ਇਸ ਖ਼ਤਰਨਾਕ ਬੱਲੇਬਾਜ਼ ਨੇ ਸਭ ਤੋਂ ਜ਼ਿਆਦਾ ਵਾਰ ਜਿੱਤੀ 'Orange Cap', ਇਸ ਵਾਰ ਇਹ ਐਵਾਰਡ ਕਿਸਦੇ ਨਾਂ ?
Indian Premier League: ਆਈਪੀਐਲ 2023 ਦਾ ਆਗਾਜ਼ 31 ਮਾਰਚ ਤੋਂ ਹੋਣ ਜਾ ਰਿਹਾ ਹੈ। ਇਸ ਲੀਗ 'ਚ ਹਰ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਆਰੇਂਜ ਕੈਪ ਦਿੱਤੀ ਜਾਂਦੀ ਹੈ। ਇਸ ਵਾਰ ਇਸ ਐਵਾਰਡ ਨੂੰ ਕੌਣ ਜਿੱਤੇਗਾ ? ਇਹ ਵੱਡਾ ਸਵਾਲ ਹੈ।
ਆਈਪੀਐਲ 'ਚ ਕਿਸਨੇ ਜਿੱਤੀ ਸਭ ਤੋਂ ਜ਼ਿਆਦਾ ਵਾਰ ਆਰੇਂਜ ਕੈਪ ?
ਆਈਪੀਐਲ ਦੇ ਇਤਿਹਾਸ 'ਚ ਡੇਵਿਡ ਵਾਰਨਰ ਨੇ ਸਭ ਤੋਂ ਜ਼ਿਆਦਾ ਵਾਰ ਆਰੇਂਜ ਕੈਪ ਆਪਣੇ ਨਾਮ ਕੀਤੀ ਹੈ। ਡੇਵਿਡ ਵਾਰਨਰ 3 ਵਾਰ ਇਹ ਖਿਤਾਬ ਜਿੱਤ ਚੁੱਕੇ ਹਨ। ਉਨ੍ਹਾਂ ਨੇ ਸਾਲ 2015, 2017, 2019 ਦੇ ਸੀਜ਼ਨ 'ਚ ਸਭ ਤੋਂ ਜ਼ਿਆਦਾ ਰਣ ਬਣਾ ਕੇ ਇਹ ਐਵਾਰਡ ਜਿੱਤਿਆ ਸੀ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ 'ਤੇ ਕਰਿਸ ਗੇਲ ਹਨ, ਜਿਨ੍ਹਾਂ ਨੇ ਸਾਲ 2011 ਅਤੇ 2012 'ਚ ਸਭ ਤੋਂ ਜ਼ਿਆਦਾ ਰਣ ਬਣਾ ਕੇ ਆਰੇਂਜ ਕੈਪ ਜਿੱਤੀ ਸੀ।
ਡੇਵਿਡ ਵਾਰਨਰ ਨੇ 3 ਵਾਰ ਜਿੱਤੀ ਆਰੇਂਜ ਕੈਪ
SRH, 562 ਦੌੜਾਂ ਸਾਲ 2015
SRH, 562 ਦੌੜਾਂ ਸਾਲ 2015
SRH 692 ਦੌੜਾਂ ਸਾਲ 2019
ਕਰਿਸ ਗੇਲ ਨੇ 2 ਵਾਰ ਜਿੱਤੀ ਆਰੇਂਜ ਕੈਪ
RCB, 608 ਦੌੜਾਂ ਸਾਲ 2011
RCB, 733 ਦੌੜਾਂ ਸਾਲ 2012
ਇਸ ਵਾਰ ਦਿੱਲੀ ਲਈ ਧਮਾਲ ਮਚਾਉਣਗੇ ਡੇਵਿਡ ਵਾਰਨਰ
ਡੇਵਿਡ ਵਾਰਨਰ ਇਸ ਵਾਰ ਦਿੱਲੀ ਕੈਪੀਟਲਸ ਦੀ ਕਪਤਾਨੀ ਕਰ ਰਹੇ ਹਨ। ਰਿਸ਼ਭ ਪੰਤ ਸੜਕ ਹਾਦਸੇ ਦੇ ਚੱਲਦਿਆਂ ਟੀਮ 'ਚ ਨਹੀਂ ਹਨ , ਅਜਿਹੇ 'ਚ ਉਨ੍ਹਾਂ ਨੂੰ ਕਪਤਾਨੀ ਸੌਂਪੀ ਗਈ ਹੈ। ਇਸ ਵਾਰ ਵਾਰਨਰ ਦਿੱਲੀ ਲਈ ਕਪਤਾਨੀ ਦੇ ਨਾਲ ਓਪਨਿੰਗ ਕਰਦੇ ਦਿਣਗੇ ਅਤੇ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਦਾਨ 'ਚ ਹੋਣਗੇ। ਇਸ ਵਾਰ ਵੀ ਵਾਰਨਰ ਦਾ ਬੱਲਾ ਆਈਪੀਐਲ 'ਚ ਦੌੜਾਂ ਦਾ ਮੀਂਹ ਵਰਸਾ ਸਕਦਾ ਹੈ।
- PTC NEWS