Sat, Dec 13, 2025
Whatsapp

ਪ੍ਰੋ. ਭੁੱਲਰ ਦੀ ਰਿਹਾਈ ਦੀ ਅਰਜ਼ੀ ਦਿੱਲੀ ਸਰਕਾਰ ਨੇ ਸੱਤਵੀਂ ਵਾਰ ਰੱਦ ਕਰਕੇ ਸਾਬਤ ਕੀਤਾ ਕਿ ਸਿੱਖਾਂ ਨਾਲ ਕੀਤਾ ਜਾ ਰਿਹੈ ਵਿਤਕਰਾ- ਗਿਆਨੀ ਰਘਬੀਰ ਸਿੰਘ

Reported by:  PTC News Desk  Edited by:  Jasmeet Singh -- January 23rd 2024 07:27 PM
ਪ੍ਰੋ. ਭੁੱਲਰ ਦੀ ਰਿਹਾਈ ਦੀ ਅਰਜ਼ੀ ਦਿੱਲੀ ਸਰਕਾਰ ਨੇ ਸੱਤਵੀਂ ਵਾਰ ਰੱਦ ਕਰਕੇ ਸਾਬਤ ਕੀਤਾ ਕਿ ਸਿੱਖਾਂ ਨਾਲ ਕੀਤਾ ਜਾ ਰਿਹੈ ਵਿਤਕਰਾ- ਗਿਆਨੀ ਰਘਬੀਰ ਸਿੰਘ

ਪ੍ਰੋ. ਭੁੱਲਰ ਦੀ ਰਿਹਾਈ ਦੀ ਅਰਜ਼ੀ ਦਿੱਲੀ ਸਰਕਾਰ ਨੇ ਸੱਤਵੀਂ ਵਾਰ ਰੱਦ ਕਰਕੇ ਸਾਬਤ ਕੀਤਾ ਕਿ ਸਿੱਖਾਂ ਨਾਲ ਕੀਤਾ ਜਾ ਰਿਹੈ ਵਿਤਕਰਾ- ਗਿਆਨੀ ਰਘਬੀਰ ਸਿੰਘ

Sri Akal Takht Jathedar on Prof. Devinderpal Singh Bhullar: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਕੈਦੀਆਂ ਦੀ ਰਿਹਾਈ ਸਬੰਧੀ ਰੀਵਿਊ ਬੋਰਡ ਦੇ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਰਜ਼ੀ ਸੱਤਵੀਂ ਵਾਰ ਰੱਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਪ੍ਰਦੇਸ਼ ਸਰਕਾਰ ਮਿੱਥ ਕੇ ਸਿੱਖਾਂ ਨਾਲ ਵਿਤਕਰੇ ਵਾਲਾ ਰਵੱਈਆ ਰੱਖ ਰਹੀ ਹੈ।

ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ 6 ਵਾਰ ਦਿੱਲੀ ਦੀ ਪ੍ਰਦੇਸ਼ ਸਰਕਾਰ ਦਾ ‘ਸਨਟੈਂਸ ਰੀਵਿਊ ਬੋਰਡ’ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਜੋ ਕਿ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿਚ ਨਜ਼ਰਬੰਦ ਹਨ, ਦੀ ਰਿਹਾਈ ਦੀ ਅਰਜ਼ੀ ਨੂੰ ਰੱਦ ਕਰ ਚੁੱਕਾ ਹੈ।


'ਗੈਰ-ਜ਼ਿੰਮੇਵਾਰੀ ਅਤੇ ਵਿਤਕਰੇਬਾਜ਼ੀ ਵਾਲਾ ਰਵੱਈਆ'

ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਗੈਰ-ਜ਼ਿੰਮੇਵਾਰੀ ਅਤੇ ਵਿਤਕਰੇਬਾਜ਼ੀ ਵਾਲਾ ਰਵੱਈਆ ਜਿੱਥੇ  ਸਿੱਖਾਂ ਵਿਚ ਬੇਵਿਸਾਹੀ ਤੇ ਅਲਹਿਦਗੀ ਦੀ ਭਾਵਨਾ ਪੈਦਾ ਕਰਦਾ ਹੈ, ਉੱਥੇ ਜਮਹੂਰੀਅਤ ਲਈ ਵੀ ਸ਼ਰਮਨਾਕ ਹੈ, ਕਿਉਂਕਿ ਸਰਕਾਰਾਂ ‘ਚ ਆਉਣ ਤੋਂ ਪਹਿਲਾਂ ਇਹੀ ਸਿਆਸਤਦਾਨ ਸਿੱਖਾਂ ਦੇ ਨਾਲ ਬੇ-ਇਨਸਾਫੀ ਨੂੰ ਦੂਰ ਕਰਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਅਦੇ ਕਰਦੇ ਹਨ ਪਰ ਸਰਕਾਰਾਂ ਵਿਚ ਆਉਣ ਤੋਂ ਬਾਅਦ ਇਨ੍ਹਾਂ ਦਾ ਚਿਹਰਾ ਬਦਲ ਜਾਂਦਾ ਹੈ।

'ਸਿੱਖਾਂ ਨਾਲ ਲਗਾਤਾਰ ਬੇਇਨਸਾਫੀ ਅਤੇ ਵਿਤਕਰੇਪੂਰਨ ਰਵੱਈਆ'

ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਰਕਾਰਾਂ ਨੂੰ ਇਹ ਗੱਲ ਭਲੀ-ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਨਾਲ ਲਗਾਤਾਰ ਬੇਇਨਸਾਫੀ ਅਤੇ ਵਿਤਕਰੇਪੂਰਨ ਰਵੱਈਆ ਨਾ-ਸਿਰਫ ਸਿੱਖਾਂ ਨੂੰ ਅਲਹਿਦਗੀ ਵੱਲ ਧਕੇਲਦਾ ਹੈ ਬਲਕਿ ਅਜਿਹੇ ਵਿਤਕਰੇਪੂਰਨ ਰਵੱਈਏ ਦੌਰਾਨ ਇਕ ਚੰਗੀ ਜਮਹੂਰੀਅਤ ਵਾਲਾ ਰਾਜ ਕਦੇ ਵੀ ਕਾਇਮ ਨਹੀਂ ਰੱਖਿਆ ਜਾ ਸਕਦਾ।

ਇਹ ਵੀ ਪੜ੍ਹੋ:
- ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਮੁੜ ਖਾਰਜ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ

- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ’ਤੇ ਕੇਜਰੀਵਾਲ ਸਰਕਾਰ ਦਾ ਚਿਹਰਾ ਬੇਨਕਾਬ: SGPC
- ਅਮਰੀਕਾ 'ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ, ਮੁੱਦਾ ਚੁੱਕਣ ਵਾਲੇ ਨੌਜਵਾਨ ਦਾ ਹੋਇਆ ਵਿਸ਼ੇਸ਼ ਸਨਮਾਨ
- ਜਾਣੋ ਕਿਉਂ ਹਿਟਲਰ ਆਉਣਾ ਚਾਉਂਦਾ ਸੀ ਪੰਜਾਬ ਦੇ ਕੁਰਾਲੀ ਸ਼ਹਿਰ? ਇਨ੍ਹਾਂ ਕਰਨਾਂ ਕਰ ਕੇ ਰਿਹਾ ਮਸ਼ਹੂਰ

 

-

Top News view more...

Latest News view more...

PTC NETWORK
PTC NETWORK