Tue, Mar 10, 2026
Whatsapp

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਫੇਸਬੁੱਕ ਪੇਜ ਹੋਇਆ ਹੈਕ

Reported by:  PTC News Desk  Edited by:  Aarti -- December 25th 2023 11:29 AM
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਫੇਸਬੁੱਕ ਪੇਜ ਹੋਇਆ ਹੈਕ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਫੇਸਬੁੱਕ ਪੇਜ ਹੋਇਆ ਹੈਕ

Iqbal Singh Lalpura: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਆਫੀਸ਼ੀਅਲ ਪੇਜ ਦੇ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ  ਇਕਬਾਲ ਸਿੰਘ ਲਾਲਪੁਰਾ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਪੁੱਤ ਅਜੇਵੀਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਦਿੱਤੀ। 

ਸਾਰਿਆਂ ਨੂੰ ਬੇਨਤੀ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਦਾ ਆਫੀਸ਼ੀਅਲ ਪੇਜ ਹੈਕ ਹੋ ਚੁੱਕਿਆ ਹੈ। ਇਸ... Posted by Ajayvir Singh Lalpura on Sunday, December 24, 2023

ਅਜੇਵੀਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਦਾ ਆਫੀਸ਼ੀਅਲ ਪੇਜ ਹੈਕ ਹੋ ਚੁੱਕਿਆ ਹੈ। ਇਸ ਪੇਜ ਤੋਂ ਕਿਸੇ ਵੀ ਪ੍ਰਕਾਰ ਦੇ ਅਪਡੇਟ ਤੋਂ ਸੁਚੇਤ ਤੇ ਸਾਵਧਾਨ ਰਹੋ। ਇਸ ਜਾਣਕਾਰੀ ਨਾਲ ਉਨ੍ਹਾਂ ਨੇ ਇਕਬਾਲ ਸਿੰਘ ਲਾਲਪੁਰਾ ਦਾ ਫੇਸਬੁੱਕ ਪੇਜ ਦੀ ਤਸਵੀਰ ਸਾਂਝੀ ਕੀਤੀ ਹੈ। 


ਜਾਣੌ ਕੌਣ ਹਨ ਇਕਬਾਲ ਸਿੰਘ ਲਾਲਪੁਰਾ

ਦੱਸ ਦਈਏ ਕਿ ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਰੂਪਨਗਰ ਦੇ ਵਸਨੀਕ ਨੇ ਤੇ ਇਨ੍ਹਾਂ ਹੀ 1981 ਵਿੱਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਲਾਲਪੁਰਾ ਉਸ ਸਮੇਂ ਇੰਸਪੈਕਟਰ ਵਜੋਂ ਤਾਇਨਾਤ ਸੀ ਅਤੇ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਏ ਪੈਨਲ ਵਿੱਚ ਜਰਨੈਲ ਸਿੰਘ ਚਾਹਲ ਅਤੇ ਤਤਕਾਲੀ ਐਸਡੀਐਮ ਬੀਐਸ ਭੁੱਲਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

-

Top News view more...

Latest News view more...

PTC NETWORK
PTC NETWORK