Thu, Feb 26, 2026
Whatsapp

Garhshankar ’ਚ ਓਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ, ਹੋਈ ਮੌਕੇ ’ਤੇ ਮੌਤ

ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਚੂਹੜ ਸਿੰਘ ਸ਼ਹਿਰ ਗੜ੍ਹਸ਼ੰਕਰ ਤੋਂ ਮੋਟਰਸਾਈਕਲ ’ਤੇ ਸਵਾਰ ਹੋਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਕਤ ਥਾਂ ’ਤੇ ਪਹੁੰਚਿਆ ਤਾਂ ਪਿੱਛੋ ਆ ਰਹੇ ਓਵਰਲੋਡ ਟਿੱਪਰ ਨੇ ਦਰੜ ਦਿੱਤਾ ਜਿਸਦੇ ਕਾਰਨ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ।

Reported by:  PTC News Desk  Edited by:  Aarti -- February 26th 2026 11:34 AM
Garhshankar ’ਚ ਓਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ, ਹੋਈ ਮੌਕੇ ’ਤੇ ਮੌਤ

Garhshankar ’ਚ ਓਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ, ਹੋਈ ਮੌਕੇ ’ਤੇ ਮੌਤ

ਗੜ੍ਹਸ਼ੰਕਰ ਨੰਗਲ ਰੋਡ਼ ਪਿੰਡ ਸ਼ਾਹਪੁਰ ਦੇ ਘਾਟੇ ਤੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਨੂੰ ਓਵਰਲੋਡ ਟਿੱਪਰ ਨੇ ਦਰੜਕੇ ਮੌਤ ਤੇ ਘਾਟ ਉਤਾਰ ਦਿੱਤਾ। 

ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਚੂਹੜ ਸਿੰਘ ਸ਼ਹਿਰ ਗੜ੍ਹਸ਼ੰਕਰ ਤੋਂ ਮੋਟਰਸਾਈਕਲ ’ਤੇ ਸਵਾਰ ਹੋਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਕਤ ਥਾਂ ’ਤੇ ਪਹੁੰਚਿਆ ਤਾਂ ਪਿੱਛੋ ਆ ਰਹੇ ਓਵਰਲੋਡ ਟਿੱਪਰ ਨੇ ਦਰੜ ਦਿੱਤਾ ਜਿਸਦੇ ਕਾਰਨ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ।

ਹਾਦਸੇ ਉਪਰੰਤ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ, ਦਰਸ਼ਨ ਸਿੰਘ ਮੱਟੂ ਸੂਬਾਈ ਆਗੂ ਕੰਢੀ ਸੰਗਰਸ਼ ਕਮੇਟੀ, ਜਸਵੀਰ ਔਲਖ ਕਾਂਗਰਸ ਆਗੂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

ਫਿਲਹਾਲ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਦਸੇ ਉਪਰੰਤ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਪੁਲਿਸ ਪਾਰਟੀ ਨੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : Sangrur ਦੇ ਪਿੰਡ ਮਹਿਲਾਂ ਚੌਂਕ ਦਾ ਫੌਜੀ ਜਵਾਨ ਸ਼ਹੀਦ; ਮਨੀਪੁਰ ’ਚ ਗੁਰਪ੍ਰੀਤ ਸਿੰਘ ਹੋਇਆ ਸ਼ਹੀਦ

- PTC NEWS

Top News view more...

Latest News view more...

PTC NETWORK
PTC NETWORK