Thu, Jun 20, 2024
Whatsapp

Donald Trump Convicted: ਅਮਰੀਕੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਵੱਡਾ ਝਟਕਾ, Adult Star ਨੂੰ ਪੈਸੇ ਦੇਣ ਦੇ ਸਾਰੇ ਦੋਸ਼ਾਂ 'ਚ ਦੋਸ਼ੀ ਕਰਾਰ

ਅਮਰੀਕਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

Written by  Aarti -- May 31st 2024 09:39 AM
Donald Trump Convicted: ਅਮਰੀਕੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਵੱਡਾ ਝਟਕਾ, Adult Star ਨੂੰ ਪੈਸੇ ਦੇਣ ਦੇ ਸਾਰੇ ਦੋਸ਼ਾਂ 'ਚ ਦੋਸ਼ੀ ਕਰਾਰ

Donald Trump Convicted: ਅਮਰੀਕੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਵੱਡਾ ਝਟਕਾ, Adult Star ਨੂੰ ਪੈਸੇ ਦੇਣ ਦੇ ਸਾਰੇ ਦੋਸ਼ਾਂ 'ਚ ਦੋਸ਼ੀ ਕਰਾਰ

Donald Trump Convicted: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸ਼ ਮਨੀ (Hush Money) ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ 'ਤੇ ਦੋ ਦਿਨ ਦੀ ਸੁਣਵਾਈ ਤੋਂ ਬਾਅਦ 12 ਮੈਂਬਰੀ ਜਿਊਰੀ ਨੇ ਉਸ ਨੂੰ ਸਾਰੇ 34 ਇਲਜ਼ਾਮਾਂ ’ਚ ਦੋਸ਼ੀ ਠਹਿਰਾਇਆ ਹੈ। 

ਅਮਰੀਕਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਟਰੰਪ 'ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਉਸਦੀ ਚੁੱਪੀ ਦੇ ਬਦਲੇ ਭੁਗਤਾਨਾਂ ਨੂੰ ਛੁਪਾਉਣ ਅਤੇ ਆਪਣੇ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਬਣਾਉਣ ਦੇ 34 ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਸੀ। ਇਨ੍ਹਾਂ ਸਾਰੇ ਇਲਜ਼ਾਮਾਂ ’ਚ ਉਸ ਨੂੰ ਦੋਸ਼ੀ ਪਾਇਆ ਗਿਆ ਹੈ। 


ਟਰੰਪ ਨੇ ਦਸਤਾਵੇਜ਼ਾਂ ਨਾਲ ਛੇੜਛਾੜ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸਨੇ ਸਟੋਰਮੀ ਡੇਨੀਅਲਸ ਨਾਲ ਸੈਕਸ ਕਰਨ ਤੋਂ ਵੀ ਇਨਕਾਰ ਕੀਤਾ ਹੈ।

ਜਸਟਿਸ ਜੁਆਨ ਮਾਰਚੇਨ 11 ਜੁਲਾਈ ਨੂੰ ਆਪਣੀ ਸਜ਼ਾ ਦਾ ਐਲਾਨ ਕਰਨਗੇ। ਟਰੰਪ ਦੇ ਖਿਲਾਫ ਫੈਸਲਾ ਅਜਿਹੇ ਸਮੇਂ ਸੁਣਾਇਆ ਜਾਵੇਗਾ ਜਦੋਂ ਰਿਪਬਲਿਕਨ ਪਾਰਟੀ ਦੀ ਰਾਸ਼ਟਰੀ ਕਨਵੈਨਸ਼ਨ 15 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੀ ਹੈ, ਜਿਸ 'ਚ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਟਰੰਪ ਦੇ ਨਾਂ ਦਾ ਰਸਮੀ ਐਲਾਨ ਕੀਤਾ ਜਾਵੇਗਾ।

ਜਾਣੋ ਪੂਰਾ ਮਾਮਲਾ 

ਡੋਨਾਲਡ ਟਰੰਪ ਨੇ 2006 ਵਿੱਚ ਸਟੋਰਮੀ ਡੇਨੀਅਲਸ ਨਾਲ ਸਰੀਰਕ ਸਬੰਧ ਬਣਾਏ ਸਨ। 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਹ ਮਾਮਲਾ ਕਾਫੀ ਚਰਚਾ ਵਿੱਚ ਰਿਹਾ ਸੀ। ਸਟੌਰਮੀ ਇਸ ਘਟਨਾ ਨੂੰ ਜਨਤਕ ਕਰਨ ਦੀ ਧਮਕੀ ਦੇ ਰਹੀ ਸੀ, ਜਿਸ ਤੋਂ ਬਾਅਦ ਟਰੰਪ ਨੇ ਉਸ ਨੂੰ ਗੁਪਤ ਤਰੀਕੇ ਨਾਲ ਭੁਗਤਾਨ ਕੀਤਾ।

ਟਰੰਪ ਨੂੰ ਡੇਨੀਅਲਸ ਨੂੰ $130,000 ਦੀ ਅਦਾਇਗੀ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ਨੂੰ ਜਾਅਲੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤੋਂ ਪਹਿਲਾਂ ਸਟੋਰਮੀ ਡੇਨੀਅਲਜ਼ ਨੇ ਅਦਾਲਤ ਨੂੰ ਦੱਸਿਆ ਸੀ ਕਿ ਜਦੋਂ ਉਸ ਨੇ ਟਰੰਪ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਸ ਨੇ ਰੇਸ਼ਮੀ ਪਜਾਮਾ ਪਾਇਆ ਹੋਇਆ ਸੀ। ਉਸ ਘਟਨਾ ਬਾਰੇ ਦੱਸਦੇ ਹੋਏ ਸਟੋਰਮੀ ਡੇਨੀਅਲਸ ਨੇ ਕਿਹਾ ਸੀ ਕਿ ਟਰੰਪ ਨੇ ਮੈਨੂੰ ਐਡਲਟ ਇੰਡਸਟਰੀ 'ਚ ਮੇਰੇ ਕਰੀਅਰ ਬਾਰੇ ਪੁੱਛਿਆ ਸੀ। ਉਸਨੇ ਪੁੱਛਿਆ ਸੀ ਕਿ ਕੀ ਮੈਂ ਜਿਨਸੀ ਰੋਗਾਂ (STD) ਲਈ ਟੈਸਟ ਕਰਵਾਇਆ ਸੀ।

ਇਹ ਵੀ ਪੜ੍ਹੋ: MP Prajwal Revanna Arrested: ਦੇਸ਼ ਪਰਤਦੇ ਹੀ SIT ਨੇ ਪ੍ਰਜਵਲ ਰੇਵੰਨਾ ਨੂੰ ਹਵਾਈ ਅੱਡੇ ਤੋਂ ਕੀਤਾ ਗ੍ਰਿਫਤਾਰ

- PTC NEWS

Top News view more...

Latest News view more...

PTC NETWORK