Bathinda Sacrilege Case: ਬਠਿੰਡਾ ਦੇ ਪਿੰਡ ਦਾਨ ਸਿੰਘ ਵਿਖ਼ੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ, 3 ਵਿਅਕਤੀਆਂ ਖਿਲਾਫ ਮਾਮਲਾ ਦਰਜ
ਬਠਿੰਡਾ: ਦੀਵਾਲੀ ਮੌਕੇ ਜ਼ਿਲ੍ਹਾਂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਇੱਕ ਡੇਰੇ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ 3 ਵਿਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਦਾਨ ਸਿੰਘ ਵਾਲਾ ਵਿੱਚ ਭਾਈ ਬਖਤੌਰ ਦਾਸ ਦੇ ਡੇਰੇ ਵਿੱਚ ਪਿੰਡ ਦੇ ਸੰਧੂ ਪਰਿਵਾਰ ਵੱਲੋਂ ਕੌਤਰੀ ਮੌਕੇ ਅਖੰਡ ਪਾਠ ਕਰਵਾਏ ਜਾ ਰਹੇ ਸਨ ਮਹੁੰਤ ਬਖਤੌਰ ਦਾਸ ਡੇਰੇ ਵਿਚ ਪਾਠ ਮੌਕੇ ਰੌਲ ਲਾਉਣ ਮੌਕੇ ਪਾਠੀਆਂ ਵੱਲੋਂ ਦਾਰੂ ਪੀ ਕੇ ਰੌਲ ਤੇ ਬੈਠਣ ਦਾ ਮਾਮਲਾ ਸਾਹਮਣੇ ਆਉਣ ’ਤੇ ਮਾਮਲਾ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਜਦੋਂ ਉਕਤ ਪਰਿਵਾਰ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਏ 5 ਪਿਆਰਿਆਂ ਦੀ ਹਾਜ਼ਰੀ ਵਿੱਚ ਡੇਰੇ ਦੀ ਤਲਾਸ਼ੀ ਲਈ ਗਈ ਤਾਂ ਡੇਰੇ ਦੇ ਕਮਰੇ ਵਿੱਚ ਪਏ ਇਕ ਟਰੰਕ ਵਿੱਚੋਂ ਪਾੜੇ ਹੋਏ ਗੁਟਕਾ ਸਾਹਿਬ ਬਰਾਮਦ ਕੀਤੇ ਗਏ ਜਿਨ੍ਹਾਂ ਉਪਰ ਜੁੱਤੀਆਂ ਰੱਖੀਆਂ ਹੋਈਆਂ ਸਨ।
ਜਿਸ ’ਤੇ ਥਾਣਾ ਨੇਹੀਆਂ ਵਾਲਾ ਦੇ ਪੁਲਿਸ ਨੇ ਕਾਰਵਾਈ ਕਰਦੇ ਡੇਰੇ ਦੇ ਮਹੁੰਤ ਬਖਤੌਰ ਦਾਸ, ਪਾਠੀ ਬਿੱਟੂ ਸਿੰਘ ਅਬਲੂ ਅਤੇ ਇੱਕ ਹੋਰ ਪਾਠੀ ਜੋ ਕਿ ਧੂਰੀ ਦਾ ਰਹਿਣ ਵਾਲਾ ਹੈ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਫਰਾਰ ਹੈ।
ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ
- PTC NEWS