Fri, May 3, 2024
Whatsapp

ਰੋਪੜ ਲੈਂਟਰ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ ਚਾਰ , ਇੰਝ ਵਾਪਰਿਆ ਸੀ ਹਾਦਸਾ

ਦੱਸ ਦਈਏ ਕਿ ਹਾਦਸਾ ਵੀਰਵਾਰ ਨੂੰ ਦੁਪਹਿਰ ਤਿੰਨ ਵਜੇ ਵਾਪਰਿਆ ਸੀ। ਜਦੋਂ ਮਕਾਨ ਨੂੰ ਉੱਚਾ ਚੁੱਕਣ ਲਈ ਜੈਕ ਲਗਾਇਆ ਜਾ ਰਿਹਾ ਸੀ ਤਾਂ ਅਚਾਨਕ ਦੋ ਮੰਜ਼ਿਲਾ ਮਕਾਨ ਡਿੱਗ ਗਿਆ।

Written by  Aarti -- April 20th 2024 03:32 PM
ਰੋਪੜ ਲੈਂਟਰ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ ਚਾਰ , ਇੰਝ ਵਾਪਰਿਆ ਸੀ ਹਾਦਸਾ

ਰੋਪੜ ਲੈਂਟਰ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ ਚਾਰ , ਇੰਝ ਵਾਪਰਿਆ ਸੀ ਹਾਦਸਾ

Ropar Lantern Collapsed Update: ਪੰਜਾਬ ਦੇ ਰੋਪੜ ਸ਼ਹਿਰ ਦੀ ਪ੍ਰੀਤ ਕਲੋਨੀ ਵਿੱਚ ਇੱਕ ਮਕਾਨ ਡਿੱਗਣ ਕਾਰਨ ਪੰਜ ਮਜ਼ਦੂਰ ਮਲਬੇ ਹੇਠ ਦੱਬ ਗਏ। ਇਹ ਹਾਦਸਾ ਇਨ੍ਹਾਂ ਜਿਆਦਾ ਖਤਰਨਾਕ ਸੀ ਕਿ ਇਸ ਹਾਦਸੇ ’ਚ ਹੁਣ ਤੱਕ ਚਾਰ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇੱਕ ਮਜ਼ਦੂਰ ਜੇਰੇ ਇਲਾਜ ਹੈ। 

ਦੱਸ ਦਈਏ ਕਿ ਹਾਦਸਾ ਵੀਰਵਾਰ ਨੂੰ ਦੁਪਹਿਰ ਤਿੰਨ ਵਜੇ ਵਾਪਰਿਆ ਸੀ। ਜਦੋਂ ਮਕਾਨ ਨੂੰ ਉੱਚਾ ਚੁੱਕਣ ਲਈ ਜੈਕ ਲਗਾਇਆ ਜਾ ਰਿਹਾ ਸੀ ਤਾਂ ਅਚਾਨਕ ਦੋ ਮੰਜ਼ਿਲਾ ਮਕਾਨ ਡਿੱਗ ਗਿਆ। ਇਸ ਦੌਰਾਨ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਦੇਰ ਸ਼ਾਮ ਸੱਤ ਵਜੇ ਪੰਜ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਪਰ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਰਾਹਤ ਕਾਰਜ ਦੇਰ ਰਾਤ ਤੱਕ ਚੱਲਦਾ ਰਿਹਾ ਸੀ। 


ਬਾਕੀ ਮਜ਼ਦੂਰਾਂ ਦੀ ਪਛਾਣ ਰਮੇਸ਼ ਫੋਰਮੈਨ, ਕਾਕਾ, ਸਾਹਿਲ, ਅਭਿਸ਼ੇਕ, ਨਿਜ਼ਾਮੀਨ ਵਜੋਂ ਹੋਈ ਹੈ ਅਤੇ ਸਾਰੇ ਮਜ਼ਦੂਰ ਪਿੰਡ ਕਲਸੀ, ਹਰਿਆਣਾ ਦੇ ਰਹਿਣ ਵਾਲੇ ਹਨ। 

ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਮਕਾਨ ਮਾਲਿਕ ਅਤੇ ਠੇਕੇਦਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਹੀ ਨਹੀਂ ਠੇਕੇਦਾਰ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। 

ਕਾਬਿਲੇਗੌਰ ਹੈ ਕਿ ਮਜ਼ਦੂਰ ਨੇ ਦੱਸਿਆ ਕਿ ਮਕਾਨ ਕਰੀਬ ਤਿੰਨ ਫੁੱਟ ਉੱਚਾ ਹੋ ਗਿਆ ਸੀ। ਇੱਟਾਂ ਪਾ ਕੇ ਕੰਧ ਦਾ ਕੰਮ ਕੀਤਾ ਜਾ ਰਿਹਾ ਸੀ। ਇਹ ਘਰ 1984 ਵਿੱਚ ਬਣਾਇਆ ਗਿਆ ਸੀ। ਨਵਾਂ ਘਰ ਬਣਾਉਣ ਤੋਂ ਬਾਅਦ ਮਾਲਕਾਂ ਨੇ ਉਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪੁਰਾਣੇ ਮਕਾਨ ਦੀ ਮੁਰੰਮਤ ਕਰਵਾਉਣ ਲਈ ਇਸ ਨੂੰ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਇਲਾਕੇ ਵਿੱਚ ਸੜਕਾਂ ਉੱਚੀਆਂ ਅਤੇ ਮਕਾਨ ਨੀਵੇਂ ਹੋਣ ਕਾਰਨ ਪਾਣੀ ਘਰਾਂ ਦੇ ਅੰਦਰ ਵੜ ਜਾਂਦਾ ਸੀ। ਇਸ ਕਾਰਨ ਘਰ ਨੂੰ ਉੱਚਾ ਚੁੱਕਣ ਲਈ ਜੈਕ ਲਗਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ: ਜਾਨਲੇਵਾ ਕੇਕ ਮਗਰੋਂ ਹੁਣ ਚਾਕਲੇਟ ਖਾਣ ਮਗਰੋਂ ਬੱਚੀ ਦੀ ਵਿਗੜੀ ਤਬੀਅਤ, 6 ਮਹੀਨੇ ਪਹਿਲਾਂ ਮੁੱਕ ਚੁੱਕੀ ਸੀ ਚਾਕਲੇਟ ਦੀ ਮਿਆਦ

- PTC NEWS

Top News view more...

Latest News view more...