Fri, Apr 17, 2026
Whatsapp

Chandigarh News : ਜੇਕਰ ਇੱਕ ਮਹੀਨੇ 'ਚ ਵਾਹਨ ਨਾ ਛੁਡਵਾਏ ਤਾਂ ਹੋਵੇਗੀ ਨਿਲਾਮੀ , ਚੰਡੀਗੜ੍ਹ ਪੁਲਿਸ ਦਾ ਹੁਕਮ, ਨੋਟਿਸ ਭੇਜੇ ਤਾਂ ਅਡਰੈਸ ਸਹੀ ਨਹੀਂ ਨਿਕਲੇ

Chandigarh News : ਚੰਡੀਗੜ੍ਹ ਪੁਲਿਸ ਵੱਲੋਂ ਦੁਰਘਟਨਾਵਾਂ ਜਾਂ ਹੋਰ ਕਈ ਕਾਰਨਾਂ ਜ਼ਬਤ ਕੀਤੇ ਗਏ ਵਾਹਨਾਂ ਨੂੰ ਛੁਡਵਾਉਣ ਲਈ ਲੋਕ ਅੱਗੇ ਨਹੀਂ ਆ ਰਹੇ ਹਨ। ਜਦੋਂ ਪੁਲਿਸ ਨੇ ਲੋਕਾਂ ਦੇ ਘਰਾਂ 'ਚ ਨੋਟਿਸ ਭੇਜੇ ਤਾਂ ਪਤਾ ਲੱਗਾ ਕਿ ਜੋ ਅਡਰੈਸ ਗੱਡੀਆਂ 'ਤੇ ਦਿੱਤੇ ਗਏ ਹਨ ,ਉਨ੍ਹਾਂ 'ਤੇ ਵਾਹਨ ਮਾਲਕ ਰਹਿੰਦੇ ਹੀ ਨਹੀਂ

Reported by:  PTC News Desk  Edited by:  Shanker Badra -- October 02nd 2025 10:37 AM
Chandigarh News : ਜੇਕਰ ਇੱਕ ਮਹੀਨੇ 'ਚ ਵਾਹਨ ਨਾ ਛੁਡਵਾਏ ਤਾਂ ਹੋਵੇਗੀ ਨਿਲਾਮੀ , ਚੰਡੀਗੜ੍ਹ ਪੁਲਿਸ ਦਾ ਹੁਕਮ, ਨੋਟਿਸ ਭੇਜੇ ਤਾਂ ਅਡਰੈਸ ਸਹੀ ਨਹੀਂ ਨਿਕਲੇ

Chandigarh News : ਜੇਕਰ ਇੱਕ ਮਹੀਨੇ 'ਚ ਵਾਹਨ ਨਾ ਛੁਡਵਾਏ ਤਾਂ ਹੋਵੇਗੀ ਨਿਲਾਮੀ , ਚੰਡੀਗੜ੍ਹ ਪੁਲਿਸ ਦਾ ਹੁਕਮ, ਨੋਟਿਸ ਭੇਜੇ ਤਾਂ ਅਡਰੈਸ ਸਹੀ ਨਹੀਂ ਨਿਕਲੇ

Chandigarh News : ਚੰਡੀਗੜ੍ਹ ਪੁਲਿਸ ਵੱਲੋਂ ਦੁਰਘਟਨਾਵਾਂ ਜਾਂ ਹੋਰ ਕਈ ਕਾਰਨਾਂ ਜ਼ਬਤ ਕੀਤੇ ਗਏ ਵਾਹਨਾਂ ਨੂੰ ਛੁਡਵਾਉਣ ਲਈ ਲੋਕ ਅੱਗੇ ਨਹੀਂ ਆ ਰਹੇ ਹਨ। ਜਦੋਂ ਪੁਲਿਸ ਨੇ ਲੋਕਾਂ ਦੇ ਘਰਾਂ 'ਚ ਨੋਟਿਸ ਭੇਜੇ ਤਾਂ ਪਤਾ ਲੱਗਾ ਕਿ ਜੋ ਅਡਰੈਸ ਗੱਡੀਆਂ 'ਤੇ ਦਿੱਤੇ ਗਏ ਹਨ ,ਉਨ੍ਹਾਂ 'ਤੇ ਵਾਹਨ ਮਾਲਕ ਰਹਿੰਦੇ ਹੀ ਨਹੀਂ।

ਸੈਕਟਰ 31 ਦੀ ਪੁਲਿਸ ਨੇ ਅਜਿਹੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ। ਉਨ੍ਹਾਂ ਨੂੰ ਇੱਕ ਮਹੀਨੇ ਦੇ ਅੰਦਰ ਆਪਣੇ ਵਾਹਨ ਛੱਡਣ ਛੁਡਵਾਉਣ ਲਈ ਕਿਹਾ ਗਿਆ ਹੈ, ਨਹੀਂ ਤਾਂ ਵਾਹਨਾਂ ਦੀ ਨਿਲਾਮੀ ਕਰ ਦਿੱਤੀ ਜਾਵੇਗੀ।


ਕਈ ਲਗਜ਼ਰੀ ਕਾਰਾਂ ਵੀ ਥਾਣਿਆਂ 'ਚ ਖੜੀਆਂ

ਸੈਕਟਰ 31 ਪੁਲਿਸ ਸਟੇਸ਼ਨ 'ਚ 106 ਅਜਿਹੇ ਵਾਹਨਾਂ ਦੀ ਪਛਾਣ ਹੋਈ ਹੈ ,ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਸਨ ਪਰ ਲੋਕਾਂ ਨੇ ਉਸ ਨੂੰ ਹਾਸਿਲ ਨਹੀਂ ਕੀਤਾ। ਇਨ੍ਹਾਂ ਵਿੱਚ ਕਾਰਾਂ, ਸਕੂਟਰ, ਐਕਟਿਵਾ ਅਤੇ ਆਟੋ ਸ਼ਾਮਲ ਹਨ। ਬਹੁਤ ਸਾਰੀਆਂ ਕਾਰਾਂ ਲਗਜ਼ਰੀ ਕਾਰਾਂ ਹਨ। ਪੁਲਿਸ ਨੇ ਹੁਣ ਇਨ੍ਹਾਂ ਵਾਹਨ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸਦੀ ਨਿਲਾਮੀ ਕੀਤੀ ਜਾਵੇਗੀ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਥਾਣਿਆਂ ਨੂੰ ਖਾਲੀ ਕਰ ਦਿੱਤਾ ਜਾਵੇਗਾ ਕਿਉਂਕਿ ਥਾਣਿਆਂ ਨਾਲ ਸਬੰਧਤ ਇੱਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਈ ਹੈ।

ਹਰਿਆਣਾ ਅਤੇ ਰਾਜਸਥਾਨ ਦੇ ਅਡਰੈਸ 'ਤੇ ਵੀ ਵਾਹਨ  

ਪੁਲਿਸ ਨੇ ਪਤਾ ਲਗਾਇਆ ਹੈ ਕਿ ਇਹ ਵਾਹਨ ਸਿਰਫ਼ ਚੰਡੀਗੜ੍ਹ ਵਿੱਚ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਅਡਰੈਸ 'ਤੇ ਵੀ ਹਨ। ਪੁਲਿਸ ਦੇ ਅਨੁਸਾਰ ਇਹ ਵਾਹਨ ਸਿਰਫ਼ ਇੱਕ ਸਾਲ ਪੁਰਾਣੇ ਨਹੀਂ ਹਨ, ਸਗੋਂ 2011 ਤੋਂ 2024 ਤੱਕ ਦੇ ਹਨ। ਜਾਣਕਾਰਾਂ ਦੀ ਮੰਨੀਏ ਤਾਂ ਵਾਹਨਾਂ ਨੂੰ ਛੁਡਵਾਉਣ ਨਾ ਆਉਣ ਪਿੱਛੇ ਕਈ ਵਜ੍ਹਾ ਹਨ।

ਪਹਿਲਾਂ ਬਹੁਤ ਸਾਰੇ ਲੋਕ ਬਾਹਰੋਂ ਨੌਕਰੀਆਂ ਜਾਂ ਪੜ੍ਹਾਈ ਲਈ ਚੰਡੀਗੜ੍ਹ ਆਉਂਦੇ ਹਨ। ਫਿਰ ਉਹ ਆਪਣੇ ਤਬਾਦਲੇ ਆਦਿ ਕਾਰਨ ਚਲੇ ਜਾਂਦੇ ਹਨ। ਦੂਜਾ ਕੁਝ ਹਾਦਸਿਆਂ ਵਿੱਚ ਸ਼ਾਮਲ ਹੁੰਦੇ ਹਨ। ਤੀਜਾ ਕੁਝ ਵਾਹਨ ਚੋਰੀ ਦੇ ਆਰੋਪ ਵਿੱਚ ਜ਼ਬਤ ਕੀਤੇ ਗਏ। ਇਸ ਦੌਰਾਨ ਨਵੇਂ ਕਾਨੂੰਨਾਂ ਅਨੁਸਾਰ ਪੁਲਿਸ ਸਟੇਸ਼ਨਾਂ ਨੂੰ 30 ਦਿਨਾਂ ਦੇ ਅੰਦਰ ਜ਼ਬਤ ਕੀਤੇ ਵਾਹਨਾਂ ਦਾ ਨਿਪਟਾਰਾਕਰਨਾ ਲਾਜ਼ਮੀ ਹੈ।

- PTC NEWS

Top News view more...

Latest News view more...

PTC NETWORK
PTC NETWORK