Wed, Feb 1, 2023
Whatsapp

ਦਿੱਲੀ ਹਾਦਸਾ: ਗੁੱਸੇ 'ਚ ਆਈ ਭੀੜ ਨੇ ਸੁਲਤਾਨਪੁਰੀ ਥਾਣੇ ਦਾ ਕੀਤਾ ਘਿਰਾਓ

Written by  Ravinder Singh -- January 02nd 2023 04:36 PM
ਦਿੱਲੀ ਹਾਦਸਾ: ਗੁੱਸੇ 'ਚ ਆਈ ਭੀੜ ਨੇ ਸੁਲਤਾਨਪੁਰੀ ਥਾਣੇ ਦਾ ਕੀਤਾ ਘਿਰਾਓ

ਦਿੱਲੀ ਹਾਦਸਾ: ਗੁੱਸੇ 'ਚ ਆਈ ਭੀੜ ਨੇ ਸੁਲਤਾਨਪੁਰੀ ਥਾਣੇ ਦਾ ਕੀਤਾ ਘਿਰਾਓ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਲੜਕੀ ਦੀ ਦਰਦਨਾਕ ਮੌਤ ਦੇ ਦਿਲ ਦਹਿਲਾ ਦੇਣ ਵਾਲੇ ਮਾਮਲੇ ਤੋਂ ਹਰ ਕੋਈ ਹੈਰਾਨ ਹੈ। ਨਵੇਂ ਸਾਲ ਦੀ ਪਾਰਟੀ ਮਨਾ ਕੇ ਵਾਪਸ ਆ ਰਹੇ ਕਾਰ 'ਚ ਸਵਾਰ 5 ਲੜਕੇ ਇਕ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟਦੇ ਲੈ ਗਏ, ਜਿਸ ਕਾਰਨ ਲੜਕੀ ਦੀ ਦਰਦਨਾਕ ਮੌਤ ਹੋ ਗਈ।ਇਸ ਮਾਮਲੇ 'ਚ ਪੁਲਿਸ ਦੀ ਥਿਊਰੀ 'ਤੇ ਵੀ ਸਵਾਲ ਉੱਠ ਰਹੇ ਹਨ। ਇਸ ਘਟਨਾ ਤੋਂ ਨਾਰਾਜ਼ ਲੋਕਾਂ ਨੇ ਸੋਮਵਾਰ ਨੂੰ ਸੁਲਤਾਨਪੁਰੀ ਥਾਣੇ ਦਾ ਘਿਰਾਓ ਕੀਤਾ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਕੀਤੀ। ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਮ ਆਦਮੀ ਪਾਰਟੀ (ਆਪ) ਨੇ ਬਾਹਰੀ ਦਿੱਲੀ ਦੇ ਸੁਲਤਾਨਪੁਰੀ ਥਾਣਾ ਖੇਤਰ ਵਿੱਚ ਕਈ ਕਿਲੋਮੀਟਰ ਤੱਕ ਘੜੀਸ ਕੇ ਇੱਕ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਵਿਨੈ ਕੁਮਾਰ ਸਕਸੈਨਾ ਨੂੰ ਉਪ ਰਾਜਪਾਲ ਦੇ ਅਹੁਦੇ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਕਾਂਝਵਾਲਾ ਇਲਾਕੇ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਮਵਾਰ ਨੂੰ ਗੁੱਸੇ 'ਚ ਆਏ ਲੋਕਾਂ ਦੀ ਭੀੜ ਨੇ ਸਥਾਨਕ ਥਾਣੇ ਦਾ ਘਿਰਾਓ ਕਰ ਲਿਆ। ਮੌਕੇ ਉੁਪ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।


'ਆਪ' ਨੇ ਕਿਹਾ ਕਿ ਇਸ ਮਾਮਲੇ ਦਾ ਪੰਜਵਾਂ ਮੁਲਜ਼ਮ ਭਾਜਪਾ ਆਗੂ ਹੈ। ਉਸ ਦਾ ਹੋਰਡਿੰਗ ਸੁਲਤਾਨਪੁਰੀ ਥਾਣੇ ਦੇ ਕੋਲ ਲਾਇਆ ਹੋਇਆ ਹੈ। ਜਿਸ ਸਟੇਸ਼ਨ ਵਿਚ ਉਸ ਨੂੰ ਰੱਖਿਆ ਗਿਆ ਹੈ। 'ਆਪ' ਦਾ ਦੋਸ਼ ਹੈ ਕਿ ਇਸ ਲਈ ਮਾਮਲੇ 'ਤੇ ਪਰਦਾ ਪਾਇਆ ਜਾ ਰਿਹਾ ਹੈ। 'ਆਪ' ਨੇ ਸਵਾਲ ਉਠਾਇਆ ਹੈ ਕਿ ਇਲਾਕੇ ਦੇ ਡੀਸੀਪੀ ਅਤੇ ਐਸਐਚਓ ਨੂੰ ਅਜੇ ਤੱਕ ਮੁਅੱਤਲ ਕਿਉਂ ਨਹੀਂ ਕੀਤਾ ਗਿਆ। 'ਆਪ' ਨੇ ਕਿਹਾ ਕਿ ਚਸ਼ਮਦੀਦ ਨੇ ਕਾਰ 'ਚ ਫਸੀ ਕੁੜੀ ਬਾਰੇ ਜਾਣਕਾਰੀ ਦੇਣ ਲਈ 22 ਵਾਰ ਫ਼ੋਨ ਕੀਤੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ : 'ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਲਾਡਲੇ ਨੇ ਨਵੇਂ ਸਾਲ ਦੀ ਪਾਰਟੀ ਦੌਰਾਨ ਕੀਤੇ ਫਾਇਰ, ਮਾਮਲਾ ਦਰਜ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਜਘਾਟ ਵਿਖੇ 50 ਇਲੈਕਟ੍ਰਿਕ ਬੱਸਾਂ ਦਾ ਉਦਘਾਟਨ ਕਰਦੇ ਹੋਏ ਸੁਲਤਾਨਪੁਰੀ ਵਿੱਚ ਔਰਤ ਨੂੰ ਕਈ ਕਿਲੋਮੀਟਰ ਤੱਕ ਕਾਰ ਵਿੱਚ ਘਸੀਟਣ ਮਗਰੋਂ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।

- PTC NEWS

adv-img

Top News view more...

Latest News view more...