Diwali Bonus : ਜੇਕਰ ਦੀਵਾਲੀ 'ਤੇ ਮਿਲ ਗਿਆ ਬੋਨਸ ਤਾਂ ਟੈਕਸ ਦੇਣ ਲਈ ਰਹੋ ਤਿਆਰ ,ਪੜ੍ਹੋ ਪੂਰੀ ਖ਼ਬਰ
Diwali Bonus :ਜਿਵੇਂ-ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਦੇਸ਼ ਭਰ ਦੇ ਕਰਮਚਾਰੀਆਂ ਦੀਆਂ ਨਜ਼ਰਾਂ ਦੀਵਾਲੀ ਬੋਨਸ 'ਤੇ ਟਿਕੀਆਂ ਹੋਈਆਂ ਹਨ। ਕੰਪਨੀਆਂ ਤਿਉਹਾਰਾਂ ਦੇ ਮੌਕੇ 'ਤੇ ਆਪਣੇ ਕਰਮਚਾਰੀਆਂ ਨੂੰ ਨਕਦੀ, ਮਠਿਆਈਆਂ, ਗਿਫਟ ਵਾਊਚਰ, ਕੱਪੜੇ ਜਾਂ ਗੈਜੇਟਸ ਦੇ ਰੂਪ 'ਚ ਇਨਾਮ ਦਿੰਦੀਆਂ ਹਨ ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਇਸ ਬੋਨਸ ਅਤੇ ਤੋਹਫ਼ਿਆਂ 'ਤੇ ਟੈਕਸ ਲੱਗ ਸਕਦਾ ਹੈ।
ਹਾਲਾਂਕਿ, ਤੁਹਾਨੂੰ ਮਿਲਣ ਵਾਲਾ ਬੋਨਸ ਸਿਰਫ਼ ਇੱਕ ਲਿਮਟ ਤੱਕ ਹੀ ਟੈਕਸ ਫ੍ਰੀ ਹੁੰਦਾ ਹੈ। ਜੇਕਰ ਤੁਹਾਨੂੰ ਲਿਮਟ ਤੋਂ ਵੱਧ ਬੋਨਸ ਮਿਲਦਾ ਹੈ ਤਾਂ ਇਹ ਟੈਕਸਯੋਗ ਹੋਵੇਗਾ, ਭਾਵ ਤੁਹਾਨੂੰ ਉਸ ਬੋਨਸ 'ਤੇ ਟੈਕਸ ਦੇਣਾ ਪਵੇਗਾ। ਇਸ ਲਈ ਜੇਕਰ ਤੁਹਾਡੀ ਕੰਪਨੀ ਨੇ ਤੁਹਾਨੂੰ ਇੱਕ ਵੱਡਾ ਬੋਨਸ ਦਿੱਤਾ ਹੈ ਤਾਂ ਵਾਲਾ ਖੁਸ਼ ਹੋਣ ਦੀ ਲੋੜ ਨਹੀਂ। ਉਹ ਬੋਨਸ ਤੁਹਾਡੀ ਇਨਕਮ ਦਾ ਹਿੱਸਾ ਮੰਨਿਆ ਜਾਵੇਗਾ ਅਤੇ ਉਸ 'ਚੋਂ ਸਰਕਾਰ ਟੈਕਸ ਕੱਟੇਗੀ ਪਰ ਸਵਾਲ ਇਹ ਹੈ ਕਿ ਕਿੰਨਾ ਬੋਨਸ ਟੈਕਸ-ਮੁਕਤ ਹੈ ? ਆਓ ਇਸ ਸਵਾਲ ਦਾ ਜਵਾਬ ਜਾਣਦੇ ਹਾਂ।
ਕਿਹੜੇ -ਕਿਹੜੇ ਗਿਫ਼ਟ ਹੁੰਦੇ ਹਨ ਟੈਕਸ-ਫ੍ਰੀ ?
ਕੰਪਨੀਆਂ ਤੋਂ ਮਿਲੇ ਗਿਫਟ ਨੂੰ ਆਮ ਤੌਰ 'ਤੇ ਟੈਕਸ-ਮੁਕਤ ਮੰਨਿਆ ਜਾਂਦਾ ਹੈ ਜੇਕਰ ਉਨ੍ਹਾਂ ਦੀ ਕੀਮਤ ₹5,000 ਤੱਕ ਹੈ। ਅਜਿਹੇ ਛੋਟੇ ਤੋਹਫ਼ੇ ਜਿਵੇਂ ਕਿ ਮਠਿਆਈਆਂ ਦਾ ਪੈਕੇਟ, ਛੋਟੇ ਗੈਜੇਟ ਟੈਕਸ-ਫ੍ਰੀ ਹੁੰਦੇ ਹਨ।
ਕੰਪਨੀਆਂ ਤੋਂ ਮਿਲੇ ਸਾਰੇ ਗਿਫਟ ਟੈਕਸ ਫ੍ਰੀ ਨਹੀਂ ਹੁੰਦੇ। ਉਨ੍ਹਾਂ ਗਿਫਟ ਨੂੰ ਆਮ ਤੌਰ 'ਤੇ ਟੈਕਸ-ਮੁਕਤ ਮੰਨਿਆ ਜਾਂਦਾ ਹੈ ,ਜਿਨ੍ਹਾਂ ਦੀ ਕੀਮਤ ₹5,000 ਤੱਕ ਹੈ। ਅਜਿਹੇ ਛੋਟੇ ਤੋਹਫ਼ੇ ਜਿਵੇਂ ਕਿ ਮਠਿਆਈਆਂ ਦਾ ਪੈਕੇਟ, ਛੋਟੇ ਗੈਜੇਟ ਟੈਕਸ-ਫ੍ਰੀ ਹੁੰਦੇ ਹਨ। ਹਾਲਾਂਕਿ, ਇਸ ਮੁੱਲ ਤੋਂ ਵੱਧ ਦੇ ਗਿਫ਼ਟ ਜਿਵੇਂ ਕਿ ਮਹਿੰਗੇ ਇਲੈਕਟ੍ਰਾਨਿਕਸ ਜਾਂ ਗਹਿਣੇ ਆਦਿ 'ਤੇ ਟੈਕਸ ਲੱਗੇਗਾ।
ਕਿਹੜੇ ਤੋਹਫ਼ੇ ਟੈਕਸਯੋਗ ਹਨ?
ਜੇਕਰ ਕੋਈ ਤੋਹਫ਼ਾ ₹5,000 ਤੋਂ ਵੱਧ ਮੁੱਲ ਦਾ ਹੈ, ਜਿਵੇਂ ਕਿ ਮਹਿੰਗੇ ਇਲੈਕਟ੍ਰਾਨਿਕਸ, ਗਹਿਣੇ, ਜਾਂ ਵੱਡੇ ਤੋਹਫ਼ੇ ਤਾਂ ਇਹ ਪੂਰੀ ਤਰ੍ਹਾਂ ਟੈਕਸਯੋਗ ਹੋਵੇਗਾ। ਮੁੱਲ ਕਰਮਚਾਰੀ ਦੀ ਸਾਲਾਨਾ ਆਮਦਨ ਵਿੱਚ ਜੋੜਿਆ ਜਾਵੇਗਾ ਅਤੇ ਨਿਯਮਤ ਤਨਖਾਹ ਦੇ ਸਮਾਨ ਦਰ 'ਤੇ ਟੈਕਸ ਲਗਾਇਆ ਜਾਵੇਗਾ।
ਜੇਕਰ ਨਕਦ ਬੋਨਸ ਮਿਲਦਾ ਹੈ ਤਾਂ ਕੀ ਹੋਵੇਗਾ?
ਛੋਟੇ ਤੋਹਫ਼ਿਆਂ ਦੇ ਉਲਟ ਨਕਦ ਬੋਨਸ ਨੂੰ ਹਮੇਸ਼ਾ ਇੱਕ ਕਰਮਚਾਰੀ ਦੀ ਤਨਖਾਹ ਦਾ ਹਿੱਸਾ ਮੰਨਿਆ ਜਾਂਦਾ ਹੈ। ਉਦਾਹਰਣ ਵਜੋਂ ₹30,000 ਦਾ ਦੀਵਾਲੀ ਬੋਨਸ ਕਰਮਚਾਰੀ ਦੀ ਕੁੱਲ ਸਾਲਾਨਾ ਆਮਦਨ ਵਿੱਚ ਜੋੜਿਆ ਜਾਵੇਗਾ ਅਤੇ ਵਿਅਕਤੀ ਦੇ ਆਮਦਨ ਟੈਕਸ ਸਲੈਬ ਦੇ ਅਨੁਸਾਰ ਟੈਕਸ ਲਗਾਇਆ ਜਾਵੇਗਾ। ਨਕਦ ਬੋਨਸ ਲਈ ਕੋਈ ਵੱਖਰੀ ਛੋਟ ਨਹੀਂ ਹੈ, ਇਸ ਲਈ ਕਰਮਚਾਰੀਆਂ ਨੂੰ ਟੈਕਸ ਅਧਿਕਾਰੀਆਂ ਦੁਆਰਾ ਧਿਆਨ ਵਿੱਚ ਆਉਣ ਤੋਂ ਬਚਣ ਲਈ ਉਹਨਾਂ ਨੂੰ ਆਪਣੀ ਆਮਦਨ ਟੈਕਸ ਰਿਟਰਨ (ITR) ਵਿੱਚ ਸਹੀ ਢੰਗ ਨਾਲ ਰਿਪੋਰਟ ਕਰਨਾ ਚਾਹੀਦਾ ਹੈ।
ਸਿੱਧੇ ਸ਼ਬਦਾਂ ਵਿੱਚ ਕਰਮਚਾਰੀਆਂ ਨੂੰ ਟੈਕਸ ਉਦੇਸ਼ਾਂ ਲਈ ਆਪਣੀ ਸਾਲਾਨਾ ਆਮਦਨ ਵਿੱਚ ਸਾਰੇ ਨਕਦ ਬੋਨਸ ਸ਼ਾਮਲ ਕਰਨੇ ਚਾਹੀਦੇ ਹਨ। ₹5,000 ਤੋਂ ਘੱਟ ਦੇ ਛੋਟੇ ਤੋਹਫ਼ੇ ਟੈਕਸ-ਮੁਕਤ ਰਹਿੰਦੇ ਹਨ ਪਰ ਇਸ ਸੀਮਾ ਤੋਂ ਉੱਪਰ ਕੁਝ ਵੀ ਭਾਵੇਂ ਨਕਦ ਹੋਵੇ ਜਾਂ ਉੱਚ-ਮੁੱਲ ਵਾਲਾ ਤੋਹਫ਼ਾ, ਉਹਨਾਂ ਦੀ ਆਮਦਨ ਦਾ ਹਿੱਸਾ ਮੰਨਿਆ ਜਾਵੇਗਾ।
- PTC NEWS