CBSE Exams 2025 : 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ; ਇਨ੍ਹਾਂ ਨਿਯਮਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦੀ ਹੈ ਵੱਡੀ ਪਰੇਸ਼ਾਨੀ !
CBSE Exams 2025 : ਸੀਬੀਐਸਈ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ। ਸਕੂਲਾਂ ਨੇ ਇਸ ਲਈ ਤਿਆਰੀਆਂ ਕਰ ਲਈਆਂ ਹਨ। ਇਸ ਦੇ ਨਾਲ ਹੀ, ਮੈਟਰੋ ਨੇ ਸੁਰੱਖਿਆ ਜਾਂਚਾਂ ਵਿੱਚ ਬੋਰਡ ਪ੍ਰੀਖਿਆ ਉਮੀਦਵਾਰਾਂ ਨੂੰ ਪਹਿਲ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਉਹ ਸਮੇਂ ਸਿਰ ਪ੍ਰੀਖਿਆ ਕੇਂਦਰਾਂ 'ਤੇ ਪਹੁੰਚ ਸਕਣ। ਵਿਦਿਆਰਥੀਆਂ ਨੂੰ ਸੁਰੱਖਿਆ ਜਾਂਚ ਲਈ ਲਾਈਨ ਵਿੱਚ ਖੜ੍ਹੇ ਨਹੀਂ ਹੋਣਾ ਪਵੇਗਾ ਜਾਂ ਆਪਣੇ ਐਡਮਿਟ ਕਾਰਡ ਦਿਖਾ ਕੇ ਟਿਕਟਾਂ ਖਰੀਦਣ ਦੀ ਲੋੜ ਨਹੀਂ ਪਵੇਗੀ। ਉਹਨਾਂ ਨੂੰ ਲਾਈਨ ਵਿੱਚ ਖੜ੍ਹੇ ਹੋਣ ਤੋਂ ਛੋਟ ਹੋਵੇਗੀ।
ਦੇਸ਼ ਭਰ ਵਿੱਚ 44 ਲੱਖ ਤੋਂ ਵੱਧ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣਗੇ। ਇਹ ਪ੍ਰੀਖਿਆ 15 ਫਰਵਰੀ ਤੋਂ 4 ਅਪ੍ਰੈਲ ਤੱਕ ਚੱਲੇਗੀ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ 'ਤੇ ਆਪਣੇ ਸਕੂਲ ਦੇ ਆਈਡੀ ਕਾਰਡ ਦੇ ਨਾਲ ਐਡਮਿਟ ਕਾਰਡ ਲਿਆਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਅਤੇ ਸਰਕਾਰੀ ਸਕੂਲ ਪ੍ਰਸ਼ਾਸਨ ਨੇ ਆਪਣੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰਾਂ 'ਤੇ ਪਾਣੀ ਸਮੇਤ ਵਾਧੂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਅੱਜ 10ਵੀਂ ਜਮਾਤ ਦੀ ਅੰਗਰੇਜ਼ੀ (ਸੰਚਾਰੀ) ਅਤੇ ਅੰਗਰੇਜ਼ੀ (ਭਾਸ਼ਾ ਅਤੇ ਸਾਹਿਤ) ਦੀ ਪ੍ਰੀਖਿਆ ਹੈ। ਇਸ ਤੋਂ ਇਲਾਵਾ, 12ਵੀਂ ਦੇ ਉੱਦਮਤਾ ਵਿਸ਼ੇ ਦੀ ਪ੍ਰੀਖਿਆ ਹੈ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਪਾਲਣਾ
ਇਹ ਵੀ ਪੜ੍ਹੋ : PPSC Paper: ਪੰਜਾਬ 'ਚ ਦਿਨ ਚੜ੍ਹਦੇ ਸਾਰ ਇੱਕ ਹੋਰ ਚੰਦ ਚੜਿਆ, ਪੰਜਾਬ 'ਚ ਸਰਕਾਰੀ ਭਰਤੀਆਂ 'ਤੇ ਅਣਮਿੱਥੇ ਸਮੇਂ ਲਈ ਲਾਈ ਰੋਕ
- PTC NEWS