Fazilka 'ਚ ਪਿੰਡ ਟਾਹਲੀ ਵਾਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ , ਕੈਂਟਰ ਚਾਲਕ ਅਤੇ ਉਸਦੇ ਸਾਥੀ ਦੀ ਮੌਤ ਅਤੇ ਕਈ ਜ਼ਖਮੀ
Fazilka News : ਫਾਜ਼ਿਲਕਾ 'ਚ ਪਿੰਡ ਟਾਹਲੀ ਵਾਲਾ ਨੇੜੇ ਬੀਤੀ ਸ਼ਾਮ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਪਨਬਸ ਅਤੇ ਕੈਂਟਰ ਵਿਚਕਾਰ ਸਿੱਧੀ ਟੱਕਰ ਹੋ ਗਈ ਹੈ। ਇਸ ਹਾਦਸੇ 'ਚ ਕੈਂਟਰ ਚਾਲਕ ਅਤੇ ਉਸਦੇ ਸਾਥੀ ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਦਕਿ ਕਰੀਬ 40 ਸਵਾਰੀਆਂ ਵਿਚੋਂ 15 ਸਵਾਰੀਆਂ ਫੱਟੜ ਹੋ ਗਈਆਂ ਹਨ। ਜਿਨ੍ਹਾਂ ਵਿਚੋਂ 1 ਦੀ ਹਾਲਤ ਗੰਭੀਰ ਹੋਣ 'ਤੇ ਉਸਨੂੰ ਰੈਫਰ ਕੀਤਾ ਗਿਆ। ਜ਼ਖਮੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਫਾਜ਼ਿਲਕਾ -ਮਲੋਟ ਰੋਡ 'ਤੇ ਸਥਿਤ ਪਿੰਡ ਟਾਹਲੀ ਵਾਲਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਪਨਬਸ ਅਤੇ ਕੈਂਟਰ ਵਿਚਕਾਰ ਟੱਕਰ ਹੋ ਗਈ ਹੈ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਬੱਸ ਅਤੇ ਕੈਂਟਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬੱਸ ਚਾਲਕ ਨੂੰ ਹਾਦਸੇ ਦੇ ਕਰੀਬ ਡੇਢ ਘੰਟੇ ਬਾਅਦ ਬਹੁਤ ਮੁਸ਼ਕਿਲ ਨਾਲ ਬੱਸ 'ਚੋਂ ਬਾਹਰ ਕੱਢਿਆ ਗਿਆ।
ਸਰਕਾਰੀ ਹਸਪਤਾਲ ਦੇ ਡਾਕਟਰ ਕਰਨ ਨੇ ਦੱਸਿਆ ਕਿ ਹਾਦਸੇ ਦੌਰਾਨ ਫੱਟੜ ਹੋਏ 15 ਲੋਕ ਹਸਪਤਾਲ ਲਿਆਂਦੇ ਗਏ ਸਨ ,ਜਿਨ੍ਹਾਂ ਵਿਚੋਂ ਇਕ ਨੂੰ ਰੈਫਰ ਕੀਤਾ ਗਿਆ ਜਦਕਿ ਬਾਕੀਆਂ ਦਾ ਇਲਾਜ ਚਲ ਰਿਹਾ ਹੈ , ਉਹ ਖਤਰੇ ਤੋਂ ਬਾਹਰ ਹਨ। ਹਾਦਸੇ ਦੌਰਾਨ ਕੈਂਟਰ ਚਾਲਕ ਅਤੇ ਕੈਂਟਰ ਵਿਚ ਸਵਾਰ ਇਕ ਹੋਰ ਵਿਅਕਤੀ ਦੀ ਮੌਤ ਹੋ ਚੁੱਕੀ ਸੀ ,ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ।
- PTC NEWS