Ferozepur Civil Hospital : ਫਿਰੋਜ਼ਪੁਰ ਹਸਪਤਾਲ 'ਚ ਭੰਨਤੋੜ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ, ਹਿਸਟਰੀ ਸ਼ੀਟਰ ਨੂੰ ਅਸਲੇ ਤੇ ਨਸ਼ੇ ਸਣੇ ਕੀਤਾ ਕਾਬੂ
Ferozepur Civil Hospital : ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਤੋੜ-ਭੰਨ ਕਰਨ ਵਾਲਾ ਅਤੇ ਅਸਲਾ ਲਹਿਰਾਉਣ ਦੇ ਮਾਮਲੇ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਬਦਮਾਸ਼ ਨੂੰ ਅਸਲੇ ਅਤੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਕਈ ਮੁਕਦਮਿਆਂ ਵਿੱਚ ਲੋੜੀਂਦਾ ਹੈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਵਿੱਚ ਭੰਨਤੋੜ ਕਰਨ ਵਾਲੇ ਹਿਸਟਰੀ ਸ਼ੀਟਰ ਵਿਸ਼ਾਲ ਉਰਫ ਮੰਨਾ ਨੂੰ ਫਿਰੋਜ਼ਪੁਰ ਥਾਨਾ ਸਿਟੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਕੁਝ ਲੋਕਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ ਸਰਕਾਰੀ ਸੰਪੱਤੀ ਦੀ ਤੋੜ-ਭੰਨ ਕੀਤੀ ਗਈ ਸੀ ਅਤੇ ਉੱਥੇ ਸੀਸੀਟੀਵੀ ਵਿੱਚ ਹਥਿਆਰ ਲਹਿਰਾਉਂਦੇ ਵੀ ਕੁਝ ਲੋਕ ਨਜ਼ਰ ਆਏ ਸਨ, ਜਿਸ 'ਤੇ ਕਾਰਵਾਈ ਕਰਦੇ ਹੋਏ ਵਿਸ਼ਾਲ ਮੰਨਾ ਨਾਮ ਦੇ ਹਿਸਟਰੀ ਸ਼ੀਟਰ ਨੂੰ ਫੜਿਆ। ਮੁਲਜ਼ਮਾਂ ਕੋਲੋਂ ਇੱਕ ਪਿਸਟਲ ਜਿੰਦਾ ਕਾਰਤੂਸ ਅਤੇ ਹੈਰੋਇਨ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਉੱਪਰ ਛੇ ਤੋਂ ਸੱਤ ਮੁਕਦਮੇ ਪਹਿਲਾਂ ਵੀ ਦਰਜ ਹਨ, ਜਿਸ ਵਿੱਚ ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਸੀ ਐਕਟ ਦੇ ਤਹਿਤ ਮੁਕਦਮੇ ਦਰਜ ਹਨ ਅੱਗੇ ਜਾਂਚ ਕਰਕੇ ਆਰੋਪੀ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS