Chandigarh Thar hit-and-run case : ਲਾਪਰਵਾਹੀ ਦੇ ਦੋਸ਼ ਹੇਠ ਸੈਕਟਰ -45 ਬੁੜੈਲ ਪੁਲਿਸ ਚੌਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਕੀਤਾ ਲਾਈਨ ਹਾਜ਼ਰ
Chandigarh Thar hit-and-run case : ਚੰਡੀਗੜ੍ਹ ਵਿੱਚ ਥਾਰ ਹਿੱਟ-ਐਂਡ-ਰਨ ਮਾਮਲੇ ਵਿੱਚ ਲਾਪਰਵਾਹੀ ਦੇ ਦੋਸ਼ ਹੇਠ ਸੈਕਟਰ -45 ਬੁੜੈਲ ਪੁਲਿਸ ਚੌਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਬੀਤੇ ਦਿਨੀਂ ਕਵਰੇਜ਼ ਕਰਨ ਗਏ ਮੀਡੀਆ ਕਰਮੀਆਂ ਨਾਲ ਧੱਕਾਮੁੱਕੀ ਕਰਨ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਦੀ ਜਗ੍ਹਾ ਸਬ-ਇੰਸਪੈਕਟਰ ਨਵੀਨ ਨੂੰ ਸੈਕਟਰ -45 ਬੁੜੈਲ ਪੁਲਿਸ ਚੌਕੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ ਵਿੱਚ ਥਾਰ ਹਿੱਟ-ਐਂਡ-ਰਨ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਨੇ ਦੋ ਭੈਣਾਂ ਨੂੰ ਕੁਚਲ ਦਿੱਤਾ ਸੀ, ਜਿਸ ਕਾਰਨ ਛੋਟੀ ਭੈਣ ਦੀ ਮੌਤ ਹੋ ਗਈ ਸੀ, ਜਦੋਂ ਕਿ ਵੱਡੀ ਭੈਣ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ।ਗ੍ਰਿਫ਼ਤਾਰ ਦੋਸ਼ੀ ਨੇਰੋਸ਼ਪ੍ਰੀਤ ਸਿੰਘ ਹੈ, ਜੋ ਕਿ ਕਾਨੂੰਨ ਦਾ ਵਿਦਿਆਰਥੀ ਹੈ। ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਲਾਲ ਥਾਰ (CH01CG9000) ਨੂੰ ਪਹਿਲਾਂ ਹੀ ਜ਼ਬਤ ਕਰ ਲਿਆ ਹੈ।
ਸੈਕਟਰ 45 ਬੁੜੈਲ ਪੁਲਿਸ ਚੌਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਕਾਰਵਾਈ ਵਿੱਚ ਲਾਪਰਵਾਹੀ ਲਈ ਹਟਾ ਦਿੱਤਾ ਗਿਆ ਹੈ। ਇਹ ਹਾਦਸਾ ਬੁੱਧਵਾਰ ਦੁਪਹਿਰ ਨੂੰਵਾਪਰਿਆ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਸੀ ਅਤੇ ਆਰੋਪ ਲਗਾਇਆ ਕਿ ਪੁਲਿਸ ਥਾਰ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰਿਵਾਰ ਨੇ ਪੁਲਿਸ ਚੌਕੀ ਦੇ ਇੰਚਾਰਜ 'ਤੇ ਥਾਰ ਡਰਾਈਵਰ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ ਸੀ।
ਦੋ ਦਿਨ ਪਹਿਲਾਂ ਵਾਪਰਿਆ ਸੀ ਇਹ ਹਾਦਸਾ
ਦੋ ਦਿਨ ਪਹਿਲਾਂ ਦੁਪਹਿਰ 3 ਵਜੇ ਦੇ ਕਰੀਬ ਇੱਕ ਲਾਲ ਥਾਰ ਕਾਰ ਨੇ ਸੋਜੇਫ ਅਤੇ ਉਸਦੀ ਛੋਟੀ ਭੈਣ ਈਸ਼ਾ ਦੋਵੇਂ ਸੈਕਟਰ 46 ਚੰਡੀਗੜ੍ਹ ਵਿੱਚ ਬੁੜੈਲ ਦੀਆਂ ਰਹਿਣ ਵਾਲੀਆਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਥਾਰ ਸਮੇਤ ਮੌਕੇ ਤੋਂ ਭੱਜ ਗਿਆ ਸੀ। ਦੋਵਾਂ ਭੈਣਾਂ ਨੂੰ ਤੁਰੰਤ ਸੈਕਟਰ -32 ਦੇ ਹਸਪਤਾਲ ਲਿਜਾਇਆ ਗਿਆ ਪਰ ਸੋਜੇਫ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਗਿਆ। ਪਿਤਾ ਸਾਵੇਦ ਨੇ ਦੱਸਿਆ ਕਿ ਮ੍ਰਿਤਕ ਬੇਟੀ ਸੋਜੇਫ ਦੀ ਉਮਰ 22 ਸਾਲ ਸੀ ਅਤੇ ਸੈਕਟਰ 46 ਦੇ ਦੇਵ ਸਮਾਜ ਕਾਲਜ ਵਿੱਚ ਬੀਏ ਦੀ ਵਿਦਿਆਰਥਣ ਸੀ। ਉਹ ਸੈਕਟਰ 46 ਵਿੱਚ ਬਿਊਟੀ ਪਾਰਲਰ ਦਾ ਕੰਮ ਵੀ ਸਿੱਖ ਰਹੀ ਸੀ। ਵੱਡੀ ਧੀ ਈਸ਼ਾ 24 ਸਾਲ ਦੀ ਹੈ।
- PTC NEWS