Sun, Dec 14, 2025
Whatsapp

Flood Situation In Punjab : ਪੰਜਾਬ ਦੇ ਕਈ ਪਿੰਡਾਂ ’ਚ ਬਣੇ ਹੜ੍ਹ ਵਰਗੇ ਹਾਲਾਤ; ਪਠਾਨਕੋਟ ’ਚ ਲੈਂਡ ਸਲਾਈਡ, ਦੇਖੋ ਖੌਫਨਾਕ ਤਸਵੀਰਾਂ

ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੇ ਸੈਕਟਰ ਬਮਿਆਲ ਦੇ ਨਜ਼ਦੀਕ ਪੈਂਦੇ ਜਲਾਲੀਆ ਦਰਿਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਆਉਣ ਦੇ ਕਾਰਨ ਹੜ੍ਹ ਦੀ ਸਥਿਤੀ ਬਣ ਗਈ।

Reported by:  PTC News Desk  Edited by:  Aarti -- August 12th 2025 04:35 PM
Flood Situation In Punjab : ਪੰਜਾਬ ਦੇ ਕਈ ਪਿੰਡਾਂ ’ਚ ਬਣੇ ਹੜ੍ਹ ਵਰਗੇ ਹਾਲਾਤ; ਪਠਾਨਕੋਟ ’ਚ ਲੈਂਡ ਸਲਾਈਡ, ਦੇਖੋ ਖੌਫਨਾਕ ਤਸਵੀਰਾਂ

Flood Situation In Punjab : ਪੰਜਾਬ ਦੇ ਕਈ ਪਿੰਡਾਂ ’ਚ ਬਣੇ ਹੜ੍ਹ ਵਰਗੇ ਹਾਲਾਤ; ਪਠਾਨਕੋਟ ’ਚ ਲੈਂਡ ਸਲਾਈਡ, ਦੇਖੋ ਖੌਫਨਾਕ ਤਸਵੀਰਾਂ

Flood Situation In Punjab :  ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੋਂਗ ਡੈਮ ਤੋਂ ਬਿਆਸ ਦਰਿਆ ਵਿੱਚ ਪਾਣੀ ਛੱਡਣ ਕਾਰਨ ਤਰਨਤਾਰਨ ਦੇ ਚੋਹਲਾ ਸਾਹਿਬ ਮੰਡ ਖੇਤਰ ਵਿੱਚ ਬਿਆਸ ਦਰਿਆ ਵਿੱਚ ਪਾਣੀ ਦਾ ਅਚਾਨਕ ਪੱਧਰ ਵੱਧਣ ਕਾਰਨ ਤਿੰਨ ਪਿੰਡਾਂ ਚੰਬਾ ਕਲਾਂ, ਧੁੰਨ ਢਾਏ ਵਾਲਾ ਅਤੇ ਕੰਬੋਹ ਦੇ ਕਿਸਾਨਾਂ ਦੀ 5000 ਹਜ਼ਾਰ ਏਕੜ ਬੀਜੀ ਹੋਈ ਫ਼ਸਲ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋ ਗਈ ਹੈ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ’ਤੇ ਚਿੰਤਾਂ ਸਾਫ ਝਲਕ ਰਹੀ ਹੈ। ਕਿਸਾਨਾਂ ਵੱਲੋਂ ਸਰਕਾਰ ਕੋਲੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। 


ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੇ ਸੈਕਟਰ ਬਮਿਆਲ ਦੇ ਨਜ਼ਦੀਕ ਪੈਂਦੇ ਜਲਾਲੀਆ ਦਰਿਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਆਉਣ ਦੇ ਕਾਰਨ ਹੜ੍ਹ ਦੀ ਸਥਿਤੀ ਬਣ ਗਈ। ਦੱਸ ਦਈਏ ਕਿ ਸਵੇਰੇ 7 ਵਜੇ ਦੇ ਕਰੀਬ ਇਸ ਦਰਿਆ ਦੇ ਵਿੱਚ ਹੜ ਦੀ ਸਥਿਤੀ ਬਣੀ ਸੀ। ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਦਿਖਿਆ।

ਦੱਸ ਦਈਏ ਕਿ ਜੋ ਵੀ ਫਸਲਾਂ ਇਸ ਦਰਿਆ ਦੇ ਕਿਨਾਰੇ ਤੇ ਸਨ ਲਗਭਗ ਸਾਰੀ ਹੀ ਫਸਲ ਪਾਣੀ ਦੇ ਵਿੱਚ ਡੁੱਬਦੀ ਨਜ਼ਰ ਆਈ ਹੈ। ਇਸ ਤੋਂ ਇਲਾਵਾ ਪਿੰਡ ਅਨਿਆਲ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਆਉਣ ਦਾ ਸਮਾਚਾਰ ਸਾਹਮਣੇ ਆ ਰਿਹਾ ਹੈ।

ਬੀਤੀ ਰਾਤ ਹੋ ਰਹੀ ਬਰਸਾਤ ਦੇ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਇਲਾਕੇ ’ਚ ਲੈਂਡ ਸਲਾਈਡਿੰਗ ਦੀ ਘਟਨਾ ਵਾਪਰੀ। ਪਠਾਨਕੋਟ ਡਲਹੌਜੀ ਚੰਬਾ ਨੈਸ਼ਨਲ ਹਾਈਵੇਅ ’ਤੇ ਜ਼ਮੀਨ ਖਿਸਕਣ ਵਾਪਰੀ। ਪੰਜਾਬ ਹਿਮਾਚਲ ਸਰਹੱਦ ’ਤੇ ਸਥਿਤ ਦੇ ਆਖਰੀ ਪਿੰਡ ਦੁਨੇਰਾ ਦੇ ਕੋਲ ਨੈਸ਼ਨਲ ਹਾਈਵੇ ’ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਮਗਰੋਂ ਸੜਕ ਅਚਾਨਕ ਧਸ ਗਈ ਹੈ। ਜਿਸ ਕਾਰਨ ਇੱਕ ਟਰੱਕ ਡਰਾਈਵਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚ ਗਿਆ। 

ਦੱਸ ਦਈਏ ਕਿ ਇਸ ਘਟਨਾ ਮਗਰੋਂ ਪੰਜਾਬ ਦੇ ਹਿਮਾਚਲ ਦੇ ਪਠਾਨਕੋਟ ਡਲਹੌਜੀ ਨੈਸ਼ਨਲ ਹਾਈਵੇ ਦਾ ਸੰਪਰਕ ਟੁੱਟ ਗਿਆ ਹੈ। ਨਾਲ ਹੀ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵੀ ਲੱਗ ਗਈਆਂ ਹਨ। 

ਉੱਥੇ ਹੀ ਜੇਕਰ ਪੰਜਾਬ ਦੇ ਦਰਿਆਵਾਂ ਦੀ ਗੱਲ ਕਰੀਏ ਤਾਂ ਬਿਆਸ ਅਤੇ ਸਤਲੂਜ ਦਰਿਆ ’ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਹੜ ਦਾ ਖਤਰਾ ਸਤਾ ਰਿਹਾ ਹੈ। ਇਨ੍ਹਾਂ ਹੀ ਨਹੀਂ ਕਈ ਥਾਵਾਂ ’ਤੇ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਹੈ। 

ਇਹ ਵੀ ਪੜ੍ਹੋ : Muktsar News : ਮੁਕਤਸਰ 'ਚ ਤਿੰਨ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਟਰੇਨ ਹੇਠਾਂ ਆਉਣ ਕਾਰਨ ਦੋ ਦੀ ਮੌਤ, ਇੱਕ ਗੰਭੀਰ

- PTC NEWS

Top News view more...

Latest News view more...

PTC NETWORK
PTC NETWORK