Mon, Dec 8, 2025
Whatsapp

Gurdaspur News : ਜਾਇਦਾਦ ਦੇ ਲਾਲਚ ’ਚ ਕਲਯੁੱਗੀ ਪੁੱਤ ਨੇ ਕੁੱਟਮਾਰ ਕਰਕੇ ਘਰੋਂ ਕੱਢੀ ਮਾਂ, ਜ਼ਖਮੀ ਹਾਲਤ ’ਚ ਹਸਪਤਾਲ ਭਰਤੀ

ਦੱਸ ਦਈਏ ਕਿ ਪੀੜਤ ਮਹਿਲਾ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਪਿਛਲੇ 12 ਦਿਨਾਂ ਤੋਂ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਕਰਵਾ ਰਹੀ ਹੈ । ਉਸਦਾ ਇਲਜ਼ਾਮ ਹੈ ਕਿ ਉਸਦੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਜਿਨਾਂ ਨੇ ਲਵ ਮੈਰਿਜ ਕਰਵਾਈ ਹੈ , ਵੱਲੋਂ ਪੈਸੇ ਦੇ ਲਾਲਚ ਵਿੱਚ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ।

Reported by:  PTC News Desk  Edited by:  Aarti -- October 19th 2025 09:13 PM
Gurdaspur News : ਜਾਇਦਾਦ ਦੇ ਲਾਲਚ ’ਚ ਕਲਯੁੱਗੀ ਪੁੱਤ ਨੇ ਕੁੱਟਮਾਰ ਕਰਕੇ ਘਰੋਂ ਕੱਢੀ ਮਾਂ, ਜ਼ਖਮੀ ਹਾਲਤ ’ਚ ਹਸਪਤਾਲ ਭਰਤੀ

Gurdaspur News : ਜਾਇਦਾਦ ਦੇ ਲਾਲਚ ’ਚ ਕਲਯੁੱਗੀ ਪੁੱਤ ਨੇ ਕੁੱਟਮਾਰ ਕਰਕੇ ਘਰੋਂ ਕੱਢੀ ਮਾਂ, ਜ਼ਖਮੀ ਹਾਲਤ ’ਚ ਹਸਪਤਾਲ ਭਰਤੀ

ਮਾਂ-ਪਿਓ ਆਪਣੇ ਪੁੱਤਰ ਲਈ ਸਾਰੀ ਉਮਰ ਦੁਆਵਾਂ ਮੰਗਦੇ  ਅਤੇ ਉਹਨਾਂ ਦੇ ਭਲੇ ਦੀ ਅਰਦਾਸ ਕਰਦੇ ਰਹਿੰਦੇ ਹਨ ਪਰ ਕਲਯੁੱਗੀ ਪੁੱਤਰ ਜਰਾ ਜਿਹੇ ਪੈਸੇ ਤੇ ਜਾਇਦਾਦ ਦੇ ਲਾਲਚ ਵਿੱਚ ਮਾਂ ਪਿਓ ਨੂੰ ਕੁੱਟਣ ਅਤੇ ਘਰੋਂ ਕੱਢਣ ਤੱਕ ਤੋਂ ਗੁਰੇਜ ਨਹੀਂ ਕਰਦੇ ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਬਥਵਾਲਾ ਤੋਂ ਸਾਹਮਣੇ ਆਇਆ ਹੈ , ਜਿੱਥੋਂ ਦੀ ਰਹਿਣ ਵਾਲੀ ਇੱਕ ਮਾਂ ਸੁਦੇਸ਼ ਕੁਮਾਰੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਤੇ ਮਾਰ ਕੁੱਟ ਕਰਕੇ ਘਰੋਂ ਕੱਢਣ ਦਾ ਇਲਜ਼ਾਮ ਲਗਾਇਆ ਹੈ ।

ਦੱਸ ਦਈਏ ਕਿ ਪੀੜਤ ਮਹਿਲਾ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਪਿਛਲੇ 12 ਦਿਨਾਂ ਤੋਂ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਕਰਵਾ ਰਹੀ ਹੈ । ਉਸਦਾ ਇਲਜ਼ਾਮ ਹੈ ਕਿ ਉਸਦੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਜਿਨਾਂ ਨੇ ਲਵ ਮੈਰਿਜ ਕਰਵਾਈ ਹੈ , ਵੱਲੋਂ ਪੈਸੇ ਦੇ ਲਾਲਚ ਵਿੱਚ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ । 

ਬੀਤੇ ਦਿਨ ਵੀ ਉਸ ਨੂੰ ਕਾਫੀ ਮਾਰਿਆ ਕੁੱਟਿਆ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ । ਉਸ ਦਾ ਇਹ ਵੀ ਦੋਸ਼ ਹੈ ਕਿ ਉਸਦੇ ਪਤੀ ਦੀ ਆਉਂਦੀ ਪੈਨਸ਼ਨ ਵੀ ਉਸਦੇ ਛੋਟੇ ਪੁੱਤਰ ਵੱਲੋਂ ਖੋਹ ਲਈ ਜਾਂਦੀ ਹੈ ਅਤੇ ਉਸਦੇ ਮਰਹੂਮ ਪਤੀ ਵੱਲੋਂ ਬਣਾਈ ਗਈ ਜਾਇਦਾਦ ਅਤੇ ਮਕਾਨ ਤੇ ਵੀ ਉਸ ਦਾ ਛੋਟਾ ਲੜਕਾ ਕਬਜਾ ਕਰਕੇ ਉਹਨਾਂ ਨੂੰ ਘਰੋਂ ਕੱਢਣਾ ਚਾਹੁੰਦਾ ਹੈ ਜਦਕਿ ਉਸ ਦਾ ਵੱਡਾ ਪੁੱਤਰ ਪਹਿਲਾਂ ਹੀ ਦੁਖੀ ਹੋ ਕੇ ਘਰ ਛੱਡ ਕੇ ਜਾ ਚੁੱਕਿਆ ਜਦਕਿ ਵਿਚਕਾਰਲਾ ਪੁੱਤਰ ਆਪਣੀ ਮਾਂ ਦੀ ਦੇਖ ਰੇਖ ਕਰ ਰਿਹਾ ਹੈ।

ਉਥੇ ਹੀ ਜਦੋਂ ਇਸ ਸਬੰਧ ਵਿੱਚ ਸਬੰਧਤ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੁਦੇਸ਼ ਕੁਮਾਰੀ ਨੇ ਫਿਲਹਾਲ ਪੁਲਿਸ ਨੂੰ ਬਿਆਨ ਦਰਜ ਨਹੀਂ ਕਰਵਾਏ ਹਨ। ਉਹ ਪੁਲਿਸ ਦੇ ਸੰਪਰਕ ਵਿੱਚ ਆ ਤੇ ਜਲਦੀ ਹੀ ਉਸ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਦਕਿ ਜਿੱਥੋਂ ਤੱਕ ਜਾਇਦਾਦ ਦਾ ਮਸਲਾ ਹੈ ਇਹ ਵੈਰੀਫਾਈ ਕੀਤਾ ਜਾਵੇਗਾ ਕਿ ਜਿਆਦਾ ਤੇ ਕਿਸ ਦਾ ਹੱਕ ਹੈ। 

ਇਹ ਵੀ ਪੜ੍ਹੋ : Kapurthala ’ਚ ਨਸ਼ੇ ਖਿਲਾਫ ਲੜਨ ਵਾਲੇ ਸਰਪੰਚ ਦੇ ਪੁੱਤ ਦਾ ਕਤਲ; ਨਸ਼ੇ ਦਾ ਟੀਕਾ ਜਾਂ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦਾ ਖਦਸ਼ਾ

- PTC NEWS

Top News view more...

Latest News view more...

PTC NETWORK
PTC NETWORK