Wed, Feb 18, 2026
Whatsapp

CM ਭਗਵੰਤ ਮਾਨ ਦੀ ਸਿਹਤ 'ਚ ਸੁਧਾਰ ,ਥਕਾਵਟ ਦੇ ਚੱਲਦੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਹੋਏ ਸੀ ਦਾਖਲ

CM Bhagwant Mann health News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਤਵਾਰ ਨੂੰ ਖਰਾਬ ਸਿਹਤ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਮੰਗਲਵਾਰ ਰਾਤ ਨੂੰ ਹਸਪਤਾਲ ਵੱਲੋਂ ਜਾਰੀ ਇੱਕ ਸਿਹਤ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ 16 ਫਰਵਰੀ ਨੂੰ ਰੁਟੀਨ ਚੈੱਕ-ਅੱਪ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਗਏ ਸਨ

Reported by:  PTC News Desk  Edited by:  Shanker Badra -- February 18th 2026 12:29 PM
CM ਭਗਵੰਤ ਮਾਨ ਦੀ ਸਿਹਤ 'ਚ ਸੁਧਾਰ ,ਥਕਾਵਟ ਦੇ ਚੱਲਦੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਹੋਏ ਸੀ ਦਾਖਲ

CM ਭਗਵੰਤ ਮਾਨ ਦੀ ਸਿਹਤ 'ਚ ਸੁਧਾਰ ,ਥਕਾਵਟ ਦੇ ਚੱਲਦੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਹੋਏ ਸੀ ਦਾਖਲ

CM Bhagwant Mann health News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਤਵਾਰ ਨੂੰ ਖਰਾਬ ਸਿਹਤ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਮੰਗਲਵਾਰ ਰਾਤ ਨੂੰ ਹਸਪਤਾਲ ਵੱਲੋਂ ਜਾਰੀ ਇੱਕ ਸਿਹਤ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ 16 ਫਰਵਰੀ ਨੂੰ ਰੁਟੀਨ ਚੈੱਕ-ਅੱਪ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਗਏ ਸਨ। ਉਹ ਹੁਣ ਠੀਕ ਹਨ। ਉਨ੍ਹਾਂ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ, ਇਸ ਲਈ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਆਰਾਮ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 

15 ਫਰਵਰੀ ਨੂੰ ਸੰਗਰੂਰ 'ਚ ਵਿਗੜੀ ਸਿਹਤ


15 ਫਰਵਰੀ ਨੂੰ ਸ਼ਿਵਰਾਤਰੀ ਵਾਲੇ ਦਿਨ ਦੁਪਹਿਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਧੂਰੀ ਸਥਿਤ ਸ਼੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ਵਿੱਚ ਪੂਜਾ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਤਿੰਨਾਂ ਆਗੂਆਂ ਨੇ ਮੰਦਰ ਵਿੱਚ ਪ੍ਰਾਰਥਨਾ ਕੀਤੀ ਅਤੇ ਹਵਨ ਕੀਤਾ।

ਇਸ ਤੋਂ ਬਾਅਦ ਵਮੁੱਖ ਮੰਤਰੀ ਦੀ ਸਿਹਤ ਵਿਗੜ ਗਈ। ਸੰਗਰੂਰ ਤੋਂ ਬਾਅਦ ਮੁੱਖ ਮੰਤਰੀ ਦਾ ਫਾਜ਼ਿਲਕਾ ਦੌਰਾ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਉਹ 16 ਫਰਵਰੀ ਨੂੰ ਮੋਗਾ ਰੈਲੀ ਵਿੱਚ ਸ਼ਾਮਲ ਹੋਏ ਸਨ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਕੱਲ੍ਹ ਮਿਲੀ ਸੀ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ 

17 ਫਰਵਰੀ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਸਕੂਲ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਇਸਦਾ ਜ਼ਿਕਰ ਕੀਤਾ ਗਿਆ ਸੀ। ਬਾਅਦ ਵਿੱਚ ਪੁਲਿਸ ਟੀਮਾਂ ਨੇ ਪੂਰੀ ਜਾਂਚ ਕੀਤੀ। ਸਿਟੀ ਸੁਪਰਡੈਂਟ ਆਫ਼ ਪੁਲਿਸ ਦਿਲਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਕੀ ਸਕੂਲ ਦੇ ਈਮੇਲ ਪਤੇ ਰਾਹੀਂ ਮਿਲੀ ਸੀ। ਸਾਵਧਾਨੀ ਵਜੋਂ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨੇੜਲੇ ਸਾਰੇ ਸਕੂਲਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਹ ਈਮੇਲ ਫਰਜੀ ਸੀ।

- PTC NEWS

Top News view more...

Latest News view more...

PTC NETWORK
PTC NETWORK