡੀ ਦੋਸੰਧਾ

ਬਾਂਹ ਅਤੇ ਸਿਰ ਵਿੱਚ ਸੱਟ

2. ਰਣਯੋਧ ਸਿੰਘ ਪੁੱਤਰ ਹਰੀ ਸਿੰਘ ਪਿੰਡ ਤਲਵੰਡੀ ਦੋਸੰਧਾ

ਬਾਂਹ ਤੇ ਸੱਟ 

3. ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਤਲਵੰਡੀ ਦੋਸੰਧਾ

ਹੱਥ ਅਤੇ ਪੈਰ ਤੇ ਸੱਟ

4. ਤਰਸੇਮ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਤਲਵੰਡੀ ਦੋਸੰਧਾ

ਹੱਥ ਅਤੇ ਗੁਟ ਤੇ ਸੱਟ 

5. ਨਿਰਵੈਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਤਲਵੰਡੀ ਦੋਸੰਧਾ

ਹੱਥ ਅਤੇ ਮੋਡੇ ਤੇ ਸੱਟ

6. ਗੁਰਮੁਖ ਸਿੰਘ ਪੁੱਤਰ ਗੁਲਜ਼ਾਰ ਸਿੰਘ ਪਿੰਡ ਤਲਵੰਡੀ ਦੋਸੰਧਾ

ਬਾਂਹ ਤੇ ਸੱਟ

ਗੰਭੀਰ ਜ਼ਖ਼ਮੀ

7. ਤਰਲੋਚਨ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਤਲਵੰਡੀ ਦੋਸੰਧਾ

8. ਸਮੇਰ ਸਿੰਘ ਪੁੱਤਰ ਤਾਰਾਂ ਸਿੰਘ ਪਿੰਡ ਤਲਵੰਡੀ ਦੋਸੰਧਾ

9. ਗੁਰਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਪਿੰਡ ਤਲਵੰਡੀ ਦੋਸੰਧਾ

ਕਾਬਿਲੇਗੌਰ ਹੈ ਕਿ ਕਿਸਾਨਾਂ ਵੱਲੋਂ ਸ਼ੰਭੂ ਦੇ ਰੇਲਵੇ ਸਟੇਸ਼ਨ ’ਤੇ ਦਿੱਤਾ ਜਾ ਰਹੇ ਧਰਨੇ ਨੂੰ 21 ਮਈ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਸੀ। ਪਰ ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। 

ਇਹ ਵੀ ਪੜ੍ਹੋ: PM ਮੋਦੀ ਦੀ ਪਟਿਆਲਾ ਰੈਲੀ, ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟ ਬੰਦ ਕਰਨ ਦੀ ਚੇਤਾਵਨੀ

- PTC NEWS

Top News view more...

Latest News view more...

PTC NETWORK