Punjab ’ਚ ਆਏ ਹੜ੍ਹਾਂ ਦੌਰਾਨ ਬੰਦ ਹੋਏ ਸਕੂਲ ਦੇ ਅਧਿਆਪਕਾਂ ਦੇ ਮੋਬਾਈਲ ਭੱਤੇ ’ਚ ਹੋਈ ਕਟੌਤੀ, ਇਸ ਪੱਤਰ ਦਾ ਦਿੱਤਾ ਗਿਆ ਹਵਾਲਾ
Punjab teacher News : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ’ਚ ਆਏ ਹੜ੍ਹਾਂ ਦੌਰਾਨ ਬੰਦ ਹੋਏ ਸਕੂਲ ਦੇ ਅਧਿਆਪਕਾਂ ਦਾ ਮੋਬਾਈਲ ਭੱਤੇ ’ਚ ਕਟੌਤੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਸਿੱਖਿਆ ਵਿਭਾਗ ਨੇ 1.21 ਲੱਖ ਅਧਿਆਪਕਾਂ ਦੇ ਮੋਬਾਈਲ ਭੱਤੇ ਵਿੱਚ ਕਟੌਤੀ ਕੀਤੀ ਹੈ। ਦੱਸ ਦਈਏ ਕਿ ਪੰਜਾਬ ’ਚ ਆਏ ਹੜ੍ਹਾਂ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸਕੂਲ ਬੰਦ ਰਹੇ। ਇਹ ਸਥਿਤੀ ਕਈ ਦਿਨਾਂ ਤੱਕ ਬਣੀ ਰਹੀ।
ਇਸ ਕਟੌਤੀ ’ਤੇ ਸਿੱਖਿਆ ਵਿਭਾਗ ਵੱਲੋਂ ਦਲੀਲ ਵੀ ਦਿੱਤੀ ਗਈ ਹੈ। ਵਿਭਾਗ ਨੇ ਕਿਹਾ ਹੈ ਕਿ ਵਿੱਤ ਵਿਭਾਗ ਨੇ ਨਿਰਦੇਸ਼ ਦਿੱਤਾ ਸੀ ਕਿ ਜੇਕਰ ਸਕੂਲ ਲਗਾਤਾਰ 10 ਦਿਨ ਬੰਦ ਰਹਿੰਦੇ ਹਨ, ਤਾਂ ਅਧਿਆਪਕਾਂ ਨੂੰ ਮੋਬਾਈਲ ਭੱਤਾ ਨਹੀਂ ਦਿੱਤਾ ਜਾ ਸਕਦਾ।
ਉੱਥੇ ਹੀ ਜੇਕਰ ਅਧਿਆਪਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਕਿ ਇੱਕ ਵਾਰ ਕਿ ਲਗਾਤਾਰ 11 ਦਿਨ ਕੋਈ ਛੁੱਟੀ ਕਰੇ ਤਾਂ ਉਸਦੇ ਪੈਸੇ ਕੱਟਦੇ ਹਨ ਜਾਂ ਛੁੱਟੀਆਂ ਲੈਣ ਲਈ ਪੈਸੇ ਕੱਟੇ ਜਾਂਦੇ ਹਨ ਪਰ ਉਨ੍ਹਾਂ ਵੱਲੋਂ ਤਾਂ ਕੋਈ ਛੁੱਟੀ ਨਹੀਂ ਕੀਤੀ ਗਈ। ਦੂਜੇ ਪਾਸੇ ਹੜਾਂ ਕਰਕੇ ਇੱਕ ਮਹੀਨੇ ਚ 11 ਦਿਨ ਨਹੀਂ ਸਗੋਂ ਅਗਸਤ-ਸਤੰਬਰ ਦੋਹਾਂ ਮਹੀਨਿਆਂ ਨੂੰ ਮਿਲਾ ਕੇ ਸਕੂਲਾਂ ਚ 11 ਦਿਨ ਛੁੱਟੀਆਂ ਹੋਈਆਂ ਹਨ।

ਕਾਬਿਲੇਗੌਰ ਹੈ ਕਿ ਵਿਭਾਗ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜਿਸ ਨੂੰ ਆਧਾਰ ਬਣਾ ਕੇ ਵਿੱਤ ਵਿਭਾਗ ਨੇ ਪੈਸੇ ਕੱਟੇ ਹਨ। ਉਸ ਮੁਤਾਬਿਕ ਜੇਕਰ ਇੱਕ ਮਹੀਨੇ ’ਚ 11 ਦਿਨ ਛੁੱਟੀਆਂ ਹੁੰਦੀਆਂ ਹਨ ਤਾਂ ਮੋਬਾਈਲ ਭੱਤੇ ’ਚ ਕਟੌਤੀ ਕਰ ਸਕਦੇ ਹਨ।
ਇਹ ਵੀ ਪੜ੍ਹੋ : Punjab Weather Forecast : ਦੀਵਾਲੀ ਮਗਰੋਂ ਪੰਜਾਬ ’ਚ ਬਦਲੇਗਾ ਮੌਸਮ, ਘਟੇਗਾ ਦਿਨ ਦਾ ਤਾਪਮਾਨ
- PTC NEWS