Jay Shah Net Worth : ਕਿੰਨੇ ਅਮੀਰ ਹਨ ICC ਦੇ ਨਵੇਂ ਭਾਰਤੀ ਚੇਅਰਮੈਨ ? ਜਾਣੋ ਪੜ੍ਹਾਈ ਤੋਂ ਲੈ ਕੇ ਜੈ ਸ਼ਾਹ ਦੀ ਨਿੱਜੀ ਜ਼ਿੰਦਗੀ ਬਾਰੇ
Jay Shah Net Worth : BCCI ਸਕੱਤਰ ਜੈ ਸ਼ਾਹ ਨੂੰ ICC ਦਾ ਨਵਾਂ ਚੇਅਰਮੈਨ ਬਣਾਇਆ ਹੈ। BCCI ਸਕੱਤਰ ਜੈ ਸ਼ਾਹ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ। ਉਨ੍ਹਾਂ ਨੂੰ ਸਾਲ 2019 'ਚ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਮਿਲੀ ਸੀ ਅਤੇ ਉਦੋਂ ਤੋਂ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। BCCI ਦੇ ਸਕੱਤਰ ਹੋਣ ਤੋਂ ਇਲਾਵਾ ਉਹ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਵੀ ਹਨ। ਮੀਡੀਆ ਰਿਪੋਰਟ ਮੁਤਾਬਕ ਉਹ ਸਾਲ 2021 'ਚ ਵਿੱਚ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਬਣੇ ਸਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ।
ਜੈ ਸ਼ਾਹ ਦੀ ਕੁੱਲ ਜਾਇਦਾਦ, ਸਿੱਖਿਆ ਅਤੇ ਨਿੱਜੀ ਜਾਣਕਾਰੀ
ਜੈ ਸ਼ਾਹ ਦਾ ਜਨਮ 22 ਸਤੰਬਰ 1988 ਨੂੰ ਹੋਇਆ ਸੀ ਅਤੇ ਉਹ ਇੱਕ ਭਾਰਤੀ ਵਪਾਰੀ ਅਤੇ ਕ੍ਰਿਕਟ ਪ੍ਰਸ਼ਾਸਕ ਹਨ।
ਫਿਰ ਸਾਲ 2013 'ਚ, ਜੈ ਸ਼ਾਹ ਨੂੰ ਗੁਜਰਾਤ ਕ੍ਰਿਕਟ ਸੰਘ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਸੀ।
ਇਸ ਤੋਂ ਬਾਅਦ ਸਾਲ 2019 'ਚ, ਜੈ ਸ਼ਾਹ ਨੂੰ BCCI ਦਾ ਸਕੱਤਰ ਬਣਾਇਆ ਗਿਆ ਸੀ।
ਮੀਡੀਆ ਰਿਪੋਰਟ ਮੁਤਾਬਕ ਜੈ ਸ਼ਾਹ ਨੇ ਆਪਣੀ ਪੜ੍ਹਾਈ ਗੁਜਰਾਤ ਤੋਂ ਕੀਤੀ ਹੈ। 12ਵੀਂ ਤੋਂ ਬਾਅਦ ਉਸ ਨੇ ਨਿਰਮਾ ਯੂਨੀਵਰਸਿਟੀ ਤੋਂ B.Tech ਕੀਤੀ ਹੈ।
ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 124 ਕਰੋੜ ਰੁਪਏ ਦੇ ਕਰੀਬ ਹੈ। ਉਸ ਦੇ ਕਾਰੋਬਾਰ ਨੇ ਉਸ ਦੀ ਇਹ ਸ਼ੁੱਧ ਕੀਮਤ ਬਣਾਉਣ 'ਚ ਮਦਦ ਕੀਤੀ।
ਉਨ੍ਹਾਂ ਦੀ ਪਤਨੀ ਦਾ ਨਾਂ ਰਿਸ਼ਿਤਾ ਪਟੇਲ ਹੈ। ਦੋਵੇਂ ਕਾਲਜ ਦੇ ਦੋਸਤ ਹਨ। ਰਿਸ਼ਿਤਾ ਦੇ ਪਿਤਾ ਦਾ ਨਾਂ ਗੁਣਵੰਤਭਾਈ ਪਟੇਲ ਹੈ ਅਤੇ ਉਹ ਕਾਰੋਬਾਰੀ ਹਨ। ਦਸ ਦਈਏ ਕਿ ਜੈ ਸ਼ਾਹ ਨੇ 10 ਫਰਵਰੀ 2015 ਨੂੰ ਰਿਸ਼ਿਤਾ ਨਾਲ ਵਿਆਹ ਕੀਤਾ ਸੀ ਅਤੇ ਦੋਵਾਂ ਦੀਆਂ ਦੋ ਬੇਟੀਆਂ ਹਨ।
- PTC NEWS