Wed, May 14, 2025
Whatsapp

Ludhiana Toll Plaza: ਜਾਣੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਕਦੋ ਲੱਗੇਗਾ ਪੱਕਾ ਤਾਲਾ, ਇਹ ਹਨ ਕਿਸਾਨਾਂ ਦੀਆਂ ਮੰਗਾਂ

ਧਰਨੇ ’ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋ ਤੱਕ ਟੋਲ ਪਲਾਜ਼ਾ ਦੇ ਰੇਟ ਘਟਾਏ ਨਹੀਂ ਜਾਂਦੇ ਉਸ ਸਮੇਂ ਤੱਕ ਉਹ ਧਰਨੇ ’ਤੇ ਬੈਠੇ ਰਹਿਣਗੇ ਅਤੇ ਆਉਣ ਵਾਲੀ 30 ਤਰੀਕ ਨੂੰ ਉਹ ਲੁਧਿਆਣਾ ਦੇ ਟੋਲ ਪਲਾਜੇ ਨੂੰ ਜਿੰਦਾ ਲਗਾ ਦੇਣਗੇ।

Reported by:  PTC News Desk  Edited by:  Aarti -- June 24th 2024 01:13 PM
Ludhiana Toll Plaza: ਜਾਣੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਕਦੋ ਲੱਗੇਗਾ ਪੱਕਾ ਤਾਲਾ, ਇਹ ਹਨ ਕਿਸਾਨਾਂ ਦੀਆਂ ਮੰਗਾਂ

Ludhiana Toll Plaza: ਜਾਣੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਕਦੋ ਲੱਗੇਗਾ ਪੱਕਾ ਤਾਲਾ, ਇਹ ਹਨ ਕਿਸਾਨਾਂ ਦੀਆਂ ਮੰਗਾਂ

Ludhiana Toll Plaza: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ’ਤੇ 9ਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਟੋਲ ਪਲਾਜ਼ਾ ’ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਅਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ। 

ਧਰਨੇ ’ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋ ਤੱਕ ਟੋਲ ਪਲਾਜ਼ਾ ਦੇ ਰੇਟ ਘਟਾਏ ਨਹੀਂ ਜਾਂਦੇ ਉਸ ਸਮੇਂ ਤੱਕ ਉਹ ਧਰਨੇ ’ਤੇ ਬੈਠੇ ਰਹਿਣਗੇ ਅਤੇ ਆਉਣ ਵਾਲੀ 30 ਤਰੀਕ ਨੂੰ ਉਹ ਲੁਧਿਆਣਾ ਦੇ ਟੋਲ ਪਲਾਜੇ ਨੂੰ ਜਿੰਦਾ ਲਗਾ ਦੇਣਗੇ। ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ ਕਿ ਟੋਲ 150 ਰੁਪਏ ਪ੍ਰਤੀ ਵਾਹਨ ਹੋਣਾ ਚਾਹੀਦਾ ਹੈ, ਪਰ ਐਨਐਚਏਆਈ ਦੇ ਅਧਿਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।


ਦੱਸ ਦਈਏ ਕਿ ਟੋਲ ਪਲਾਜ਼ਾ ਦੇ ਵਧੇ ਟੋਲ ਰੇਟ ਕਾਰਨ ਕਿਸਾਨਾਂ ਪੰਜਾਬ ਦੇ ਸਭ ਤੋਂ ਮਹਿੰਦੇ ਟੋਲ ਪਲਾਜ਼ਾ ਨੂੰ ਲੋਕਾਂ ਦੇ ਲਈ ਫ੍ਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਲੋਕ ਟੋਲ ਤੋਂ ਫ੍ਰੀ ’ਚ ਲੰਘ ਰਹੇ ਹਨ। 

NHAI ਨੂੰ ਕਰੋੜਾ ਦਾ ਨੁਕਸਾਨ

ਪਿਛਲੇ 8 ਦਿਨਾਂ ਬੰਦ ਪਏ ਟੋਲ ਪਲਾਜ਼ੇ ਤੋਂ ਹੁਣ ਤੱਕ ਲੱਖਾਂ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦਿੱਤੇ ਲੰਘੇ ਹਨ, ਜਿਸ ਨਾਲ NHAI ਨੂੰ ਕਰੀਬ 5 ਕਰੋੜ ਰੁਪਏ ਤੋਂ ਵੀ ਜਿਆਦਾ ਦਾ ਨੁਕਸਾਨ ਹੋਇਆ ਹੈ। ਟੋਲ ਤੋਂ ਲੰਘਣ ਵਾਲੇ ਵਾਹਨ ਚਾਲਕ ਧਰਨਾਕਾਰੀ ਕਿਸਾਨਾਂ ਦਾ ਧੰਨਵਾਦ ਕਰ ਕਰ ਰਹੇ ਹਨ। 

ਵਧੀਆਂ ਦਰਾਂ 2 ਜੂਨ ਤੋਂ ਹੋਣਗੀਆਂ ਲਾਗੂ 

ਲਾਡੋਵਾਲ ਟੋਲ 'ਤੇ ਪੁਰਾਣੀ ਕਾਰ ਦਾ ਟੈਕਸ ਇੱਕ ਤਰਫਾ 215 ਰੁਪਏ ਅਤੇ ਰਾਊਂਡ ਟ੍ਰਿਪ ਲਈ 325 ਰੁਪਏ ਸੀ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਂ ਦਰ ਵਿੱਚ, ਇੱਕ ਤਰਫਾ ਕਿਰਾਇਆ 220 ਰੁਪਏ ਅਤੇ ਰਾਊਂਡ ਟ੍ਰਿਪ 330 ਰੁਪਏ ਅਤੇ ਮਹੀਨਾਵਾਰ ਪਾਸ 7360 ਰੁਪਏ ਹੋਵੇਗਾ।

ਇਸੇ ਤਰ੍ਹਾਂ ਹਲਕੇ ਵਾਹਨ ਦਾ ਪੁਰਾਣਾ ਕਿਰਾਇਆ ਵਨ ਵੇਅ ਲਈ 350 ਰੁਪਏ ਅਤੇ ਰਾਊਂਡ ਟ੍ਰਿਪ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੀਂ ਦਰ 'ਚ ਇਕ ਤਰਫਾ ਕਿਰਾਇਆ 355 ਰੁਪਏ ਅਤੇ ਰਾਊਂਡ ਟ੍ਰਿਪ 535 ਰੁਪਏ ਅਤੇ ਮਹੀਨਾਵਾਰ ਪਾਸ 11885 ਰੁਪਏ ਹੋਵੇਗਾ।

2 ਐਕਸਲ ਬੱਸ ਜਾਂ ਟਰੱਕ ਦਾ ਪੁਰਾਣਾ ਰੇਟ ਵਨ ਵੇਅ ਲਈ 730 ਰੁਪਏ ਅਤੇ ਰਾਊਂਡ ਟ੍ਰਿਪ ਲਈ 1095 ਰੁਪਏ ਅਤੇ ਮਹੀਨਾਵਾਰ ਪਾਸ 24285 ਰੁਪਏ ਸੀ। ਨਵੀਂ ਦਰ ਵਨਵੇਅ ਲਈ 745 ਰੁਪਏ, ਰਿਵਰਸ ਲਈ 1120 ਰੁਪਏ ਅਤੇ ਮਾਸਿਕ ਪਾਸ ਲਈ 24905 ਰੁਪਏ ਹੋਵੇਗੀ। ਤਿੰਨ ਐਕਸਲ ਵਾਹਨਾਂ ਦਾ ਪੁਰਾਣਾ ਰੇਟ ਇੱਕ ਪਾਸੇ ਲਈ 795 ਰੁਪਏ ਅਤੇ ਪਿਛਲੇ ਪਾਸੇ ਲਈ 1190 ਰੁਪਏ ਅਤੇ ਮਹੀਨਾਵਾਰ ਪਾਸ 26490 ਰੁਪਏ ਸੀ। ਨਵੀਂ ਦਰ ਵਨ ਵੇਅ ਲਈ 815 ਰੁਪਏ ਅਤੇ ਰਿਵਰਸ ਲਈ 1225 ਰੁਪਏ ਹੋਵੇਗੀ ਅਤੇ ਮਹੀਨਾਵਾਰ ਪਾਸ 27170 ਰੁਪਏ ਹੋਵੇਗਾ।  ਇਸ ਦੇ ਨਾਲ ਹੀ 2 ਜੂਨ ਤੋਂ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲਿਆਂ ਲਈ ਪਾਸ ਦਰ ਵੀ 330 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Chandigarh Elante Mall: 11 ਸਾਲਾਂ ਮਾਸੂਮ ਲਈ ਕਾਲ ਬਣੀ Toy Train, ਝੂਟੇ ਲੈਣ ਦੌਰਾਨ ਡਿੱਗਿਆ ਮਾਸੂਮ, ਮੌਤ 

- PTC NEWS

Top News view more...

Latest News view more...

PTC NETWORK