DIG Harcharan Bhullar ਕਿਵੇਂ ਬਣੇ ਸਨ IPS ? ਜਾਣੋ ਦਿਲਚਸਪ ਹੈ ਕਹਾਣੀ, ਪਿਤਾ ਵੀ ਸਨ ਪੁਲਿਸ ਅਧਿਕਾਰੀ
who is DIG Harcharan Bhullar : ਸੀਬੀਆਈ ਵੱਲੋਂ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਗ੍ਰਿਫ਼ਤਾਰੀ ਨੇ ਪੰਜਾਬ ਪੰਜਾਬ ਸਰਕਾਰ ਤੇ ਪੁਲਿਸ (Punjab Police DIG) ਵਿਭਾਗ ਵਿੱਚ ਹੜਕੰਪ ਮਚਾ ਦਿੱਤੀ ਹੈ। ਸੀਬੀਆਈ ਵੱਲੋਂ ਡੀਆੲਜੀ ਭੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ (DIG Bribe Case) ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ, ਜਦਕਿ ਇੱਕ ਹੋਰ ਸਹਿਯੋਗ ਨੂੰ ਵੀ ਸੀਬੀਆਈ (CBI) ਨੇ ਗ੍ਰਿਫ਼ਤਾਰ ਕੀਤਾ, ਜੋ ਕਿ ਵਿਚੋਲੀਏ ਦਾ ਕੰਮ ਕਰਦਾ ਸੀ। ਹੁਣ ਤੱਕ ਸੀਬੀਆਈ ਨੇ ਡੀਆਈਜੀ ਦੇ ਘਰ ਵਿਚੋਂ ਤਲਾਸ਼ੀ ਦੌਰਾਨ 7 ਕਰੋੜ ਰੁਪਏ ਦੀ ਨਕਦੀ ਸਮੇਤ ਸੋਨੇ ਦੇ ਗਹਿਣੇ, ਘੜੀਆਂ, ਕਾਰਾਂ ਮਹਿੰਗਾ ਸਾਮਾਨ ਆਦਿ ਬਰਾਮਦ ਕੀਤਾ ਹੈ। ਪਰ ਆਖਿਰ ਇਸ ਰਿਸ਼ਵਤ ਕਾਂਡ ਕਾਰਨ ਸੁਰਖੀਆਂ 'ਚ ਆਏ ਹਰਚਰਨ ਸਿੰਘ ਭੁੱਲਰ ਕੌਣ ਹੈ ਅਤੇ ਕਿਵੇਂ ਉਹ ਆਈਪੀਐਸ ਬਣੇ, ਇਹ ਵੀ ਆਪਣੇ ਆਪ ਵਿੱਚ ਦਿਲਚਸਪ ਹੈ, ਤਾਂ ਆਓ ਜਾਣਦੇ ਹਾਂ...
ਹਰਚਰਨ ਭੁੱਲਰ ਕਿਵੇਂ ਬਣੇ ਆਈਪੀਐਸ ?
ਹਰਚਰਨ ਸਿੰਘ ਭੁੱਲਰ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਪੰਜਾਬ ਦੇ ਇੱਕ ਸਧਾਰਨ ਪਰਿਵਾਰ ਤੋਂ ਹੋਣ ਕਰਕੇ ਭੁੱਲਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬ ਪੁਲਿਸ ਸੇਵਾ (SPS) ਨਾਲ ਕੀਤੀ। SPS ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਖੁਦ ਨੂੰ ਸਾਬਤ ਕੀਤਾ। ਬਾਅਦ ਵਿੱਚ ਉਸਨੂੰ SPS ਤੋਂ IPS ਕੇਡਰ ਵਿੱਚ ਤਰੱਕੀ ਦਿੱਤੀ ਗਈ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਨਸ਼ਿਆਂ ਅਤੇ ਅਪਰਾਧ ਵਿਰੁੱਧ ਜੰਗ ਆਪਣੇ ਸਿਖਰ 'ਤੇ ਸੀ ਅਤੇ ਉਨ੍ਹਾਂ ਵਰਗੇ ਅਧਿਕਾਰੀਆਂ ਦੀ ਸਖ਼ਤ ਲੋੜ ਸੀ।
ਡੀਆਈਜੀ ਭੁੱਲਰ ਦੇ ਪਿਤਾ ਵੀ ਸਨ ਪੁਲਿਸ ਅਧਿਕਾਰੀ
ਹਰਚਰਨ ਸਿੰਘ ਭੁੱਲਰ ਦੇ ਪਿਤਾ ਮੇਜਰ ਮਹਿਲ ਸਿੰਘ ਭੁੱਲਰ ਵੀ ਇੱਕ ਪੁਲਿਸ ਅਧਿਕਾਰੀ ਸਨ। ਵਿਕੀਪੀਡੀਆ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਮਹਿਲ ਸਿੰਘ ਭੁੱਲਰ ਨੇ 2002-2003 ਤੱਕ ਪੰਜਾਬ ਪੁਲਿਸ ਦੇ ਡੀਜੀਪੀ ਵਜੋਂ ਸੇਵਾ ਨਿਭਾਈ। ਮਹਿਲ ਸਿੰਘ ਨੂੰ 1980 ਅਤੇ 1990 ਦੇ ਦਹਾਕੇ ਵਿੱਚ ਸਭ ਤੋਂ ਸਰਗਰਮ ਆਈਪੀਐਸ ਅਧਿਕਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਪੰਜਾਬ ਵਿੱਚ ਅੱਤਵਾਦ ਵਿਰੁੱਧ ਇੱਕ ਇਤਿਹਾਸਕ ਲੜਾਈ ਲੜੀ ਸੀ। ਕਈ ਰਿਪੋਰਟਾਂ ਦੱਸਦੀਆਂ ਹਨ ਕਿ ਉਹ ਫੌਜ ਵਿੱਚ ਮੇਜਰ ਵੀ ਸਨ ਅਤੇ ਚੀਨ ਯੁੱਧ, 1965 ਦੀ ਪਾਕਿਸਤਾਨ ਜੰਗ ਅਤੇ ਮਿਜ਼ੋਰਮ ਓਪਰੇਸ਼ਨਾਂ ਵਿੱਚ ਹਿੱਸਾ ਲਿਆ ਸੀ।
ਕਈ ਅਹੁਦਿਆਂ 'ਤੇ ਬਿਰਾਜਮਾਨ ਰਹੇ ਭੁੱਲਰ
ਉਨ੍ਹਾਂ ਦੇ ਪਿਤਾ ਦੀ ਵਿਰਾਸਤ ਨੇ ਹਰਚਰਨ ਸਿੰਘ ਭੁੱਲਰ ਨੂੰ ਪ੍ਰੇਰਿਤ ਕੀਤਾ। ਰਾਜ ਪੁਲਿਸ ਸੇਵਾ (ਐਸਪੀਐਸ) ਵਿੱਚ ਹੁੰਦਿਆਂ, ਉਨ੍ਹਾਂ ਨੇ ਸੰਗਨੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਖੰਨਾ, ਜਗਰਾਂਓ, ਗੁਰਦਾਸਪੁਰ ਅਤੇ ਮੋਹਾਲੀ ਵਰਗੇ ਜ਼ਿਲ੍ਹਿਆਂ ਵਿੱਚ ਐਸਐਸਪੀ ਵਜੋਂ ਸੇਵਾ ਨਿਭਾਈ। ਖਾਸ ਕਰਕੇ ਮੋਹਾਲੀ ਦੇ ਐਸਐਸਪੀ ਵਜੋਂ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਅਪਰਾਧ ਨਿਯੰਤਰਣ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ। 2023 ਵਿੱਚ, ਉਨ੍ਹਾਂ ਨੂੰ ਡੀਆਈਜੀ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਅਤੇ ਨਵੰਬਰ 2024 ਵਿੱਚ, ਉਨ੍ਹਾਂ ਨੂੰ ਰੋਪੜ ਰੇਂਜ ਦਾ ਚਾਰਜ ਦਿੱਤਾ ਗਿਆ।
ਭੁੱਲਰ ਦੀ ਕਹਾਣੀ ਬਹੁਤ ਸਾਰੇ ਨੌਜਵਾਨ ਅਧਿਕਾਰੀਆਂ ਲਈ ਪ੍ਰੇਰਨਾ ਸਰੋਤ ਸੀ। ਐਸਪੀਐਸ ਤੋਂ ਆਈਪੀਐਸ ਵਿੱਚ ਤਬਦੀਲੀ ਕਰਨਾ ਆਸਾਨ ਨਹੀਂ ਹੈ, ਪਰ ਇੱਕ ਘਟਨਾ ਨੇ ਉਨ੍ਹਾਂ ਦੇ ਪੂਰੇ ਕਰੀਅਰ ਨੂੰ ਬਰਬਾਦ ਕਰ ਦਿੱਤਾ।
- PTC NEWS