Jalandhar 'ਚ ਹੋਏ ਆਪ' ਆਗੂ ਲੱਕੀ ਓਬਰਾਏ ਦੇ ਕਤਲ ਦੀ ਗੈਂਗਸਟਰ ਜੋਗਾ ਫੋਲੜੀਵਾਲ ਨੇ ਲਈ ਜ਼ਿੰਮੇਵਾਰੀ
AAP leader Lucky Oberoi Murder : ਜਲੰਧਰ ਦੇ ਮਾਡਲ ਟਾਊਨ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਆਪ ਦੇ ਸੀਨੀਅਰ ਨੇਤਾ ਲੱਕੀ ਓਬਰਾਏ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਲੱਕੀ ਓਬਰਾਏ ਕਤਲ ਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਜੋਗਾ ਫੋਲੜੀਵਾਲ ਵੱਲੋਂ ਲਈ ਗਈ ਹੈ। ਜੋਗਾ ਫੋਲੜੀਵਾਲ ਨੇ ਫੇਸਬੁੱਕ 'ਤੇ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਇਕ ਪੋਸਟ ਸਾਂਝੀ ਕੀਤੀ ਹੈ।
ਉਸਨੇ ਪੋਸਟ ਵਿੱਚ ਲਿਖਿਆ, "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ... ਜਿਹੜਾ ਅੱਜ ਲੱਕੀ ਓਬਰਾਏ ਦਾ ਜਲੰਧਰ 'ਚ ਕਤਲ ਹੋਇਆ ਆ, ਇਸ ਦੀ ਜ਼ਿੰਮੇਵਾਰੀ ਮੈ ਜੋਗਾ ਫੋਲੜੀਵਾਲ ਲੈਂਦਾ ਹਾਂ। ਇਹ ਕਤਲ ਆਪਾ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਹੈ ਅਤੇ ਜੋ ਸੋਸ਼ਲ ਮੀਡੀਆ 'ਤੇ ਇਸ ਨੂੰ 'ਆਪ' ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ, ਇਹ ਸਭ ਕੁਝ ਗਲਤ ਹੈ। ਇਹ ਇਕ ਬਹੁਤ ਵੱਡਾ ਨਸ਼ਾ ਤਸਕਰ ਸੀ ਅਤੇ ਆਪ ਵੀ ਨਸ਼ੇ ਕਰਦਾ ਸੀ ਤੇ ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਹਨ। ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਹੈ। ਇਹ ਵੀ ਦੱਸ ਦੇਈਏ ਕਿ ਉਸ ਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਲਈ 'ਆਪ' ਦਾ ਪੱਲਾ ਫੜਿਆ ਸੀ।
ਪੋਸਟ ਵਿੱਚ ਅੱਗੇ ਲਿਖਿਆ ਹੈ, "ਉਹ ਕੋਈ ਲੀਡਰ ਨਹੀਂ ਸੀ; ਸਗੋਂ ਪੁਲਿਸ ਦਾ ਖਾਸ ਮੁਖਬਰ ਸੀ। ਇਹ ਆਪਣੇ ਕਾਲੇ ਕੰਮਾਂ ਕਰਕੇ ਪੁਲਿਸ ਨਾਲ ਸਾਂਝ ਰੱਖਦਾ ਸੀ ਅਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀ। ਉਸ ਨੇ ਸਾਡੇ ਬਾਰੇ ਜੋ ਬਕਵਾਸ ਕੀਤੀ ਸੀ ,ਉਸਦਾ ਜਵਾਬ ਅਸੀਂ ਇਸਨੂੰ ਅੱਜ ਦੇ ਦਿੱਤਾ ਹੈ। ਇਕ ਗੱਲ ਨਾਲ ਦੀ ਨਾਲ ਦਸ ਦਈਏ ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਹਨ, ਉਨ੍ਹਾਂ ਨੂੰ ਵੀ ਜਵਾਬ ਜਲਦੀ ਦੇਵਾਂਗੇ ਅਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਕਿ ਇਹ ਕਤਲ ਨਾਜਾਇਜ਼ ਹੋਇਆ ਅਤੇ ਉਹ ਸਾਡੇ ਨਾਲ ਸੰਪਰਕ ਕਰ ਲਵੇ ਨਾ ਅੱਜ ਤਾਈਂ ਕਿਸੇ ਨਾਲ ਮਾੜੀ ਕੀਤੀ ਅਤੇ ਨਾ ਹੀ ਕਦੇ ਕਰਾਂਗੇ। ਜੋਗਾ ਫੋਲੜੀਵਾਲ ਵੱਲੋਂ ਪਾਈ ਗਈ ਪੋਸਟ ਦੀ PTC News ਕੋਈ ਪੁਸ਼ਟੀ ਨਹੀਂ ਕਰਦਾ ਹੈ।
AAP ਆਗੂ ਲੱਕੀ ਓਬਰਾਏ ਦਾ ਕਾਤਲ
ਲੱਕੀ ਓਬਰਾਏ ਸਵੇਰੇ 8 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਗਿਆ ਸੀ। ਜਦੋਂ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਿਕਲੇ ਤਾਂ ਥਾਰ ਗੱਡੀ ਵਿਚ ਬੈਠਣ ਦੌਰਾਨ ਲੱਕੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਥੇ ਹੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਕੁਲਦੀਪ ਓਬਰਾਏ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਆਏ ਸਨ। ਜਿਵੇਂ ਹੀ ਉਹ ਗੁਰਦੁਆਰੇ ਤੋਂ ਬਾਹਰ ਆਏ ਤਾਂ ਇਕ ਐਕਟਿਵਾ ਸਵਾਰ ਦੋ ਮੁਲਜ਼ਮਾਂ ਨੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ।

- PTC NEWS