Mon, Feb 9, 2026
Whatsapp

Phillaur ਦੇ ਪਿੰਡ ਅਨੀਹਰ ਦੇ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ , ਇੱਕ ਪਾਵਨ ਸਰੂਪ ਨੁਕਸਾਨਿਆ ਗਿਆ

Phillaur News : ਗੁਰਾਇਆ ਦੇ ਨੇੜਲੇ ਪਿੰਡ ਅਨੀਹਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਕਾਰਨ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਵਿਖੇ ਦੋ ਦਿਨ ਪਹਿਲਾਂ ਨਗਰ ਕੀਰਤਨ ਕੱਢਿਆ ਗਿਆ। ਜਿਸ ਤੋਂ ਬਾਅਦ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਰਾਤ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਨੂੰ ਬੰਦ ਕਰਕੇ ਗਏ ਸਨ

Reported by:  PTC News Desk  Edited by:  Shanker Badra -- February 09th 2026 06:34 PM
Phillaur ਦੇ ਪਿੰਡ ਅਨੀਹਰ ਦੇ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ , ਇੱਕ ਪਾਵਨ ਸਰੂਪ ਨੁਕਸਾਨਿਆ ਗਿਆ

Phillaur ਦੇ ਪਿੰਡ ਅਨੀਹਰ ਦੇ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ , ਇੱਕ ਪਾਵਨ ਸਰੂਪ ਨੁਕਸਾਨਿਆ ਗਿਆ

Phillaur News : ਗੁਰਾਇਆ ਦੇ ਨੇੜਲੇ ਪਿੰਡ ਅਨੀਹਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਕਾਰਨ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਵਿਖੇ ਦੋ ਦਿਨ ਪਹਿਲਾਂ ਨਗਰ ਕੀਰਤਨ ਕੱਢਿਆ ਗਿਆ।  ਜਿਸ ਤੋਂ ਬਾਅਦ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ।  ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਰਾਤ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਨੂੰ ਬੰਦ ਕਰਕੇ ਗਏ ਸਨ, ਜਿਸ ਤੋਂ ਕੁੱਝ ਹੀ ਸਮੇਂ ਬਾਅਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਘਰਦਿਆਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਹਾਲ ਵਿੱਚੋਂ ਧੂਆਂ ਨਿਕਲ ਰਿਹਾ ਹੈ। 

ਜਿਸ ਤੋਂ ਬਾਅਦ ਗੁਰਦੁਆਰੇ ਦੀ ਕਮੇਟੀ ਅਤੇ ਸੰਗਤ ਫੌਰੀ ਤੌਰ 'ਤੇ ਉੱਥੇ ਪਹੁੰਚੇ ਪਰ ਉਦੋਂ ਤੱਕ ਕਾਫੀ ਭਿਆਨਕ ਅੱਗ ਚੁੱਕੀ ਸੀ। ਲੋਕਾਂ ਨੇ ਕਾਫੀ ਜਦੋ ਜਹਿਦ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੁਕਸਾਨੇ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰਾ ਹਾਦਸਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਫਿਲੌਰ ਭਰਤ ਮਸੀਹ ਸਮੇਤ ਗੁਰਾਇਆ ਪੁਲਿਸ ਮੌਕੇ 'ਤੇ ਪੁੱਜੀ। 


ਇਸ ਤੋਂ ਇਲਾਵਾ ਐਸਜੀਪੀਸੀ ਦੀਆਂ ਟੀਮਾਂ, ਸਤਿਕਾਰ ਕਮੇਟੀ ਅਤੇ ਸਿੱਖ ਜਥੇਬੰਦੀਆਂ ਮੌਕੇ 'ਤੇ ਪੁੱਜੀਆਂ। ਇਸ ਮੌਕੇ ਸਤੀਸ਼ ਸਿੰਘ ਖਾਲਸਾ ਜੀ ਫਗਵਾੜੇ ਤੋਂ ਜ਼ਿਲ੍ਹਾ ਜਥੇਦਾਰ ਦਸ਼ਮੇਸ਼ ਤਰਨਾ ਦਲ , ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਤੇ ਉਨ੍ਹਾਂ ਦੇ ਥਾਪੇ ਜਥੇਦਾਰ ਸੁਖਦੀਪ ਸਿੰਘ ਜੀ ਦਿਹਾਤੀ ਮਾਛੀਵਾੜਾ , ਜੱਥੇਦਾਰ ਰਵਿੰਦਰ ਸਿੰਘ ਖਾਲਿਸਤਾਨੀ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2013 ਵਿੱਚ ਖਰੜਾ ਤਿਆਰ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਪੱਕੇ ਤੌਰ 'ਤੇ ਸੇਵਾਦਾਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਗੁਰਦੁਆਰਾ ਸਾਹਿਬ ਵਿਖੇ ਨਾ ਤਾਂ ਕੋਈ ਪੱਕਾ ਸੇਵਾਦਾਰ ਹੈ ਨਾ ਹੀ ਸੀਸੀਟੀਵੀ ਕੈਮਰੇ ਚਲਦੇ ਹਨ। 

ਇਨ੍ਹੀਂ ਵੱਡੀ ਘਟਨਾ ਕਿਸ ਤਰ੍ਹਾਂ ਨਾਲ ਵਾਪਰੀ ਹੈ ,ਇਹ ਜਾਂਚ ਦਾ ਵਿਸ਼ਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੀ ਹੈ। ਜਿਸ ਵਿੱਚ ਕਿਸੇ ਦਾ ਕੋਈ ਵੀ ਕਸੂਰ ਨਹੀਂ ਹੈ। ਸਾਰੀ ਸੰਗਤ ਸ਼ਰਧਾ ਭਾਵਨਾ ਨਾਲ ਗੁਰਪੁਰਬ ਮਨਾ ਰਹੀ ਸੀ। ਅੱਜ ਸੰਗਤਾਂ ਦੇ ਵੀ ਹਿਰਦੇ ਵਲੂੰਧਰੇ ਗਏ ਹਨ ਕਿਉਂਕਿ ਗੁਰੂ ਮਹਾਰਾਜ ਦੇ ਦੋਵੇਂ ਹੀ ਸਰੂਪ ਪਿੰਡ 'ਚੋਂ ਲਿਜਾਏ ਗਏ ਹਨ। 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਵੀ ਕਿਹਾ ਗਿਆ ਹੈ, ਜਿੱਥੇ ਪਿੰਡ ਵਾਸੀ ਜਾਣਗੇ ਅਤੇ ਜੋ ਖ਼ਾਮੀਆਂ ਉਨ੍ਹਾਂ ਕੋਲੋਂ ਰਹੀਆਂ ਹਨ ,ਉਨ੍ਹਾਂ ਨੂੰ ਪੂਰਾ ਕਰਕੇ ਆਦਰ ਸਤਿਕਾਰ ਨਾਲ ਬੇਨਤੀ ਕਰਨ ਤੋਂ ਬਾਅਦ ਮਹਾਰਾਜ ਪਿੰਡ ਵਿੱਚ ਲੈ ਕੇ ਆਉਣਗੇ।  ਇਸ ਮੌਕੇ ਡੀਐਸਪੀ ਭਾਰਤ ਮਸ਼ੀਨ ਨੇ ਕਿਹਾ ਕਿ ਇਹ ਸਾਰੀ ਘਟਨਾ ਮੁਢਲੀ ਤਫਤੀਸ਼ ਵਿੱਚ ਸ਼ਾਰਟਸਰਕਿਟ ਕਾਰਨ ਹੀ ਵਾਪਰੀ ਲੱਗਦੀ ਹੈ, ਬਾਕੀ ਜਾਂਚ ਕੀਤੀ ਜਾ ਰਹੀ ਹੈ। 

- PTC NEWS

Top News view more...

Latest News view more...

PTC NETWORK
PTC NETWORK