Fatehgarh : ਝਾਰਖੰਡ 'ਚ ਸ਼ਹੀਦ ਹੋਇਆ ਪੰਜਾਬ ਦਾ ਫੌਜੀ ਜਵਾਨ, ਮਨਪ੍ਰੀਤ ਸਿੰਘ ਨੂੰ ਡਿਊਟੀ ਦੌਰਾਨ ਪਿਆ ਦਿਲ ਦਾ ਦੌਰਾ
Fatehgarh News : ਫਤਹਿਗੜ੍ਹ ਸਾਹਿਬ ਦੇ ਪਿੰਡ ਬੀਬੀਪੁਰ ਦੇ ਭਾਰਤੀ ਫੌਜ (Indian Army) ਦੀ 14 ਸਿੱਖ ਰੈਜੀਮੈਂਟ ਦੇ ਸੈਨਿਕ ਮਨਪ੍ਰੀਤ ਸਿੰਘ ਦਾ ਝਾਰਖੰਡ (ਯੂਪੀ.) ਵਿਖੇ ਡਿਊਟੀ ਦੌਰਾਨ ਹਾਰਟ ਅਟੈਕ (Heart Attack) ਆਉਣ ਕਰਕੇ ਸ਼ਹੀਦ ਹੋ ਗਿਆ, ਜਿਸ ਕਾਰਨ ਪਿੰਡ ਬੀਬੀਪੁਰ ਵਿਖੇ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਸੈਨਿਕ ਮਨਪ੍ਰੀਤ ਸਿੰਘ ਦਾ ਉਸ ਦੇ ਪਿੰਡ ਬੀਬੀਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ। (Shaheed Manpreet Singh)
ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਵਿਸ਼ਾਲ ਸ਼ਰਮਾ ਵਲੋਂ ਮ੍ਰਿਤਕ ਦੇਹ ’ਤੇ ਰੀਥ ਚੜਾ ਕੇ ਸਲਾਮੀ ਦਿੱਤੀ ਗਈ।
ਸ਼ਹੀਦ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨਾਇਬ ਸੂਬੇਦਾਰ ਸੁੱਖਾ ਸਿੰਘ ਅਤੇ ਹੌਲਦਾਰ ਗੁਰਬਿੰਦਰ ਸਿੰਘ ਸੈਨਾ ਦੀ ਟੁਕੜੀ ਨਾਲ ਉਨ੍ਹਾਂ ਦੇ ਘਰ ਪਿੰਡ ਬੀਬੀਪੁਰ ਵਿਖੇ ਲੈ ਕੇ ਆਏ, ਜਿਥੇ ਕਿ ਇਲਾਕਾ ਨਿਵਾਸੀਆਂ ਨੇ ਭਾਰੀ ਗਿਣਤੀ ਵਿਚ ਸ਼ਹੀਦ ਮਨਪ੍ਰੀਤ ਸਿੰਘ ਦੇ ਅੰਤਿਮ ਦਰਸਨ ਕੀਤੇ ਅਤੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਫੌਜੀ ਸਾਡੇ ਦੇਸ਼ ਦਾ ਸਰਮਾਇਆ ਹਨ। ਇਨਾਂ ਫੌਜੀ ਵੀਰਾਂ ਦੀ ਬਦੌਲਤ ਹੀ ਅਸੀ ਆਪਣੇ ਘਰਾਂ ਵਿਚ ਚੈਨ ਨਾਲ ਸੋ ਰਹੇ ਹਾਂ। ਉਹਨਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
- PTC NEWS