Sat, Dec 13, 2025
Whatsapp

Simarjit Bains Firing News : ਗੋਲੀਆਂ ਚੱਲਣ ਦੇ ਮਾਮਲੇ 'ਚ ਸਿਮਰਜੀਤ ਬੈਂਸ ਦਾ ਖੁਲਾਸਾ ,ਕਿਹਾ - ਵੱਡੇ ਭਰਾ ਨਾਲ ਚੱਲ ਰਿਹਾ ਹੈ ਪ੍ਰੋਪਰਟੀ ਦਾ ਵਿਵਾਦ

Simarjit Bains Firing News : ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ 'ਤੇ ਸ਼ਨੀਵਾਰ ਨੂੰ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ ਪਰ ਹੁਣ ਇਸ ਮਾਮਲੇ 'ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਕਿ ਜਿੱਥੇ ਪਰਿਵਾਰ ਵਿੱਚ ਕਈ ਤਰ੍ਹਾਂ ਦੇ ਵਖਰੇਵੇਂ ਹੁੰਦੇ ਨੇ ਪਰ ਇਸ ਨੂੰ ਪਬਲਿਕ ਪਲੈਟਫਾਰਮ 'ਤੇ ਲੈ ਕੇ ਆਉਣ ਵਾਲੇ ਵੀ ਉਸ ਦੇ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਹਨ

Reported by:  PTC News Desk  Edited by:  Shanker Badra -- September 14th 2025 05:19 PM
Simarjit Bains Firing News : ਗੋਲੀਆਂ ਚੱਲਣ ਦੇ ਮਾਮਲੇ 'ਚ ਸਿਮਰਜੀਤ ਬੈਂਸ ਦਾ ਖੁਲਾਸਾ ,ਕਿਹਾ - ਵੱਡੇ ਭਰਾ ਨਾਲ ਚੱਲ ਰਿਹਾ ਹੈ ਪ੍ਰੋਪਰਟੀ ਦਾ ਵਿਵਾਦ

Simarjit Bains Firing News : ਗੋਲੀਆਂ ਚੱਲਣ ਦੇ ਮਾਮਲੇ 'ਚ ਸਿਮਰਜੀਤ ਬੈਂਸ ਦਾ ਖੁਲਾਸਾ ,ਕਿਹਾ - ਵੱਡੇ ਭਰਾ ਨਾਲ ਚੱਲ ਰਿਹਾ ਹੈ ਪ੍ਰੋਪਰਟੀ ਦਾ ਵਿਵਾਦ

Simarjit Bains Firing News : ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ 'ਤੇ ਸ਼ਨੀਵਾਰ ਨੂੰ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ ਪਰ ਹੁਣ ਇਸ ਮਾਮਲੇ 'ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਕਿ ਜਿੱਥੇ ਪਰਿਵਾਰ ਵਿੱਚ ਕਈ ਤਰ੍ਹਾਂ ਦੇ ਵਖਰੇਵੇਂ ਹੁੰਦੇ ਨੇ ਪਰ ਇਸ ਨੂੰ ਪਬਲਿਕ ਪਲੈਟਫਾਰਮ 'ਤੇ ਲੈ ਕੇ ਆਉਣ ਵਾਲੇ ਵੀ ਉਸ ਦੇ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਹਨ। 

ਉਹਨਾਂ ਕਿਹਾ ਕਿ 2023 ਵਿੱਚ ਉਹਨਾਂ ਦੀ ਜ਼ਮੀਨ ਅਤੇ ਕਾਰੋਬਾਰ ਦੀ ਵੰਡ ਹੋ ਚੁੱਕੀ ਸੀ। ਜਿਸ ਤੋਂ ਬਾਅਦ ਉਹਨਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਵੱਲੋਂ ਐਗਰੀਮੈਂਟ ਵੀ ਸਾਈਨ ਕੀਤੇ ਗਏ ਹਨ , ਜੋ ਪਰਿਵਾਰ ਦੇ ਸਾਹਮਣੇ ਹੀ ਬਣੇ ਹਨ। ਉਹਨਾਂ ਕਿਹਾ ਕਿ ਹੁਣ ਜਿਸ ਕਾਰੋਬਾਰ ਦੇ ਨਾਲ ਸੰਬੰਧਿਤ ਉਹ ਕੰਪਨੀ ਨੂੰ ਚਲਾ ਰਹੇ ਨੇ ,ਉੱਥੇ ਹਜ਼ਾਰਾਂ ਦੇ ਕਰੀਬ ਕਰਮਚਾਰੀ ਕੰਮ ਕਰ ਰਹੇ ਹਨ ਪਰ ਇਸ ਗੱਲ ਤੋਂ ਨਿਰਾਸ਼ ਉਹਨਾਂ ਦੇ ਵੱਡੇ ਭਰਾ ਹੁਣ ਆਪਣਾ ਹਿੱਸਾ ਉਸ ਕੰਪਨੀ ਵਿੱਚੋਂ ਮੰਗ ਰਹੇ ਹਨ। 


ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਵੱਲੋਂ ਕੋਰਟ ਵਿੱਚ ਕੇਸ ਵੀ ਲਗਾਇਆ ਗਿਆ ਸੀ, ਜੋ ਉਹ ਹਾਰ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਉਹਨਾਂ ਅੰਦਰ ਸਹਿਣਸ਼ੀਲਤਾ ਖਤਮ ਹੋ ਗਈ ਹੈ। ਜਿਸ ਕਾਰਨ ਉਹਨਾਂ ਨੇ ਬੀਤੇ ਪਰਸੋਂ ਉਹਨਾਂ ਦੀ ਗੱਡੀ 'ਤੇ ਗੋਲੀਆਂ ਚਲਾਈਆਂ ਹਨ। ਉਹਨਾਂ ਕਿਹਾ ਕਿ ਉਹ ਗੱਡੀ ਵਿੱਚ ਮੌਜੂਦ ਨਹੀਂ ਸੀ ਅਤੇ ਗੱਡੀ ਵਿੱਚ ਉਹਨਾਂ ਦਾ ਪੀਏ ਮਨਿੰਦਰ ਸਿੰਘ ਮਨੀ ਸੀ, ਜੋ ਵਾਲ -ਵਾਲ ਬਚ ਕੇ ਘਰਦੇ ਅੰਦਰ ਵੜ ਗਿਆ। 

ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਇਸ ਘਟਨਾ ਬਾਰੇ ਪੀਏ ਮਨੀ ਕੋਲੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹਨਾਂ ਦੇ ਵੱਡੇ ਭਰਾ ਪਰਮਜੀਤ ਨੇ ਗੋਲੀਆਂ ਚਲਾਈਆਂ ਹਨ। ਉਹਨਾਂ ਕਿਹਾ ਕਿ ਮਾਮਲਾ ਅੱਗੇ ਨਾ ਵਧੇ ,ਜਿਸ ਕਾਰਨ ਉਹ ਕੁਝ ਸਮੇਂ ਲਈ ਆਪਣੇ ਘਰ ਦੇ ਅੰਦਰ ਹੀ ਰਹੇ ਪਰ ਜਦੋਂ ਉਹਨਾਂ ਨੇ ਗੇਟ ਮੇਨ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹਨਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਹੁਣ ਇਥੋਂ ਚਲੇ ਗਏ ਨੇ ਜਿਸ ਤੋਂ ਬਾਅਦ ਉਹ ਬਾਹਰ ਆਏ ਅਤੇ ਦੇਖਿਆ ਕਿ ਉਹਨਾਂ ਦੀ ਡਿਪੈਂਡਰ ਗੱਡੀ 'ਤੇ 6-7 ਫਾਇਰ ਹੋਏ ਸਨ। ਉਹਨਾਂ ਕਿਹਾ ਕਿ ਇਸ ਸਬੰਧੀ ਮੀਡੀਆ ਵਿੱਚ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੀ ਪਹੁੰਚੀ ,ਜਿੱਥੇ ਪੁਲਿਸ ਨੇ ਉਹਨਾਂ ਦੇ ਵੱਡੇ ਭਰਾ ਤੇ ਭਤੀਜੇ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਨਾਲ ਹੀ ਸਿਮਰਜੀਤ ਸਿੰਘ ਬੈਂਸ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ। ਇਸ ਦੌਰਾਨ ਉਹਨਾਂ ਨੇ ਵਿਰੋਧੀਆਂ 'ਤੇ ਜੰਮ ਕੇ ਹਮਲਾ ਕੀਤਾ ਤੇ ਕਿਹਾ ਕਿ ਉਹਨਾਂ ਦੇ ਭਰਾ ਨੂੰ ਭੜਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਉਹ ਪ੍ਰੈਸ ਕਾਨਫਰੰਸ ਕਰਨਗੇ। ਉਹਨਾਂ ਕਿਹਾ ਕਿ ਜਿਹੜੇ ਅਜਿਹੇ ਲੋਕ ਨੇ ਉਹ ਪ੍ਰੈਸ ਕਾਨਫਰਸ ਕਰਨ ਤਾਂ ਕਿ ਉਹਨਾਂ ਦਾ ਚਿਹਰਾ ਨੰਗਾ ਹੋ ਸਕੇ। ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਨੂੰ ਬਿਜਲੀ ਚੋਰ, ਬਲਾਤਕਾਰੀ ਅਤੇ ਚਿੱਟਾ ਵੇਚਣ ਵਾਲੇ ਤੱਕ ਦੇ ਇਲਜ਼ਾਮ ਲੱਗੇ ਨੇ ਪਰ ਉਹ ਇਹਨਾਂ ਇਲਜ਼ਾਮਾਂ ਨੂੰ ਵੀ ਸਹਿੰਦੇ ਆਏ ਨੇ ਉਹਨਾਂ ਕਿਹਾ ਕਿ ਉਹ ਪਾਕ ਸਾਫ ਨੇ ਉਹਨਾਂ ਨੂੰ ਗੁਰੂ ਸਾਹਿਬ 'ਤੇ ਭਰੋਸਾ ਹੈ।

- PTC NEWS

Top News view more...

Latest News view more...

PTC NETWORK
PTC NETWORK