Punjab Jail Prisoner : ਕੈਦੀਆਂ ਦੇ ਜੇਲ੍ਹਾਂ ’ਚੋਂ ਉਡਾਰੀ ਮਾਰਨ ਵਾਲਿਆਂ ’ਚੋਂ ਪੰਜਾਬ ਸਭ ਤੋਂ ਮੋਹਰੀ, ਕੇਂਦਰੀ ਜੇਲ੍ਹ ਸੂਚਨਾ ਪੋਰਟਲ ਵੱਲੋਂ ਵੱਡਾ ਖੁਲਾਸਾ
Punjab Jail Prisoner News : ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਇੱਕ ਵਾਰ ਫੇਰ ਤੋਂ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਦੱਸ ਦਈਏ ਕਿ ਕੈਦੀਆਂ ਦੇ ਜੇਲ੍ਹਾਂ ਵਿਚੋਂ ਉਡਾਰੀ ਮਾਰਨ ਵਾਲਿਆਂ ਵਿਚੋਂ ਪੰਜਾਬ ਸੂਬਾ ਸਭ ਤੋਂ ਮੋਹਰੀ ਹੈ। ਕੇਂਦਰੀ ਜੇਲ੍ਹ ਸੂਚਨਾ ਪੋਰਟਲ ਰਾਹੀਂ ਇਹ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਕੇਂਦਰੀ ਜੇਲ੍ਹ ਸੂਚਨਾ ਪੋਰਟਲ ਦੇ ਜੇਲ੍ਹ ’ਚ ਨਾ ਪਰਤਣ ਵਾਲੇ ਕੈਦੀਆਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ।
ਇਸ ਰਿਪੋਰਟ ਮੁਤਾਬਿਕ ਦੇਸ਼ ਭਰ ’ਚ ਪੈਰੋਲ ਲੈ ਕੇ ਫਰਾਰ ਹੋਣ ਵਾਲੇ ਕੈਦੀਆਂ ’ਚੋਂ ਪੰਜਾਬ ਸਭ ਤੋਂ ਅੱਗੇ ਹੈ। ਪੰਜਾਬ ਦੀਆਂ ਜੇਲ੍ਹਾਂ ਚੋਂ 152 ਕੈਦੀ ਪੈਰੋਲ ਲੈ ਕੇ ਗਏ ਹਨ ਪਰ ਵਾਪਸ ਜੇਲ੍ਹਾਂ ’ਚ ਨਹੀਂ ਪਰਤੇ ਹਨ। ਰਿਪੋਰਟ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ ਚੋਂ ਹੁਣ ਤੱਕ 187 ਕੈਦੀ ਫਰਾਰ ਹਨ। ਇਨ੍ਹਾਂ ’ਚ ਕਈ ਪੈਰੋਲ ਲੈ ਕੇ ਫਰਾਰ ਹੋਏ ਹਨ ਅਤੇ ਕਈ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਏ ਹਨ।
ਕੇਂਦਰੀ ਜੇਲ੍ਹ ਸੂਚਨਾ ਪੋਰਟਲ ਦੀ ਰਿਪੋਰਟ- ਇਸ ਲਿੰਕ ’ਤੇ ਕਲਿੱਕ ਕਰਕੇ ਦੇਖੋ ਪੂਰੀ ਲਿਸਟ
ਰਿਪੋਰਟ ਮੁਤਾਬਿਕ ਹੁਣ ਤੱਕ 5 ਕੈਦੀ ਹਸਪਤਾਲ ਤੋਂ ਹੋਏ ਹਨ ਜੋ ਵਾਪਸ ਜੇਲ੍ਹ ’ਚ ਨਹੀਂ ਆਏ ਹਨ। ਜਦਕਿ ਵੱਖ ਵੱਖ ਸਮੇਂ ’ਤੇ 12 ਕੈਦੀ ਪੁਲਿਸ ਕਸਟਡੀ ’ਚੋਂ ਫਰਾਰ ਹੋਣ ’ਚ ਸਫਲ ਹੋਏ ਜਦਕਿ 1 ਕੈਦੀ ਜੇਲ੍ਹ ਚੋਂ ਹੀ ਫਰਾਰ ਹੋ ਗਿਆ। ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੰਨਾਂ ਕੈਦੀਆਂ ਵਿਚੋਂ 4 ਮਹਿਲਾਂ ਕੈਦੀ ਵੀ ਨੇ ਜੋ ਪੈਰੋਲ ਲੈ ਕੇ ਫਰਾਰ ਹੋ ਗਈਆਂ ਹਨ।
ਅੰਕੜਿਆਂ ਮੁਤਾਬਿਕ ਦੂਜੇ ਨੰਬਰ ਗੁਜਰਾਤ ਆਉਂਦਾ ਹੈ ਜਿੱਥੇ ਹੁਣ ਤੱਕ 87 ਕੈਦੀ ਜੇਲ੍ਹ ’ਚ ਵਾਪਸ ਨਹੀਂ ਪਰਤੇ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਤੀਜੇ ਨੰਬਰ ’ਤੇ ਆਉਂਦਾ ਹੈ ਜਿੱਥੇ ਹੁਣ ਤੱਕ 85 ਕੈਦੀ ਜੇਲ੍ਹਾਂ ਵਿੱਚ ਵਾਪਸ ਨਹੀਂ ਪਰਤੇ ਹਨ।
ਇਹ ਵੀ ਪੜ੍ਹੋ : Chandigarh CBI ਅਦਾਲਤ ’ਚ ਚੱਲੇਗਾ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦਾ ਕੇਸ ,ਪੜ੍ਹੋ ਪੂਰਾ ਮਾਮਲਾ
- PTC NEWS