Operation Amritpal: IG ਸੁਖਚੈਨ ਸਿੰਘ ਨੇ ਆਪਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ !
ਚੰਡੀਗੜ੍ਹ: ਚੰਡੀਗੜ੍ਹ ਵਿਖੇ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਆਈਜੀ ਸੁਖਚੈਨ ਸਿੰਘ ਗਿੱਲ ਪ੍ਰੈਸ ਕਾਨਫਰੰਸ ਦੌਰਾਨ ਆਪਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਚ ਅੰਮ੍ਰਿਤਪਾਲ ਨੇ ਕੱਪੜੇ ਬਦਲੇ। ਆਈਜੀ ਨੇ ਦਾਅਵਾ ਕੀਤਾ ਹੈ ਕਿ ਪੈਂਟ ਸ਼ਰਟ ਪਾ ਕੇ ਅੰਮ੍ਰਿਤਪਾਲ 2 ਮੋਟਰਸਾਇਕਲਾਂ ’ਤੇ 3 ਸਾਥੀਆਂ ਨਾਲ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਬ੍ਰੀਜ਼ਾ ਕਾਰ ਨੂੰ ਬਰਾਮਦ ਕਰ ਲਿਆ ਹੈ।
ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅੰਮ੍ਰਿਤਪਾਲ ਬ੍ਰੇਜ਼ਾ ਕਾਰ ’ਚ ਫਰਾਰ ਹੋਇਆ ਸੀ। ਅੰਮ੍ਰਿਤਪਾਲ ਨੂੰ ਭਜਾਉਣ ’ਚ ਉਸਦੇ 3 ਸਾਥੀਆਂ ਨੇ ਮਦਦ ਕੀਤੀ ਸੀ ਜਿਨ੍ਹਾਂ ਨੂੰ ਬ੍ਰੇਜ਼ਾ ਕਾਰ ਨਾਲ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ’ਚ ਅੰਮ੍ਰਿਤਪਾਲ ਨੇ ਆਪਣੇ ਕੱਪੜੇ ਬਦਲੇ ਸੀ। ਅੰਮ੍ਰਿਤਪਾਲ ਹੁਲੀਆ ਬਦਲ ਕੇ 2 ਮੋਟਰਸਾਈਕਲ ਉੱਤੇ ਬੈਠ ਕੇ ਤਿੰਨ ਸਾਥੀਆਂ ਨਾਲ ਫਰਾਰ ਹੋ ਗਿਆ ਸੀ।
ਆਈਜੀ ਸੁਖਚੈਨ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਬਿਲਕੁੱਲ ਕਾਬੂ ਹੇਠ ਹੈ। ਹੁਣ ਤੱਕ ਪੁਲਿਸ ਨੇ ਮਾਮਲੇ ਸਬੰਧੀ 154 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ
ਇਹ ਵੀ ਪੜ੍ਹੋ: Amritpal Singh: ਪੁਲਿਸ ਦੀਆਂ ਅੱਖਾਂ 'ਚ ਧੂੜ ਪਾਉਣ ਲਈ ਅੰਮ੍ਰਿਤਪਾਲ ਸਿੰਘ ਨੇ ਬਦਲੀ ਗੱਡੀ, CCTV ਫੁਟੇਜ਼ ਆਈ ਸਾਹਮਣੇ
- PTC NEWS