Delhi Railway Station Stampede : ਰੇਲਵੇ ਵੱਲੋਂ ਭੀੜ ਨੂੰ ਕੰਟਰੋਲ ਕਰਨ ਲਈ ਚਲਾਈਆਂ ਸਪੈਸ਼ਲ ਟ੍ਰੇਨਾਂ, ਲਗਾਤਾਰ ਵੱਧ ਰਹੀ ਭੀੜ, ਕਈ ਟ੍ਰੇਨਾਂ 3-8 ਘੰਟੇ ਤੱਕ ਲੇਟ
Delhi Railway Station Stampede : ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਪ੍ਰਯਾਗਰਾਜ ਜਾਣ ਲਈ ਸ਼ਨੀਵਾਰ ਨੂੰ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋਈ। ਭਾਰੀ ਭੀੜ ਕਾਰਨ ਭਗਦੜ ਮੱਚ ਗਈ। ਇਸ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਰਾਤ ਕਰੀਬ 10 ਵਜੇ ਮਚੀ ਭਗਦੜ 'ਚ 20 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ, ਘਟਨਾ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਨਿਰਧਾਰਤ ਥਾਂਵਾਂ 'ਤੇ ਪਹੁੰਚਾਉਣ ਲਈ ਸਪੈਸ਼ਲ ਟ੍ਰੇਨਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ, ਪਰ ਰਾਜਧਾਨੀ ਦਿੱਲੀ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ਦੇ ਰੇਲਵੇ ਸਟੇਸ਼ਨਾਂ 'ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਲਗਾਤਾਰ ਵਧ ਰਹੀ ਭੀੜ, ਚਲਾਈਆਂ ਜਾ ਰਹੀਆਂ ਸਪੈਸ਼ਲ ਟ੍ਰੇਨਾਂ
ਮੰਦਭਾਗੀ ਘਟਨਾ ਪਿੱਛੋਂ ਰੇਲਵੇ ਵੱਲੋਂ ਭੀੜ ਨੂੰ ਕੰਟਰੋਲ ਕਰਨ ਲਈ ਕਈ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਹੋਰਨਾਂ ਟ੍ਰੇਨਾਂ ਕਈ ਘੰਟੇ ਲਈ ਲੇਟ ਹੋਣ ਦੀਆਂ ਖ਼ਬਰਾਂ ਵੀ ਹਨ। ਦਿੱਲੀ ਤੋਂ ਵਾਰਾਣਸੀ, ਅੰਬਾਲਾ ਅਤੇ ਪਟਨਾ ਵਰਗੇ ਵੱਡੇ ਸ਼ਟੇਸ਼ਨਾਂ ਵਿਚਕਾਰ ਚੱਲਣ ਵਾਲੀਆਂ ਟ੍ਰੇਨਾਂ ਵਿੱਚ ਮਹਾਂਕੁੰਭ ਤੋਂ ਵਾਪਸ ਅਤੇ ਮਹਾਂਕੁੰਭ ਜਾਣ ਵਾਲਿਆਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।
3 ਤੋਂ 8 ਘੰਟੇ ਤੱਕ ਲੇਟ ਹਨ ਕਈ ਟ੍ਰੇਨਾਂ
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਨ੍ਹਾਂ ਰੂਟਾਂ 'ਤੇ ਜ਼ਿਆਦਾਤਰ ਗੱਡੀਆਂ ਆਪਣੀ ਮੰਜਿਲ ਦੇ ਨਿਰਧਾਰਤ ਸਮੇਂ ਤੋਂ 3 ਤੋਂ 8 ਘੰਟੇ ਤੱਕ ਲੇਟ ਹਨ, ਕਿਉਂਕਿ ਅਜੇ ਵੀ ਆਖਰੀ ਇਸ਼ਨਾਨ ਲਈ ਪ੍ਰਯਾਗਰਾਜ ਪਹੁੰਚਣ ਵਾਲਿਆਂ ਦੀ ਭੀੜ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਹਾਲਾਂਕਿ ਭੀੜ ਦੇ ਇਕੱਠ ਹੋਣ ਦੇ ਮੱਦੇਨਜ਼ਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਜਿਸ ਕਾਰਨ ਸਰਕਾਰ ਵੱਲੋਂ ਸਪੈਸ਼ਲ ਟ੍ਰੇਨਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਬੱਚਿਆਂ - ਬਜ਼ੁਰਗਾਂ ਨੂੰ ਮਹਾਂਕੁੰਭ ਨਾ ਪਹੁੰਚਣ ਦੀ ਅਪੀਲ
ਪ੍ਰਯਾਗਰਾਜ ਵਿੱਚ ਜਿਥੇ ਪਹਿਲਾਂ ਹੀ ਭਾਰੀ ਭੀੜ ਹੈ ਅਤੇ ਸੜਕਾਂ 'ਤੇ ਜਾਮ ਕਾਰਨ ਲੋਕ ਪੈਦਲ ਚੱਲਣ ਲਈ ਮਜਬੂਰ ਹਨ, ਜਿਸ ਕਾਰਨ ਸਰਕਾਰ ਵੱਲੋਂ ਬਿਮਾਰਾਂ, ਬਜ਼ੁਰਗਾਂ, ਅਤੇ ਬੱਚਿਆਂ ਨੂੰ ਪ੍ਰਯਾਗਰਾਜ ਨਾ ਪਹੁੰਚਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਰੇਲਵੇ ਮੰਤਰੀ ਨੇ ਜਨਤਾ ਨੂੰ ਭਰੋਸਾ ਦਿੱਤਾ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਰਾਹੀਂ ਜਨਤਾ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਭਾਰੀ ਭੀੜ ਨੂੰ ਸੰਭਾਲਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੁਖਦਾਈ ਘਟਨਾ ਤੋਂ ਬਾਅਦ, ਅਧਿਕਾਰੀ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਟੇਸ਼ਨ 'ਤੇ ਹੋਰ ਹਫੜਾ-ਦਫੜੀ ਨੂੰ ਰੋਕਣ 'ਤੇ ਕੇਂਦ੍ਰਿਤ ਹਨ।
26 ਫਰਵਰੀ ਨੂੰ ਮਹਾਂਕੁੰਭ ਮੇਲਾ ਆਪਣੇ ਸਮਾਪਤੀ ਦੇ ਨੇੜੇ ਹੋਣ ਦੇ ਨਾਲ, ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਵਿੱਚ ਭਾਰੀ ਭੀੜ ਹੋ ਰਹੀ ਹੈ, ਜਿਸ ਕਾਰਨ ਸਖ਼ਤ ਭੀੜ ਪ੍ਰਬੰਧਨ ਉਪਾਵਾਂ ਦੀ ਜ਼ਰੂਰਤ ਵਧ ਗਈ ਹੈ।
'ਮੰਗ ਦੇ ਆਧਾਰ 'ਤੇ ਚਲਾਈਆਂ ਜਾ ਰਹੀਆਂ ਵਿਸ਼ੇਸ਼ ਰੇਲਾਂ'
ਉੱਤਰੀ ਮੱਧ ਰੇਲਵੇ ਦੇ ਸੀਨੀਅਰ ਪੀਆਰਓ ਡਾਕਟਰ ਅਮਿਤ ਮਾਲਵੀਆ ਦਾ ਕਹਿਣਾ ਹੈ ਕਿ ਰੇਲਵੇ ਦੇ ਕਿਸੇ ਵੀ ਤਰ੍ਹਾਂ ਦੇ ਸੰਚਾਲਨ ਵਿੱਚ ਕੋਈ ਵਿਘਨ ਨਹੀਂ ਹੈ। ਟਰੇਨਾਂ ਚੱਲ ਰਹੀਆਂ ਹਨ। ਮੰਗ 'ਤੇ ਪਹਿਲ ਦੇ ਆਧਾਰ 'ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਸਾਰੀਆਂ ਰੁਟੀਨ ਟਰੇਨਾਂ ਵੀ ਚੱਲ ਰਹੀਆਂ ਹਨ।
ਉਧਰ, ਡੀਸੀਪੀ ਨਵੀਂ ਦਿੱਲੀ, ਕੇਪੀਐਸ ਮਲਹੋਤਰਾ ਦਾ ਕਹਿਣਾ ਹੈ, "ਹੁਣ ਤੱਕ ਪ੍ਰਯਾਗਰਾਜ ਸਪੈਸ਼ਲ ਪਲੇਟਫਾਰਮ ਨੰਬਰ 16 ਤੋਂ ਚੱਲੇਗੀ, ਅਤੇ ਫਿਰ ਵੰਦੇ ਭਾਰਤ ਚੱਲੇਗੀ। ਰੇਲਵੇ ਨੂੰ ਮਹਾਂਕੁੰਭ ਦਾ ਪ੍ਰਬੰਧਨ ਕਰਨ ਦਿਓ, ਅਸੀਂ ਆਪਣਾ ਕੰਮ ਕਰਾਂਗੇ। ਸਾਡੇ ਕੋਲ ਇੱਥੇ ਕਾਫ਼ੀ ਤੈਨਾਤੀ ਹੈ।"
ਐਨਐਫਆਰ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ), ਕਪਿੰਜਲ ਕਿਸ਼ੋਰ ਸ਼ਰਮਾ ਨੇ ਵਿਸ਼ੇਸ਼ ਰੇਲਗੱਡੀਆਂ ਬਾਰੇ ਵੇਰਵੇ ਸਾਂਝੇ ਕੀਤੇ:
ਇਹ ਟ੍ਰੇਨਾਂ ਫੋਰਬਸਗੰਜ, ਅਰਰੀਆ ਕੋਰਟ, ਕਟਿਹਾਰ, ਖਗੜੀਆ, ਬਰੌਨੀ ਜੰਕਸ਼ਨ, ਪਾਟਲੀਪੁੱਤਰ, ਆਰਾ, ਪੰਡਿਤ ਦੀਨਦਿਆਲ ਉਪਾਧਿਆਏ, ਪ੍ਰਯਾਗਰਾਜ ਅਤੇ ਇਟਾਵਾ ਵਰਗੇ ਮੁੱਖ ਸਟੇਸ਼ਨਾਂ ਤੋਂ ਲੰਘਣਗੀਆਂ।
ਰੰਗਾਪਾਰਾ ਉੱਤਰ ਤੋਂ ਵਾਧੂ ਵਿਸ਼ੇਸ਼ ਟ੍ਰੇਨ
ਇੱਕ ਹੋਰ ਇੱਕ-ਪਾਸੜ ਵਿਸ਼ੇਸ਼ ਟ੍ਰੇਨ, ਟ੍ਰੇਨ ਨੰਬਰ 05841, ਰੰਗਾਪਾਰਾ ਉੱਤਰ ਅਤੇ ਟੁੰਡਲਾ ਵਿਚਕਾਰ ਚੱਲੇਗੀ। ਇਹ 15 ਫਰਵਰੀ ਨੂੰ ਸ਼ਾਮ 5:30 ਵਜੇ ਰੰਗਾਪਾਰਾ ਉੱਤਰ ਤੋਂ ਰਵਾਨਾ ਹੋਵੇਗੀ ਅਤੇ 17 ਫਰਵਰੀ ਨੂੰ ਸਵੇਰੇ 6:30 ਵਜੇ ਟੁੰਡਲਾ ਪਹੁੰਚੇਗੀ।
- PTC NEWS