Uttarkashi Landslide: ਉੱਤਰਕਾਸ਼ੀ 'ਚ ਯਮੁਨੋਤਰੀ NH 'ਤੇ ਨਿਰਮਾਣ ਅਧੀਨ ਸੁਰੰਗ 'ਚ ਜ਼ਮੀਨ ਖਿਸਕੀ, 36 ਤੋਂ ਵੱਧ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ
Uttarkashi Landslide: ਉੱਤਰਾਖੰਡ ਦੇ ਉੱਤਰਕਾਸ਼ੀ 'ਚ ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਸਿਲਕਿਆਰਾ ਤੋਂ ਦੰਦਲਗਾਓਂ ਤੱਕ ਨਿਰਮਾਣ ਅਧੀਨ ਸੁਰੰਗ ਦੇ ਅੰਦਰ ਜ਼ਮੀਨ ਖਿਸਕ ਗਈ ਹੈ। ਐਨਐਚਆਈਡੀਸੀਐਲ ਦੇ ਨਿਰਦੇਸ਼ਾਂ ਤਹਿਤ ਨਵਯੁੱਗ ਕੰਪਨੀ ਦੁਆਰਾ ਸੁਰੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੰਗ ਦੇ ਅੰਦਰ 36 ਤੋਂ ਵੱਧ ਮਜ਼ਦੂਰ ਫਸੇ ਹੋਏ ਹਨ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਉੱਤਰਕਾਸ਼ੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੁਰੰਗ ਦੇ ਅੰਦਰ ਕਿੰਨੇ ਮਜ਼ਦੂਰ ਫਸੇ ਹੋਏ ਹਨ। ਕੰਪਨੀ ਵੱਲੋਂ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਮੌਕੇ 'ਤੇ ਪੰਜ 108 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਹਾਦਸੇ ਦੀ ਜਾਣਕਾਰੀ ਮਿਲਣ 'ਤੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਮੈਂ ਘਟਨਾ ਦੇ ਬਾਅਦ ਤੋਂ ਲਗਾਤਾਰ ਅਧਿਕਾਰੀਆਂ ਦੇ ਸੰਪਰਕ 'ਚ ਹਾਂ। ਹਾਦਸੇ ਦੀ ਪੂਰੀ ਜਾਣਕਾਰੀ ਹੈ। ਐਸਡੀਆਰਐਫ ਅਤੇ ਐਨਡੀਆਰਐਫ ਮੌਕੇ 'ਤੇ ਮੌਜੂਦ ਹਨ। ਸਾਰਿਆਂ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Manish Sisodia: ਬਿਮਾਰ ਪਤਨੀ ਨੂੰ ਮਿਲਣ ਤਿਹਾੜ ਜੇਲ੍ਹ ਤੋਂ ਘਰ ਪਹੁੰਚੇ ਮਨੀਸ਼ ਸਿਸੋਦੀਆ, ਅਦਾਲਤ ਤੋਂ ਮਿਲਿਆ ਇੰਨਾ ਹੀ ਸਮਾਂ
- PTC NEWS