Mon, May 20, 2024
Whatsapp

ਦਿੱਲੀ-ਹਰਿਆਣਾ ਸਮੇਤ ਪੰਜ ਸੂਬਿਆਂ ’ਚ ਕਾਂਗਰਸ-ਆਪ ਦਾ ਗਠਜੋੜ, ਜਾਣੋ ਕਿਵੇਂ ਹੋਈ ਸੀਟਾਂ ਦੀ ਵੰਢ

Written by  Aarti -- February 24th 2024 12:11 PM
ਦਿੱਲੀ-ਹਰਿਆਣਾ ਸਮੇਤ ਪੰਜ ਸੂਬਿਆਂ ’ਚ ਕਾਂਗਰਸ-ਆਪ ਦਾ ਗਠਜੋੜ, ਜਾਣੋ ਕਿਵੇਂ ਹੋਈ ਸੀਟਾਂ ਦੀ ਵੰਢ

ਦਿੱਲੀ-ਹਰਿਆਣਾ ਸਮੇਤ ਪੰਜ ਸੂਬਿਆਂ ’ਚ ਕਾਂਗਰਸ-ਆਪ ਦਾ ਗਠਜੋੜ, ਜਾਣੋ ਕਿਵੇਂ ਹੋਈ ਸੀਟਾਂ ਦੀ ਵੰਢ

AAP-Congress Alliance: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ (Congress and AAP) ਸਮਝੌਤਾ ਹੋ ਗਿਆ ਹੈ। ਅੱਜ ਦਿੱਲੀ ਵਿੱਚ ਦੋਵਾਂ ਪਾਰਟੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਸੀਟਾਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ। 

ਪ੍ਰੈੱਸ ਕਾਨਫਰੰਸ 'ਚ 'ਆਪ' ਵਲੋਂ ਆਤਿਸ਼ੀ, ਸੰਦੀਪ ਪਾਠਕ ਅਤੇ ਸੌਰਭ ਭਾਰਦਵਾਜ, ਕਾਂਗਰਸ ਵਲੋਂ ਮੁਕੁਲ ਵਾਸਨਿਕ, ਦੀਪਕ ਬਾਬਰੀਆ ਅਤੇ ਅਰਵਿੰਦਰ ਸਿੰਘ ਲਵਲੀ ਸ਼ਾਮਿਲ ਹੋਏ। ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇ ਕਿਹਾ ਕਿ ਇੰਡੀਆ ਬਲਾਕ 'ਚ ਸ਼ਾਮਲ ਪਾਰਟੀਆਂ ਵਿਚਾਲੇ ਸੀਟ ਵੰਡ 'ਤੇ ਚਰਚਾ ਕੀਤੀ ਜਾ ਰਹੀ ਹੈ। ਸਪਾ-ਕਾਂਗਰਸ ਗਠਜੋੜ ਦਾ ਐਲਾਨ ਦੋ ਦਿਨ ਪਹਿਲਾਂ ਲਖਨਊ ਵਿੱਚ ਕੀਤਾ ਗਿਆ ਸੀ।

ਜਾਣੋ ਕਿਵੇਂ ਹੋਈ ਸੀਟਾਂ ਦੀ ਵੰਡ 

  • ਦਿੱਲੀ (7 ਸੀਟਾਂ) 'ਚ ਕਾਂਗਰਸ 3 ਅਤੇ 'ਆਪ' 4 'ਤੇ ਚੋਣ ਲੜੇਗੀ
  • ਗੁਜਰਾਤ (26 ਸੀਟਾਂ) 'ਚ ਕਾਂਗਰਸ 24 ਅਤੇ 'ਆਪ' 2 'ਤੇ (ਭਰੂਚ ਅਤੇ ਭਾਵਨਗਰ) 'ਤੇ ਚੋਣ ਲੜੇਗੀ।
  • ਹਰਿਆਣਾ (10) 'ਚ ਕਾਂਗਰਸ 9 ਅਤੇ 'ਆਪ' 1 (ਕੁਰੂਕਸ਼ੇਤਰ) 'ਤੇ ਚੋਣ ਲੜੇਗੀ।
  • ਚੰਡੀਗੜ੍ਹ 'ਚ ਕਾਂਗਰਸ ਇਕਲੌਤੀ ਸੀਟ 'ਤੇ ਚੋਣ ਲੜੇਗੀ
  • ਗੋਆ 'ਚ ਕਾਂਗਰਸ ਦੋਵੇਂ ਸੀਟਾਂ 'ਤੇ ਚੋਣ ਲੜੇਗੀ

ਦਿੱਲੀ ਦੀ ਕਿਸ ਸੀਟ ਤੋਂ ਕੌਣ ਚੋਣ ਲੜੇਗਾ?

  1. ਉੱਤਰ ਪੂਰਬੀ ਦਿੱਲੀ- ਕਾਂਗਰਸ
    2. ਚਾਂਦਨੀ ਚੌਕ- ਕਾਂਗਰਸ
    3. ਉੱਤਰ ਪੱਛਮੀ ਦਿੱਲੀ- ਕਾਂਗਰਸ
    4. ਪੂਰਬੀ ਦਿੱਲੀ- ਆਪ
    5. ਨਵੀਂ ਦਿੱਲੀ- ਆਪ
    6. ਪੱਛਮੀ ਦਿੱਲੀ- ਆਪ
    7. ਦੱਖਣੀ ਦਿੱਲੀ- ਆਪ

ਪੰਜਾਬ ’ਚ ਨਹੀਂ ਬਣੀ ਕੋਈ ਸਹਿਮਤੀ 

ਕਾਬਿਲੇਗੌਰ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕਾਂਗਰਸ ਅਤੇ 'ਆਪ' ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ। 'ਆਪ' ਅਤੇ ਕਾਂਗਰਸ ਸਾਰੀਆਂ ਸੀਟਾਂ 'ਤੇ ਵੱਖਰੇ ਤੌਰ 'ਤੇ ਚੋਣ ਲੜਨਗੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ 10 ਫਰਵਰੀ ਨੂੰ ਪੰਜਾਬ ਵਿੱਚ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ 21 ਫਰਵਰੀ ਨੂੰ ਕਿਹਾ ਸੀ ਕਿ ਪੰਜਾਬ 'ਚ ਇਕੱਲੇ ਲੜਨ ਦਾ ਫੈਸਲਾ ਜਿੱਤਣ ਲਈ ਲਿਆ ਗਿਆ ਹੈ।


ਇਹ ਵੀ ਪੜ੍ਹੋ: ਹੁਣ ਚੰਡੀਗੜ੍ਹ ਨਗਰ ਨਿਗਮ ਦੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਹੋਵੇਗੀ ਚੋਣ

-

Top News view more...

Latest News view more...

LIVE CHANNELS
LIVE CHANNELS