Batala ਨੇੜਲੇ ਪਿੰਡ ਅਲੋਵਾਲ 'ਚ ਵਾਪਰਿਆ ਦਰਦਨਾਕ ਹਾਦਸਾ , ਛੋਟਾ ਗੈਸ ਸਿਲੰਡਰ ਫੱਟਣ ਨਾਲ 5 ਲੋਕ ਜ਼ਖ਼ਮੀ
Batala News : ਬਟਾਲਾ ਨੇੜਲੇ ਪਿੰਡ ਅਲੋਵਾਲ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਛੋਟਾ ਗੈਸ ਸਿਲੰਡਰ ਫਟਣ ਨਾਲ ਪੰਜ ਲੋਕ ਜ਼ਖਮੀ ਹੋ ਗਏ ਹਨ ,ਜਿਨ੍ਹਾਂ ਵਿੱਚੋਂ ਤਿੰਨ ਲੋਕ ਇੱਕੋ ਪਰਿਵਾਰ ਦੇ ਪਤੀ ਪਤਨੀ ਅਤੇ ਬੱਚਾ ਤੇ ਦੋ ਸਕੇ ਭਰਾ ਹਨ। ਜਿਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਾਦਸਾ ਗ੍ਰਸਤ ਲੋਕਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਹਾਂ। ਕੰਮ 'ਤੇ ਜਾਣ ਲਈ ਚਾਵਲ ਬਣਾ ਰਹੇ ਸੀ ਕਿ ਤੁਰੰਤ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਸਿਲੰਡਰ ਨੂੰ ਅੱਗ ਲੱਗ ਗਈ। ਸਿਲੰਡਰ ਚੁੱਕ ਕੇ ਬਾਹਰ ਖੁੱਲੇ 'ਚ ਸੁੱਟਿਆ ਤੇ ਤੁਰੰਤ ਸਿਲੰਡਰ ਫਟ ਗਿਆ, ਜਿਸ ਤੋਂ ਬਾਅਦ ਸਿਲੰਡਰ ਫਟ ਗਿਆ ਅਤੇ ਜਿਸ ਨਾਲ ਪੰਜ ਲੋਕ ਅੱਗ ਦੀ ਚਪੇਟ ਵਿੱਚ ਆ ਗਏ ਤੇ ਝੁਲਸ ਗਏ।
ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਲ ਪੰਜ ਲੋਕ ਜ਼ਖਮੀ ਆਏ ਹਨ , ਜਿਨਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾਏਗਾ।
- PTC NEWS