Sun, Dec 14, 2025
Whatsapp

ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦਾ ਗੁਰਗਾ ਕਾਲੀ ਦੋ ਸਾਥੀਆਂ ਸਣੇ ਕਾਬੂ

Reported by:  PTC News Desk  Edited by:  Ravinder Singh -- November 08th 2022 03:24 PM
ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦਾ ਗੁਰਗਾ ਕਾਲੀ ਦੋ ਸਾਥੀਆਂ ਸਣੇ ਕਾਬੂ

ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦਾ ਗੁਰਗਾ ਕਾਲੀ ਦੋ ਸਾਥੀਆਂ ਸਣੇ ਕਾਬੂ

ਬਠਿੰਡਾ : ਬਠਿੰਡਾ ਦੀ ਸੀਆਈਏ ਜੰਗਲਾਤ ਪੁਲਿਸ ਨੇ ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦੇ ਗੁਰਗੇ ਮਨਪ੍ਰੀਤ ਸਿੰਘ ਕਾਲੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਰਿਵਾਲਵਰ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਤਿੰਨੋਂ ਜਾਣੇ ਗਰੁੱਪ ਬਣਾ ਕੇ ਲੋਕਾਂ ਨੂੰ ਲੁੱਟਦੇ ਸਨ।

ਬਠਿੰਡਾ ਦੇ ਡੀਐਸਪੀ ਦਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸੀਆਈਏ ਜੰਗਲਾਤ ਪੁਲਿਸ ਨੇ ਇਕ ਲੁਟੇਰਾ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇਕ ਮਨਪ੍ਰੀਤ ਸਿੰਘ ਕਾਲੀ, ਗੁਰਪ੍ਰੀਤ ਸੇਖੋਂ ਗੈਂਗਸਟਰ ਗਰੋਹ ਨਾਲ ਸਬੰਧਤ ਹੈ, ਆਪਣੇ ਦੋ ਹੋਰ ਸਾਥੀਆਂ ਅਰਸ਼ਦੀਪ ਅਤੇ ਸੁਰਿੰਦਰ ਸਮੇਤ ਜਿਨ੍ਹਾਂ ਕੋਲੋਂ 32 ਬੋਰ ਦਾ ਲਾਇਸੈਂਸੀ ਰਿਵਾਲਵਰ ਅਤੇ 315 ਬੋਰ ਦਾ ਦੇਸੀ ਰਿਵਾਲਵਰ ਸਮੇਤ ਕੁਝ ਕਾਰਤੂਸ ਬਰਾਮਦ ਕੀਤੇ ਗਏ ਹਨ।


ਇਹ ਵੀ ਪੜ੍ਹੋ : ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, ਸੰਗਰੂਰ 'ਚ ਸਭ ਤੋਂ ਵੱਧ ਆਏ ਕੇਸ

ਪੁਲਿਸ ਨੇ ਫ਼ਿਲਹਾਲ ਇਨ੍ਹਾਂ ਤਿੰਨਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਨੇ ਕੁਝ ਸਮਾਂ ਪਹਿਲਾਂ ਥਾਣਾ ਸਿਵਲ ਲਾਈਨ ਨੇੜੇ ਇਕ ਏਟੀਐਮ ਦੇ ਬਾਹਰ ਇਕ ਵਿਅਕਤੀ ਤੋਂ 186000 ਰੁਪਏ ਲੁੱਟ ਲਏ ਸਨ। ਇਹ ਗਿਰੋਹ ਹਰਿਆਣਾ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਸੀ ਅਤੇ ਉਥੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਇਨ੍ਹਾਂ ਸਾਰਿਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਇਨ੍ਹਾਂ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

 


- PTC NEWS

Top News view more...

Latest News view more...

PTC NETWORK
PTC NETWORK