Sangrur News : ਧੂਰੀ 'ਚ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ, ਜ਼ਬਰੀ HARPIC ਪਿਆਉਣ ਦੇ ਲੱਗੇ ਦੋਸ਼
Architect Neha Death : ਧੂਰੀ (Dhuri News) ਦੀ ਰਹਿਣ ਵਾਲੀ ਇੱਕ ਹੋਣਹਾਰ ਮੁਟਿਆਰ, ਨੇਹਾ, ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਨੇਹਾ ਪੇਸ਼ੇ ਤੋਂ ਇੱਕ ਆਰਕੀਟੈਕਟ ਸੀ ਅਤੇ ਲਗਭਗ ਸੱਤ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਉਸਦੀ ਇੱਕ ਧੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਤੋਂ ਹੀ ਉਸਨੂੰ ਉਸਦੇ ਸਹੁਰਿਆਂ ਵੱਲੋਂ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ।
ਪਰਿਵਾਰ ਦੇ ਅਨੁਸਾਰ, ਨੇਹਾ ਨੇ ਆਪਣਾ ਵਿਆਹ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਹਮੇਸ਼ਾ ਕਹਿੰਦੀ ਰਹੀ, "ਸਭ ਕੁਝ ਠੀਕ ਹੋ ਜਾਵੇਗਾ।" ਹਾਲਾਂਕਿ, ਪਰਿਵਾਰ ਦਾ ਦੋਸ਼ ਹੈ ਕਿ ਹਾਲਾਤ ਸੁਧਰਨ ਦੀ ਬਜਾਏ, ਉਸਨੂੰ ਕਥਿਤ ਤੌਰ 'ਤੇ ਜ਼ਹਿਰ ਦਿੱਤਾ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਨੇਹਾ ਦੇ ਪਤੀ 'ਤੇ ਅਣਉਚਿਤ ਵਿਵਹਾਰ ਅਤੇ ਮਾਨਸਿਕ ਪਰੇਸ਼ਾਨੀ ਦੇ ਗੰਭੀਰ ਦੋਸ਼ ਵੀ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਇੱਕ ਹੋਣਹਾਰ ਧੀ ਅਤੇ ਮਾਂ ਦਾ ਗੁਆਉਣਾ ਬਹੁਤ ਦੁਖਦਾਈ ਅਤੇ ਗੰਭੀਰ ਮਾਮਲਾ ਹੈ।
ਸਹੁਰੇ ਪਰਿਵਾਰ ਨੇ ਨੇਹਾ ਨੂੰ HARPIC ਪਿਆ ਕੇ ਮਾਰਿਆ : ਪਰਿਵਾਰ
ਦੂਜੇ ਪਾਸੇ, ਨੇਹਾ ਦੇ ਭਰਾ ਤੇ ਭੈਣ ਨੇ ਕਿਹਾ ਕਿ ਨੇਹਾ ਵਾਸੀ ਪਿੰਡ ਕਾਹਲਵਾਂ ਦਾ ਵਿਆਹ ਉਮੰਗ ਬੱਸੀ ਨਾਲ ਹੋਇਆ ਸੀ, ਜਿਸ ਦਾ ਪਹਿਲਾਂ ਬਾਹਰ ਕਿਸੇ ਨਾਲ ਕਈ ਸਾਲ ਅਫੇਅਰ ਸੀ। ਪਰੰਤੂ ਵਿਆਹ ਤੋਂ ਬਾਅਦ ਵੀ ਉਮੰਗ ਬੱਸੀ ਨਹੀਂ ਹਟਿਆ। ਨੇਹਾ ਨੇ ਪਤੀ ਨੂੰ ਆਪਣੀ ਧੀ ਦਾ ਵੀ ਵਾਰ-ਵਾਰ ਵਾਸਤਾ ਪਾਇਆ, ਪਰ ਉਹ ਨਾ ਮੰਨਿਆ। ਉਸ ਨੇ ਕਿਹਾ ਕਿ ਉਸ ਦਾ ਜੀਜਾ ਕਹਿੰਦਾ ਸੀ ਕਿ ਉਹ ਨੇਹਾ ਦੇ ਸਾਹਮਣੇ ਲਿਆ ਕੇ ਦੂਜੀ ਕੁੜੀ ਨੂੰ ਲਿਆ ਕੇ ਬਿਠਾਵੇਗਾ, ਜਿਸ ਨਾਲ ਨੇਹਾ ਟੈਨਸ਼ਨ 'ਚ ਸੀ। ਇਸੇ ਕਲੇਸ਼ ਦੇ ਚਲਦੇ ਬੀਤੇ ਦਿਨ ਉਸ ਦੀ ਭੈਣ ਨੂੰ ਪਤੀ ਤੇ ਸੱਸ ਨੇ ਜ਼ਬਰੀ ਹਾਰਪਿਕ ਪਿਆ ਕੇ ਮਾਰ ਦਿੱਤਾ।
ਪਰਿਵਾਰ ਨੇਹਾ ਦੀ ਮੌਤ 'ਤੇ ਸੋਗ ਮਨਾ ਰਿਹਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ।
ਪੁਲਿਸ ਨੇ ਪਤੀ ਤੇ ਸੱਸ 'ਤੇ ਦਰਜ ਕੀਤਾ ਕੇਸ
ਉਧਰ, ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੁੜੀ ਨੇਹਾ ਦੀ ਮੌਤ ਮਾਮਲੇ 'ਚ ਬੀਤੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਸੀ। ਉਪਰੰਤ ਉਸ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 176, 123, 109, 85 ਬੀਐਨਐਸ ਐਕਟ ਤਹਿਤ ਦਰਜ ਕੀਤਾ ਗਿਆ ਸੀ, ਪਰੰਤੂ ਦੇਰ ਰਾਤ 10:30 ਵਜੇ ਪਤਾ ਲੱਗਾ ਸੀ ਨੇਹਾ ਦੀ ਮੌਤ ਹੋ ਗਈ। ਇਸ ਪਿੱਛੋਂ ਨੇਹਾ ਦੇ ਭਰਾ ਦੇ ਬਿਆਨ 'ਤੇ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਪਤੀ ਦੇ ਨਾਲ ਸੱਸ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ...Video : 32 ਲੱਖ ਦੀ ਇਨੋਵਾ, ਖਿੱਚ ਕੇ ਲਿਆਇਆ ਬਲਦ ! ਮੋਗਾ 'ਚ ਗਾਹਕ ਦਾ ਕੰਪਨੀ ਖਿਲਾਫ਼ ਅਨੋਖਾ ਪ੍ਰਦਰਸ਼ਨ
- PTC NEWS