ਨੂੰਹ: ਹੋਟਲ ਜਿਸ ਤੋਂ ਧਾਰਮਿਕ ਜਲੂਸ 'ਤੇ ਕੀਤਾ ਗਿਆ ਪਥਰਾਅ, ਨੂੰ ਬੁਲਡੋਜ਼ਰ ਨਾਲ ਢਾਹਿਆ
ਨੂੰਹ: ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂੰਹ ਵਿੱਚ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇੱਕ ਹੋਟਲ-ਕਮ-ਰੈਸਟੋਰੈਂਟ ਨੂੰ ਢਾਹ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਗ਼ੈਰਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ। ਹਾਲ ਹੀ ਵਿੱਚ ਹੋਈਆਂ ਫਿਰਕੂ ਝੜਪਾਂ ਦੌਰਾਨ ਸ਼ਰਾਰਤੀ ਅਨਸਰਾਂ ਨੇ ਇੱਥੋਂ ਪਥਰਾਅ ਵੀ ਕੀਤਾ ਸੀ। ਜ਼ਿਲ੍ਹੇ ਵਿੱਚ ਨਾਜਾਇਜ਼ ਮਕਾਨਾਂ, ਦੁਕਾਨਾਂ ਅਤੇ ਹੋਟਲਾਂ ਨੂੰ ਢਾਹੁਣ ਦੀ ਮੁਹਿੰਮ ਐਤਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਅਧਿਕਾਰੀਆਂ ਨੇ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬਾਹਰ ਇੱਕ ਤਿੰਨ ਮੰਜ਼ਿਲਾ ਹੋਟਲ ਅਤੇ ਕਈ ਦੁਕਾਨਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਸਥਾਨਕ ਲੋਕਾਂ ਮੁਤਾਬਕ ਇਸ ਦੌਰਾਨ ਝੜਪ ਵੀ ਹੋਈ ਅਤੇ ਲੋਕ ਹੋਟਲ ਨੇੜੇ ਇਕੱਠੇ ਹੋ ਗਏ ਅਤੇ ਪੁਲਿਸ 'ਤੇ ਪਥਰਾਅ ਵੀ ਕੀਤਾ ਗਿਆ।
ਦੁਕਾਨਦਾਰਾਂ ਨੇ ਕਿਹਾ 'ਨਹੀਂ ਦਿੱਤਾ ਗਿਆ ਨੋਟਿਸ'
ਇਸ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਅਧਿਕਾਰੀ ਅੱਜ ਦੇਰ ਰਾਤ ਹੀ ਕਬਜ਼ੇ ਵਿਰੋਧੀ ਮੁਹਿੰਮ ਚਲਾਉਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਕਰੇਤਾ ਜਾਂ ਦੁਕਾਨ ਮਾਲਕ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ। ਇਸ ਦੌਰਾਨ ਗੁਰੂਗ੍ਰਾਮ ਦੇ ਸੈਕਟਰ 57 ਦੇ ਤਿਗਰਾ ਪਿੰਡ ਵਿੱਚ ਐਤਵਾਰ ਨੂੰ ਹਿੰਦੂ ਸੰਗਠਨਾਂ ਦੀ ਪੰਚਾਇਤ ਬੁਲਾਈ ਗਈ। 31 ਜੁਲਾਈ ਨੂੰ ਨੂੰਹ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਝੜਪਾਂ ਤੋਂ ਬਾਅਦ ਸ਼ਹਿਰ ਭਰ ਵਿੱਚ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਪੰਚਾਇਤ ਨੂੰ ਬੁਲਾਇਆ ਗਿਆ। ਪੁਲਿਸ ਨੇ ਪਿੰਡ ਵਿੱਚ ਬਾਹਰੀ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ।
ਗੁਰੂਗ੍ਰਾਮ ਤੱਕ ਫੈਲ ਗਈ ਝੜਪ:
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਭੀੜ ਵੱਲੋਂ ਰੋਕਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਭੜਕੀ ਫਿਰਕੂ ਝੜਪ ਵਿੱਚ ਦੋ ਹੋਮ ਗਾਰਡ ਜਵਾਨਾਂ ਅਤੇ ਇੱਕ ਇਮਾਮ ਸਮੇਤ ਛੇ ਲੋਕ ਮਾਰੇ ਗਏ ਸਨ। ਇਹ ਝੜਪ ਪਿਛਲੇ ਕੁਝ ਦਿਨਾਂ ਤੋਂ ਗੁਰੂਗ੍ਰਾਮ ਤੱਕ ਫੈਲ ਗਈ ਸੀ। ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਨੂੰਹ 'ਚ ਹਿੰਸਾ ਦੀ ਆੜ 'ਚ ਛਾਪੇਮਾਰੀ ਦੌਰਾਨ ਇਕੱਠੇ ਕੀਤੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਸਾਈਬਰ ਪੁਲਿਸ ਸਟੇਸ਼ਨ 'ਤੇ ਹਮਲਾ ਕੀਤਾ ਗਿਆ ਸੀ।
ਗੁਰੂਗ੍ਰਾਮ ਦੇ ਏ.ਸੀ.ਪੀ ਵਿਕਾਸ ਕੌਸ਼ਿਕ ਨੇ ਕਿਹਾ, “ਪਿਛਲੇ 2-3 ਦਿਨਾਂ ਤੋਂ ਗੁਰੂਗ੍ਰਾਮ ਵਿੱਚ ਸ਼ਾਂਤੀ ਹੈ। ਕਿਸੇ ਘਟਨਾ ਦੀ ਰਿਪੋਰਟ ਨਹੀਂ ਕੀਤੀ ਗਈ ਹੈ।" ਇਸ ਦੌਰਾਨ ਹਰਿਆਣਾ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਨੂੰਹ ਜ਼ਿਲ੍ਹੇ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਤੇ ਹਮਲੇ ਦਾ ਉਦੇਸ਼ ਇਸ ਸਾਲ ਦੇ ਸ਼ੁਰੂ ਵਿਚ ਸਾਹਮਣੇ ਆਏ ਵੱਡੇ ਪੱਧਰ 'ਤੇ ਧੋਖਾਧੜੀ ਨਾਲ ਜੁੜੇ ਸਬੂਤਾਂ ਨੂੰ ਨਸ਼ਟ ਕਰਨਾ ਸੀ। 31 ਜੁਲਾਈ ਨੂੰ ਨੂਹ 'ਚ ਭੜਕੀ ਹਿੰਸਾ ਦੌਰਾਨ ਸਾਈਬਰ ਕ੍ਰਾਈਮ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਹੋਰ ਖਬਰਾਂ ਪੜ੍ਹੋ:
- ਪੰਜਾਬ ਦੇ 19 ਜ਼ਿਲ੍ਹਿਆਂ 'ਚ ਮੀਂਹ ਦਾ ਖ਼ਦਸ਼ਾ, ਮੌਸਮ ਵਿਭਾਗ ਵਲ੍ਹੋਂ ਯੈੱਲੋ ਅਲਰਟ ਜਾਰੀ
- ਬਹਾਦਰਗੜ੍ਹ ਟਰੇਨਿੰਗ ਸੈਂਟਰ ‘ਚ ਗੋਲੀਬਾਰੀ ਕਾਰਨ ਟਰੇਨੀ ਕਮਾਂਡੋ ਦੀ ਮੌਤ
- ASI ਸਰਵੇਖਣ ਦਾ ਅੱਜ ਤੀਸਰਾ ਦਿਨ, ਜਾਣੋ ਗਿਆਨਵਾਪੀ ਮਸਜਿਦ ਵਿੱਚ ਹੁਣ ਤੱਕ ਕੀ ਕੁਝ ਮਿਲਿਆ?
- PTC NEWS