Mon, Feb 16, 2026
Whatsapp

Ram Rahim News : 40 ਦਿਨਾਂ ਬਾਅਦ ਮੁੜ ਜੇਲ੍ਹ ਪਹੁੰਚਿਆ ਰਾਮ ਰਹੀਮ, ਹੁਣ ਤੱਕ 15 ਵਾਰ ਮਿਲੀ ਪੈਰੋਲ

Ram Rahim News : ਦੱਸ ਦਈਏ ਕਿ 5 ਜਨਵਰੀ, 2026 ਨੂੰ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ। 2017 ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ 15ਵੀਂ ਵਾਰ ਹੈ, ਜਦੋਂ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- February 16th 2026 09:23 AM -- Updated: February 16th 2026 09:33 AM
Ram Rahim News : 40 ਦਿਨਾਂ ਬਾਅਦ ਮੁੜ ਜੇਲ੍ਹ ਪਹੁੰਚਿਆ ਰਾਮ ਰਹੀਮ, ਹੁਣ ਤੱਕ 15 ਵਾਰ ਮਿਲੀ ਪੈਰੋਲ

Ram Rahim News : 40 ਦਿਨਾਂ ਬਾਅਦ ਮੁੜ ਜੇਲ੍ਹ ਪਹੁੰਚਿਆ ਰਾਮ ਰਹੀਮ, ਹੁਣ ਤੱਕ 15 ਵਾਰ ਮਿਲੀ ਪੈਰੋਲ

Ram Rahim News : ਡੇਰਾ ਸਿਰਸਾ (Dera Sirsa) ਮੁਖੀ ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਆਪਣੀ 40 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਐਤਵਾਰ ਸ਼ਾਮ ਨੂੰ ਜੇਲ੍ਹ ਵਾਪਸ ਪਰਤਿਆ। ਡੇਰਾ ਮੁਖੀ, ਸਖਤ ਪੁਲਿਸ (Haryana Police) ਸੁਰੱਖਿਆ ਹੇਠ ਸ਼ਾਮ 5 ਵਜੇ ਦੇ ਕਰੀਬ ਰੋਹਤਕ ਦੀ ਸੁਨਾਰੀਆ ਜੇਲ੍ਹ (Sunaria Jail) ਪਹੁੰਚਿਆ। ਦੱਸ ਦਈਏ ਕਿ 5 ਜਨਵਰੀ, 2026 ਨੂੰ ਹਰਿਆਣਾ ਸਰਕਾਰ (Haryana Government) ਵੱਲੋਂ ਡੇਰਾ ਮੁਖੀ (Dera Sirsa) ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ। 2017 ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ 15ਵੀਂ ਵਾਰ ਹੈ, ਜਦੋਂ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਬਰ ਜਨਾਹ ਤੇ ਕਤਲ ਦੇ ਦੋਸ਼ 'ਚ ਸਜ਼ਾ ਕੱਟ ਰਿਹਾ ਹੈ ਰਾਮ ਰਹੀਮ


ਦੱਸ ਦਈਏ ਕਿ ਰਾਮ ਰਹੀਮ 2017 ਤੋਂ ਦੋ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸਨੂੰ ਸਮੇਂ-ਸਮੇਂ 'ਤੇ ਪੈਰੋਲ ਅਤੇ ਫਰਲੋ ਦਿੱਤੀ ਜਾਂਦੀ ਰਹੀ ਹੈ। ਇਸ ਵਾਰ ਪੈਰੋਲ 3 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਰ ਰਿਹਾਈ ਦੀ ਮਿਤੀ ਸਪੱਸ਼ਟ ਨਹੀਂ ਸੀ।

ਜ਼ਿਕਰਯੋਗ ਹੈ ਕਿ ਰਾਮ ਰਹੀਮ, ਪਹਿਲਾਂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਡੇਰੇ ਦੇ ਆਸ਼ਰਮ ਵਿੱਚ ਰਿਹਾ ਹੈ। ਰਾਮ ਰਹੀਮ ਨੂੰ ਆਖਰੀ ਵਾਰ ਪਿਛਲੇ ਸਾਲ ਅਗਸਤ ਵਿੱਚ 40 ਦਿਨਾਂ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਅਗਸਤ ਤੋਂ ਪਹਿਲਾਂ, ਉਸਨੂੰ ਅਪ੍ਰੈਲ ਵਿੱਚ 21 ਦਿਨਾਂ ਦੀ ਪੈਰੋਲ ਅਤੇ ਜਨਵਰੀ ਵਿੱਚ 30 ਦਿਨਾਂ ਦੀ ਪੈਰੋਲ ਮਿਲੀ ਸੀ। ਦਿੱਲੀ ਚੋਣਾਂ ਤੋਂ ਪਹਿਲਾਂ, 5 ਫਰਵਰੀ ਨੂੰ ਉਸਨੂੰ 30 ਦਿਨਾਂ ਦੀ ਰਾਹਤ ਵੀ ਦਿੱਤੀ ਗਈ ਸੀ।

ਰਾਮ ਰਹੀਮ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 1 ਅਕਤੂਬਰ, 2024 ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਅਗਸਤ 2024 ਵਿੱਚ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਇਸ ਤੋਂ ਪਹਿਲਾਂ, ਉਸਨੂੰ 7 ਫਰਵਰੀ, 2022 ਤੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤਿੰਨ ਹਫ਼ਤਿਆਂ ਦੀ ਫਰਲੋ ਦਿੱਤੀ ਗਈ ਸੀ। ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਵਾਰ-ਵਾਰ ਦਿੱਤੀ ਗਈ ਰਾਹਤ ਦੀ ਤਿੱਖੀ ਆਲੋਚਨਾ ਹੋਈ ਹੈ।

- PTC NEWS

Top News view more...

Latest News view more...

PTC NETWORK
PTC NETWORK