Explainer: ਜਾਣੋ ਕਿਵੇਂ ਚੀਨ ਦੀ 'ਨਿਅਰ-ਸਪੇਸ ਕਮਾਂਡ' ਨੇ ਵਧਾਈ ਦੂਜੀਆਂ ਵਿਸ਼ਵ ਸ਼ਕਤੀਆਂ ਦੀ ਚਿੰਤਾਵਾਂ
China Near-Space Command : ਜਿਵੇ ਅਸੀਂ ਸਾਰੇ ਜਾਣਦੇ ਹਾਂ ਕਿ ਚੀਨ ਆਪਣੀ ਫੌਜੀ ਤਾਕਤ ਨੂੰ ਵਧਾਉਣ ਲਈ ਹਰ ਦਿਨ ਕੋਈ ਨਾ ਕੋਈ ਕਦਮ ਚੁੱਕਦਾ ਰਹਿੰਦਾ ਹੈ। ਅਜਿਹੇ 'ਚ ਚੀਨ ਆਪਣੀ ਫੌਜ ਨੂੰ ਆਧੁਨਿਕ ਬਣਾਉਣ ਅਤੇ ਅਮਰੀਕਾ ਨੂੰ ਪਿੱਛੇ ਛੱਡਣ ਲਈ ਨਵੇਂ ਕਦਮ ਚੁੱਕ ਰਿਹਾ ਹੈ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਹੁਣ ਤੱਕ ਚੀਨੀ ਫੌਜ ਦੀਆਂ ਚਾਰ ਸ਼ਾਖਾਵਾਂ ਹਨ ਜੋ ਆਰਮੀ, ਨੇਵੀ, ਏਅਰ ਫੋਰਸ ਅਤੇ ਰਾਕੇਟ ਫੋਰਸ ਹਨ। ਇਸ ਤੋਂ ਇਲਾਵਾ ਇਹ ਪੀਪਲਜ਼ ਲਿਬਰੇਸ਼ਨ ਫੌਜ ਚੀਨ ਦੀ ਪੰਜਵੀਂ ਫੋਰਸ ਵਜੋਂ ਕੰਮ ਕਰੇਗੀ। ਇਹ ਸਪੱਸ਼ਟ ਨਹੀਂ ਸੀ ਕਿ 'ਨਿਅਰ-ਸਪੇਸ ਕਮਾਂਡ' ਨੂੰ ਰਸਮੀ ਤੌਰ 'ਤੇ ਕਦੋਂ ਸਥਾਪਿਤ ਕੀਤਾ ਗਿਆ ਪਰ ਮੰਨਿਆ ਜਾਂਦਾ ਹੈ ਕਿ ਇਹ ਅਜੇ ਵੀ ਵਿਕਾਸ ਦੇ ਸਪੇਸ ਵਿੱਚ ਹੈ।
ਚੀਨ ਦੀ 'ਨਿਅਰ-ਸਪੇਸ ਕਮਾਂਡ' ਨੇ ਹੁਣ ਦੁਨੀਆ ਦੀ ਚਿੰਤਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ ਨੇ ਕਥਿਤ ਤੌਰ 'ਤੇ ਘਾਤਕ ਹਾਈਪਰਸੋਨਿਕ ਹਥਿਆਰਾਂ ਨਾਲ ਲੈਸ ਦੁਨੀਆ ਦੀ ਪਹਿਲੀ 'ਨਿਅਰ-ਸਪੇਸ ਕਮਾਂਡ' ਬਣਾਈ ਹੈ। ਜੋ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੰਜਵੀਂ ਫੋਰਸ ਵਜੋਂ ਕੰਮ ਕਰੇਗੀ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਸਥਾਪਿਤ ਕੀਤਾ ਗਿਆ ਸੀ, ਪਰ ਕਿਹਾ ਜਾਂਦਾ ਹੈ ਕਿ ਇਸ ਨੂੰ ਫਿਲਹਾਲ ਵਿਕਸਤ ਕੀਤਾ ਜਾ ਰਿਹਾ ਹੈ।
ਸਪੇਸ ਵਿੱਚ ਹੋਰ ਅੱਗੇ ਵਧਣਾ ਚਾਹੁੰਦਾ ਚੀਨ
ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਦੇ ਸਾਰੇ ਸ਼ਕਤੀਸ਼ਾਲੀ ਦੇਸ਼ ਪੁਲਾੜ ਵਿੱਚ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚ ਅਮਰੀਕਾ, ਚੀਨ ਅਤੇ ਰੂਸ ਸਭ ਤੋਂ ਅੱਗੇ ਹਨ। ਚੀਨੀ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਸਪੇਸ ਅਗਲਾ ਜੰਗ ਦਾ ਮੈਦਾਨ ਹੈ ਅਤੇ ਇਸ ਖੇਤਰ ਵਿੱਚ ਚੀਨ ਦੂਜੇ ਦੇਸ਼ਾਂ ਦੇ ਮੁਕਾਬਲੇ ਵੱਧ ਸਮਰੱਥਾ ਚਾਹੁੰਦਾ ਹੈ। ਹਾਲਾਂਕਿ ਮਾਹਿਰਾਂ ਦੀ ਟੀਮ ਨੇ ਕਿਹਾ ਕਿ ਨਿਅਰ-ਸਪੇਸ ਇੱਕ ਮਹਾਨ ਮੁਕਾਬਲੇ ਦਾ ਖੇਤਰ ਬਣ ਗਿਆ ਹੈ, ਜੋ ਭਵਿੱਖ ਦੀਆਂ ਜੰਗਾਂ ਦਾ ਨਤੀਜਾ ਤੈਅ ਕਰ ਸਕਦਾ ਹੈ।
ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹੋਵੇਗਾ ਲੈਸ
ਰਿਪੋਰਟਾਂ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੀਨ ਦੀ 'ਨਿਅਰ-ਸਪੇਸ ਕਮਾਂਡ' ਆਧੁਨਿਕ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਲੈਸ ਹੋਵੇਗੀ ਜੋ ਦੁਸ਼ਮਣ ਦੇਸ਼ਾਂ ਦੀਆਂ ਮਹੱਤਵਪੂਰਨ ਫੌਜੀ ਸੰਪੱਤੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੋਵੇਗੀ। ਚੀਨੀ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਸੁਪਰ-ਐਡਵਾਂਸਡ 'ਨਿਅਰ-ਸਪੇਸ ਕਮਾਂਡ' ਚੀਨ ਨੂੰ ਧਰਤੀ 'ਤੇ ਕਿਸੇ ਵੀ ਨਿਸ਼ਾਨੇ 'ਤੇ ਤੇਜ਼ੀ ਨਾਲ ਹਮਲਾ ਕਰਨ ਦੀ ਸਮਰੱਥਾ ਪ੍ਰਦਾਨ ਕਰੇਗੀ।
ਰਾਕੇਟ ਲਾਂਚ ਸਾਈਟਾਂ ਨੂੰ ਬਣਾਏਗੀ ਨਿਸ਼ਾਨਾ
ਦੱਸ ਦਈਏ ਕਿ 'ਨਿਅਰ-ਸਪੇਸ ਕਮਾਂਡ' ਘਾਤਕ ਹਥਿਆਰਾਂ ਨਾਲ ਲੈਸ ਹੋਵੇਗੀ। ਇਸ ਨਾਲ ਦੁਨੀਆ ਦੇ ਹੋਰ ਦੇਸ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਦਾ ਸਭ ਤੋਂ ਵੱਡਾ ਉਦੇਸ਼ ਚੀਨ ਨੂੰ ਜੰਗ ਦੌਰਾਨ ਜੇਤੂ ਬਣਾਉਣਾ ਹੈ। ਜੰਗ ਦੀ ਸਥਿਤੀ ਵਿੱਚ ਸਪੇਸ ਕਮਾਂਡ ਸਭ ਤੋਂ ਪਹਿਲਾਂ ਦੁਸ਼ਮਣ ਦੇ ਰਾਕੇਟ ਲਾਂਚ ਸਾਈਟਾਂ ਨੂੰ ਨਿਸ਼ਾਨਾ ਬਣਾਏਗੀ, ਜੋ ਉਹਨਾਂ ਨੂੰ ਐਂਟੀ-ਸੈਟੇਲਾਈਟ ਮਿਜ਼ਾਈਲਾਂ ਦਾਗਣ ਵਿੱਚ ਰੁਕਾਵਟ ਪਾਵੇਗੀ।
ਇਹ ਵੀ ਪੜ੍ਹੋ: Explainer: ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ DeepFake ਵੀਡੀਓ ਦੀ ਪਛਾਣ, ਜਾਣੋ ਇਸ ਤਕਨਾਲੋਜੀ ਬਾਰੇ ਸਭ ਕੁਝ
- PTC NEWS