Sun, Dec 14, 2025
Whatsapp

Chandigarh 'ਚ ਜਨਤਕ ਥਾਂ ’ਤੇ ਸ਼ਰਾਬ ਪੀਣ ਵਾਲਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਅਨੋਖੀ ਸਜ਼ਾ

Chandigarh News : ਅਸੀਂ ਅਕਸਰ ਹੀ ਦੇਖਦੇ ਹਾਂ ਕਿ ਚੰਡੀਗੜ੍ਹ ਪੁਲੀਸ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦੀ ਹੈ ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲੈਂਦੀ ਹੈ ਪਰ ਇਸ ਵਾਰ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲੇ 2 ਆਰੋਪੀਆਂ ਨੂੰ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ ਹੈ। ਚੰਡੀਗੜ੍ਹ 'ਚ ਜਨਤਕ ਥਾਂ ’ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਗਊਸ਼ਾਲਾ ’ਚ ਸਫ਼ਾਈ ਕਰਨ ਦੀ ਸਜ਼ਾ ਸੁਣਾਈ ਹੈ

Reported by:  PTC News Desk  Edited by:  Shanker Badra -- August 07th 2025 02:16 PM -- Updated: August 07th 2025 02:24 PM
Chandigarh 'ਚ ਜਨਤਕ ਥਾਂ ’ਤੇ ਸ਼ਰਾਬ ਪੀਣ ਵਾਲਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਅਨੋਖੀ ਸਜ਼ਾ

Chandigarh 'ਚ ਜਨਤਕ ਥਾਂ ’ਤੇ ਸ਼ਰਾਬ ਪੀਣ ਵਾਲਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਅਨੋਖੀ ਸਜ਼ਾ

Chandigarh News : ਅਸੀਂ ਅਕਸਰ ਹੀ ਦੇਖਦੇ ਹਾਂ ਕਿ ਚੰਡੀਗੜ੍ਹ ਪੁਲੀਸ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦੀ ਹੈ ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲੈਂਦੀ ਹੈ ਪਰ ਇਸ ਵਾਰ ਚੰਡੀਗੜ੍ਹ 'ਚ ਜਨਤਕ ਸਥਾਨ 'ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਜ਼ਿਲ੍ਹਾ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ ਹੈ। 

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਨੂੰ ਗਊਸ਼ਾਲਾ ’ਚ ਸਫ਼ਾਈ ਕਰਨ ਦੀ ਸਜ਼ਾ ਸੁਣਾਈ ਹੈ। ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਦੀ ਅਦਾਲਤ ਨੇ ਦੋਵੇਂ ਵਿਅਕਤੀਆਂ ਨੂੰ ਰੋਜ਼ਾਨਾ ਚਾਰ ਦਿਨ 2 -2 ਘੰਟੇ ਸੈਕਟਰ-45 ਦੀ ਗਊਸ਼ਾਲਾ ’ਚ ਸੇਵਾ ਕਰਨ ਦਾ ਹੁਕਮ ਦਿੱਤਾ ਹੈ। ਜਿਸ ਤੋਂ ਬਾਅਦ ਦੋਵੇਂ ਆਰੋਪੀ ਸੈਕਟਰ-45 ਦੀ ਗਊਸ਼ਾਲਾ ’ਚ ਪਹੁੰਚ ਜਾਂਦੇ ਹਨ ਅਤੇ ਉਥੇ ਸਾਫ਼ ਸਫਾਈ ਕਰਦੇ ਹਨ। ਸਫਾਈ ਕਰਨ ਤੋਂ ਬਾਅਦ ਦੋਵਾਂ ਨੂੰ ਗਾਵਾਂ ਨੂੰ ਚਾਰਾ ਪਾਉਣ ਦਾ ਕੰਮ ਵੀ ਦਿੱਤਾ ਗਿਆ ਹੈ।


ਦਰਅਸਲ 'ਚ ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ 12 ਜੂਨ ਨੂੰ ਰੋਸ਼ਨ ਲਾਲ ਅਤੇ 18 ਜੂਨ ਨੂੰ ਮੁਹੰਮਦ ਰਫੀਕ ਨੂੰ ਜਨਤਕ ਸਥਾਨ ’ਤੇ ਸ਼ਰਾਬ ਪੀਂਦੇ ਹੋਏ ਹਿਰਾਸਤ 'ਚ ਲਿਆ ਸੀ। ਇਨ੍ਹਾਂ ਖਿਲਾਫ ਪੁਲਿਸ ਨੇ ਭਾਰਤੀ ਨਿਆਂ ਦੀ ਧਾਰਾ 355 ਅਤੇ ਪੰਜਾਬ ਪੁਲਿਸ ਐਕਟ 2007 ਦੀ ਧਾਰਾ 68 (1) ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਲ ਹੀ ’ਚ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਦੋਵਾਂ ਆਰੋਪੀਆਂ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਸੀ।

ਇਨ੍ਹਾਂ ਵਿਅਕਤੀਆਂ ਨੇ ਕੇਸ ਲੜਨ ਦੀ ਬਜਾਏ ਅਦਾਲਤ ’ਚ ਆਤਮ ਸਮਰਪਣ ਕਰਕੇ ਆਪਣੀ ਗਲਤੀ ਮੰਨ ਲਈ। ਜਿਸ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਨੂੰ ਨਵੇਂ ਕਾਨੂੰਨ ਤਹਿਤ ਸਜ਼ਾ ਦੇਣ ਦੀ ਬਜਾਏ ਇਨ੍ਹਾਂ ਕੋਲੋਂ ਸੇਵਾ ਕਰਵਾਉਣ ਦਾ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਇਹ ਦੋਵੇਂ ਲਗਾਤਾਰ ਚਾਰ ਦਿਨ ਸੈਕਟਰ -45 ਦੀ ਗਊਸ਼ਾਲਾ ’ਚ ਸੇਵਾ ਕਰਨਗੇ। ਇਨ੍ਹਾਂ ਨੂੰ ਰੋਜ਼ਾਨਾ ਦੋ ਘੰਟੇ ਤੱਕ ਗਊਸ਼ਾਲਾ ’ਚ ਸੇਵਾ ਕਰਕੇ ਆਪਣੀ ਹਾਜ਼ਰੀ ਲਗਾਉਣੀ ਹੋਵੇਗੀ। ਅਦਾਲਤ ਨੇ ਹੁਕਮਾਂ ਦੀ ਕਾਪੀ ਗਊਸ਼ਾਲਾ ਦੇ ਇੰਚਾਰਜ ਨੂੰ ਭੇਜ ਦਿੱਤੀ ਹੈ। 

ਸੇਵਾ ਪੂਰੀ ਹੋਣ 'ਤੇ ਚਾਰ ਦਿਨਾਂ ’ਚ ਗਊਸ਼ਾਲਾ ਇੰਚਾਰਜ ਨੂੰ ਵੀ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਭੇਜਣੀ ਹੋਵੇਗੀ। ਇੱਕ ਵਿਅਕਤੀ ਹੱਥ ’ਚ ਝਾੜੂ ਲੈ ਕੇ ਸੇਵਾ ਕਰ ਰਿਹਾ ਸੀ। ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਇਸ ਸੇਵਾ ਦਾ ਅਲੱਗ ਹੀ ਨਜ਼ਾਰਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਰੋਪੀਆਂ ਵਿਚੋਂ ਇਕ ਦੀ ਸਜ਼ਾ 1 ਅਕਤੂਬਰ ਨੂੰ ਸ਼ੁਰੂ ਹੋਈ ਸੀ ਤੇ 4 ਅਕਤੂਬਰ ਦਿਨ ਸੋਮਵਾਰ ਨੂੰ ਖਤਮ ਹੋ ਗਈ ਹੈ ਜਦਕਿ ਦੂਜੇ ਆਰੋਪੀ ਦੀ ਸਜ਼ਾ 4 ਅਕਤੂਬਰ ਨੂੰ ਸ਼ੁਰੂ ਹੋਈ ਸੀ ਤੇ 7 ਅਕਤੂਬਰ ਯਾਨੀ ਅੱਜ ਖਤਮ ਹੋ ਗਈ ਹੈ।  

- PTC NEWS

Top News view more...

Latest News view more...

PTC NETWORK
PTC NETWORK