Earthquake In Philippines : ਫਿਲੀਪੀਨਜ਼ ’ਚ ਭੂਚਾਲ ਦੇ ਤੇਜ਼ ਝਟਕੇ; 7.2 ਦੀ ਮਾਪੀ ਗਈ ਤੀਬਰਤਾ, ਸੁਨਾਮੀ ਦੀ ਚਿਤਾਵਨੀ ਜਾਰੀ
Earthquake In Philippines : ਸ਼ੁੱਕਰਵਾਰ ਨੂੰ ਦੱਖਣੀ ਫਿਲੀਪੀਨਜ਼ ਵਿੱਚ ਇੱਕ ਤੇਜ਼ ਭੂਚਾਲ ਆਇਆ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.6 ਮਾਪੀ ਗਈ। ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਕੇਂਦਰ ਦੀ ਸਥਿਤੀ ਤੱਟਵਰਤੀ ਖੇਤਰ ਵਿੱਚ ਹੋਣ ਕਾਰਨ ਸਮੁੰਦਰੀ ਤੂਫ਼ਾਨ ਦਾ ਕਾਰਨ ਬਣਨ ਦੀ ਸੰਭਾਵਨਾ ਹੈ, ਜਿਸ ਨਾਲ ਸੁਨਾਮੀ ਆ ਸਕਦੀ ਹੈ।
ਫਿਲਹਾਲ ਭੂਚਾਲ ਨਾਲ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਨਹੀਂ ਹੈ। ਸਬੰਧਤ ਏਜੰਸੀਆਂ ਦਾ ਕਹਿਣਾ ਹੈ ਕਿ ਹੋਰ ਭੂਚਾਲ ਦੇ ਝਟਕੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਭੂਚਾਲ ਦੇ ਝਟਕਿਆਂ ਤੋਂ ਹੋਣ ਵਾਲੇ ਨੁਕਸਾਨ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਹੈ। ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਦਾ ਕਹਿਣਾ ਹੈ ਕਿ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਜਾਨਲੇਵਾ ਸੁਨਾਮੀ ਆ ਸਕਦੀ ਹੈ। ਫਿਵੋਲਕਸ ਦਾ ਕਹਿਣਾ ਹੈ ਕਿ ਅਗਲੇ ਦੋ ਘੰਟਿਆਂ ਵਿੱਚ ਸੁਨਾਮੀ ਦੀਆਂ ਲਹਿਰਾਂ ਸਮੁੰਦਰ ਤੱਕ ਪਹੁੰਚ ਸਕਦੀਆਂ ਹਨ।
ਇਹ ਵੀ ਪੜ੍ਹੋ : Varinder Singh Ghuman : IFBB Pro ਕਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਾਡੀ ਬਿਲਡਰ ਸੀ ਘੁੰਮਣ, 2009 'ਚ ਬਣਿਆ ਸੀ 'ਮਿਸਟਰ ਇੰਡੀਆ'
- PTC NEWS