ਹਰਿਆਣਾ ਦੇ ਸਿੱਖ ਸ਼ਰਧਾਲੂਆਂ ਦਾ ਜਥਾ ਨਹੀਂ ਜਾ ਸਕਿਆ ਪਾਕਿਸਤਾਨ; ਜਥੇ ’ਚ ਸ਼ਾਮਲ ਸਨ ਹਰਿਆਣਾ ਦੇ 94 ਸਿੱਖ ਸ਼ਰਧਾਲੂ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਜਾਣ ਲਈ ਭਾਰਤੀ ਅਟਾਰੀ ਸਰਹੱਦ ’ਤੇ ਪਹੁੰਚੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਜਿਸ ਕਾਰਨ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਪਿਛਲੇ ਕਈ ਸਾਲਾਂ ਤੋਂ ਲਾਹੌਰ ਵਿਖੇ ਮਨਾਉਣ ਲਈ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਕਰੀਬ 13 ਸਾਲ ਬਾਅਦ ਭਾਰਤ ਤੋਂ ਪਾਕਿਸਤਾਨ ਜਾ ਰਿਹਾ ਸੀ। ਪਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ 105 ਮੈਂਬਰਾਂ ਵਿੱਚੋਂ ਦੇ ਕਰੀਬ ਹਰਿਆਣਾ ਸੂਬੇ 99 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ।
ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਭਾਰਤੀ ਗ੍ਰਹਿ ਵਿਭਾਗ ਨੂੰ ਇਸ ਦੀ ਜਾਂਚ ਨਾ ਕੀਤੇ ਜਾਣ ਦੇ ਕਰਕੇ ਅਤੇ ਭਾਰਤੀ ਇਮੀਗ੍ਰੇਸ਼ਨ ਦੇ ਲਿਸਟ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਦੇ ਸ਼ਰਧਾਲੂਆਂ ਦੇ ਨਾਮ ਸ਼ਾਮਿਲ ਨਾ ਹੋਣ ਕਰਕੇ ਇਹਨਾਂ ਸ਼ਰਧਾਲੂਆਂ ਨੂੰ ਭਾਰਤੀ ਇਮੀਗਰੇਸ਼ਨ ਵੱਲੋਂ ਅਟਾਰੀ ਸਰਹੱਦ ਤੋਂ ਵਾਪਸ ਹਰਿਆਣੇ ਪਰਤਣ ਲਈ ਕਿਹਾ ਗਿਆ ਹੈ I
ਭਾਰਤੀ ਇਮੀਗ੍ਰੇਸ਼ਨ ਵੱਲੋਂ ਹਰਿਆਣਾ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦਾ ਜਵਾਬ ਦੇਣ ਤੋਂ ਬਾਅਦ ਵੀ ਇਹ ਸ਼ਰਧਾਲੂ ਦੇਰ ਰਾਤ ਤੱਕ ਭਾਰਤ ਦੀ ਅਟਾਰੀ ਸਰਹੱਦ ’ਤੇ ਰੁਕੇ ਰਹੇ ਪਰ ਭਾਰਤ ਸਰਕਾਰ ਵੱਲੋਂ ਫਿਰ ਵੀ ਇਜਾਜ਼ਤ ਨਾ ਦਿੱਤੇ ਜਾਣ ’ਤੇ ਦੇਰ ਰਾਤ ਨਿਰਾਸ਼ ਹੋਏ ਇਹ ਸ਼ਰਧਾਲੂ ਵਾਪਸ ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੁੰਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੱਥਾ ਲੀਡਰ ਸੁਖਪਾਲ ਸਿੰਘ ਪੁਟਰ ਦੀ ਅਗਵਾਈ ਵਿੱਚ ਵਾਪਸ ਰਾਤ ਰੁਕੇ ਅਸਥਾਨ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਘਨੂਪੁਰ ਅੰਮ੍ਰਿਤਸਰ ਵਿਖੇ ਪੁੱਜ ਗਏ ਹਨ ਤੇ ਇੱਥੋਂ ਇੱਕਠੇ ਹੋ ਕੇ ਵਾਪਸ ਹਰਿਆਣਾ ਲਈ ਰਵਾਨਾ ਹੋਣਗੇ I
ਇਸ ਸਬੰਧੀ ਗੱਲਬਾਤ ਕਰਦਿਆਂ ਹਰਿਆਣਾ ਕਮੇਟੀ ਦੇ ਜਥਾ ਲੀਡਰ ਨੇ ਦੱਸਿਆ ਕਿ ਉਹਨਾਂ ਦੀ ਭਾਰਤ ਸਰਕਾਰ ਨਾਲ ਹਰਿਆਣਾ ਗ੍ਰਹਿ ਵਿਭਾਗ ਵੱਲੋਂ ਗੱਲਬਾਤ ਚੱਲ ਰਹੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਲਾਹੌਰ ਡੇਰਾ ਸਾਹਿਬ ਜਾਣ ਵਾਸਤੇ ਜਰੂਰ ਇਜਾਜ਼ਤ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਦੀ ਗ੍ਰਹਿ ਵਿਭਾਗ ਵੱਲੋਂ ਭਾਰਤ ਭਾਰਤ ਦੇ ਗ੍ਰਹਿ ਵਿਭਾਗ ਅਤੇ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਵੀਜਾ ਅਪਲਾਈ ਕਰਨ ਸਮੇਂ ਪੂਰੀ ਕਾਰਵਾਈ ਮੁਕੰਮਲ ਕਰਕੇ ਹੀ ਪਾਸਪੋਰਟ ਜਮਾ ਕਰਵਾਏ ਗਏ ਸੀ ਪਰ ਅੱਜ ਅਟਾਰੀ ਸਰਹੱਦ ’ਤੇ ਭਾਰਤੀ ਇਮੀਗਰੇਸ਼ਨ ਦੇ ਸਿਸਟਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਜਥੇਦਾਰ ਨਾਮੋ ਨਿਸ਼ਾਨ ਹੀ ਨਾ ਹੋਣ ਤੇ ਉਹਨਾਂ ਨੂੰ ਬਹੁਤ ਦੁੱਖ ਲੱਗਾ ਹੈ I
ਇਸ ਮੌਕੇ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਥੇ ਨੂੰ ਅਟਾਰੀ ਸਰਹੱਦ ਤੋਂ ਭਾਰਤੀ ਇਮੀਗ੍ਰੇਸ਼ਨ ਵੱਲੋਂ ਵਾਪਸ ਕੀਤੇ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਭਾਈ ਭੁਪਿੰਦਰ ਸਿੰਘ ਭਲਵਾਨ ਸੰਗਰੂਰ ਵੱਲੋਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਨਾ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਜਿਨਾਂ ਸ਼ਬਦਾ ਲੋਆਂ ਦੇ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵੱਲੋਂ ਵਿਜੇ ਦਿੱਤੇ ਗਏ ਹਨ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਲਾਹੌਰ ਵਿਖੇ ਮਨਾਉਣ ਲਈ ਜਾਣ ਦੇਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੀ ਇਹ ਅਪੀਲ ਭਾਰਤ ਸਰਕਾਰ ਨੂੰ ਕਰ ਰਹੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਜਲਦੀ ਤੋਂ ਜਲਦੀ ਪਾਕਿਸਤਾਨ ਜਾਣ ਦੀ ਇਜਾਜ਼ਤ ਦਵੇ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਸਕਣ I
ਇਹ ਵੀ ਪੜ੍ਹੋ : Hansi ’ਚ ਵਰਕ ਆਉਟ ਕਰਵਾ ਰਹੇ ਜਿੰਮ ਮਾਲਕ ਨੂੰ ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨਿਆ, ਮੌਕੇ ਤੋਂ ਫਰਾਰ ਹਮਲਾਵਰ
- PTC NEWS