Fri, Apr 17, 2026
Whatsapp

Cricketer Abhishek Sharma ਆਪਣੀ ਭੈਣ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ,ਫਲਾਈਟ 'ਚ ਯੁਵਰਾਜ ਸਿੰਘ ਨਾਲ ਸਾਂਝੀਆਂ ਕੀਤੀਆਂ ਫੋਟੋਆਂ

Ludhiana News : ਏਸ਼ੀਆ ਕੱਪ ਸਟਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਕੱਲ੍ਹ ਦੇਰ ਰਾਤ ਪੰਜਾਬ ਪਹੁੰਚ ਗਏ ਹਨ। ਰਾਤ ਉਹ ਕ੍ਰਿਕਟਰ ਅਤੇ ਆਪਣੇ ਗੁਰੂ ਯੁਵਰਾਜ ਸਿੰਘ ਨਾਲ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ। ਅਭਿਸ਼ੇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਯੁਵਰਾਜ ਸਿੰਘ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਉਹ ਸਿੱਧੇ ਲੁਧਿਆਣਾ ਚਲੇ ਗਏ, ਜਿੱਥੇ ਉਨ੍ਹਾਂ ਦੀ ਭੈਣ ਦੇ ਵਿਆਹ ਸਮਾਰੋਹ ਦੀ ਅਸਮ "ਸ਼ਗਨ" ਆਯੋਜਿਤ ਕੀਤਾ ਗਿਆ ਹੈ

Reported by:  PTC News Desk  Edited by:  Shanker Badra -- September 30th 2025 02:12 PM
Cricketer Abhishek Sharma ਆਪਣੀ ਭੈਣ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ,ਫਲਾਈਟ 'ਚ ਯੁਵਰਾਜ ਸਿੰਘ ਨਾਲ ਸਾਂਝੀਆਂ ਕੀਤੀਆਂ ਫੋਟੋਆਂ

Cricketer Abhishek Sharma ਆਪਣੀ ਭੈਣ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ,ਫਲਾਈਟ 'ਚ ਯੁਵਰਾਜ ਸਿੰਘ ਨਾਲ ਸਾਂਝੀਆਂ ਕੀਤੀਆਂ ਫੋਟੋਆਂ

Ludhiana News : ਏਸ਼ੀਆ ਕੱਪ ਸਟਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਕੱਲ੍ਹ ਦੇਰ ਰਾਤ ਪੰਜਾਬ ਪਹੁੰਚ ਗਏ ਹਨ। ਰਾਤ ਉਹ ਕ੍ਰਿਕਟਰ ਅਤੇ ਆਪਣੇ ਗੁਰੂ ਯੁਵਰਾਜ ਸਿੰਘ ਨਾਲ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ। ਅਭਿਸ਼ੇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਯੁਵਰਾਜ ਸਿੰਘ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਉਹ ਸਿੱਧੇ ਲੁਧਿਆਣਾ ਚਲੇ ਗਏ, ਜਿੱਥੇ ਉਨ੍ਹਾਂ ਦੀ ਭੈਣ ਦੇ ਵਿਆਹ ਸਮਾਰੋਹ ਦੀ ਅਸਮ "ਸ਼ਗਨ" ਆਯੋਜਿਤ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਟੀਮ ਇੰਡੀਆ ਕੱਲ੍ਹ ਹੀ ਦੁਬਈ ਤੋਂ ਭਾਰਤ ਵਾਪਸ ਆਈ ਸੀ। ਟੀਮ ਇੰਡੀਆ ਆਪਣੇ ਕੋਚ ਗੌਤਮ ਗੰਭੀਰ ਦੇ ਨਾਲ ਅਹਿਮਦਾਬਾਦ ਉਤਰੀ। ਉੱਥੋਂ ਅਭਿਸ਼ੇਕ ਅਤੇ ਯੁਵਰਾਜ ਸਿੰਘ ਕੱਲ੍ਹ ਦੇਰ ਰਾਤ ਸਿੱਧੇ ਚੰਡੀਗੜ੍ਹ ਹਵਾਈ ਅੱਡੇ ਲਈ ਰਵਾਨਾ ਹੋਏ। ਰਿਪੋਰਟਾਂ ਅਨੁਸਾਰ ਚੰਡੀਗੜ੍ਹ ਵਿੱਚ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਅਭਿਸ਼ੇਕ ਲੁਧਿਆਣਾ ਪਹੁੰਚੇ।


ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਹੁਣ ਆਪਣੇ ਪਰਿਵਾਰ ਅਤੇ ਭੈਣ ਕੋਮਲ ਦੇ ਵਿਆਹ ਵਿੱਚ ਵਿਅਸਤ ਹੋ ਗਏ ਹਨ। ਵਿਆਹ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਸ਼ਗਨ ਸਮਾਰੋਹ ਅੱਜ ਲੁਧਿਆਣਾ ਵਿੱਚ ਹੋਣਾ ਤੈਅ ਹੈ। ਅਭਿਸ਼ੇਕ ਦੀ ਭੈਣ ਦਾ ਵਿਆਹ ਲੁਧਿਆਣਾ ਦੇ ਨੌਜਵਾਨ ਉੱਦਮੀ ਲਵਿਸ਼ ਓਬਰਾਏ ਨਾਲ ਹੋ ਰਿਹਾ ਹੈ।

ਲਵਿਸ਼ ਇੱਕ ਉਦਯੋਗਪਤੀ ਹੋਣ ਦੇ ਨਾਲ ਨਾਲ ਕੰਟੇਂਟ ਕ੍ਰੇਟਰ ਵੀ ਹੈ ,ਜਿਸਦੇ ਸੋਸ਼ਲ ਮੀਡੀਆ 'ਤੇ ਲਗਭਗ 18,000 ਫਾਲੋਅਰ ਹਨ।

3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਵਿਆਹ

ਅਭਿਸ਼ੇਕ ਦੀ ਭੈਣ ਦਾ ਵਿਆਹ 3 ਅਕਤੂਬਰ ਨੂੰ ਹੋਣਾ ਤੈਅ ਹੈ। ਵਿਆਹ ਸਮਾਰੋਹ ਅੰਮ੍ਰਿਤਸਰ ਵਿੱਚ ਹੋਵੇਗਾ, ਵਿਆਹ ਦੀਆਂ ਰਸਮਾਂ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਵਿੱਚ ਹੋਣਗੀਆਂ। 1 ਅਤੇ 2 ਤਰੀਕ ਨੂੰ ਹੋਣ ਵਾਲੀਆਂ ਰਸਮਾਂ ਘਰ ਵਿੱਚ ਹੀ ਹੋਣਗੀਆਂ। ਇਸ ਦੌਰਾਨ ਅਭਿਸ਼ੇਕ ਸ਼ਰਮਾ ਆਪਣੀ ਭੈਣ ਦੇ ਨਾਲ ਰਹਿਣਗੇ। ਇਸ ਤੋਂ ਇਲਾਵਾ ਕਈ ਸੀਨੀਅਰ ਕ੍ਰਿਕਟਰ ਵੀ ਵਿਆਹ ਵਿੱਚ ਸ਼ਾਮਲ ਹੋਣਗੇ।

- PTC NEWS

Top News view more...

Latest News view more...

PTC NETWORK
PTC NETWORK