One Time Settlement Scheme : ਲੁਧਿਆਣਾ ਜ਼ਿਮਣੀ ਸੀਟ ਜਿੱਤਣ ਲਈ ਮਾਨ ਸਰਕਾਰ ਨੇ ਖੇਡਿਆ ਉਦਯੋਪਤੀਆਂ 'ਤੇ ਦਾਅ ! 2 OTS ਸਕੀਮਾਂ ’ਤੇ ਲਗਾਈ ਮੋਹਰ
One Time Settlement Scheme : ਪੰਜਾਬ ਦੀ ਮਾਨ ਸਰਕਾਰ ਵੱਲੋਂ ਸਨਅਤਕਾਰਾਂ ਲਈ ਅਹਿਮ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਅੱਜ ਦੀ ਹੋਈ ਪੰਜਾਬ ਕੈਬਨਿਟ ਮੀਟਿੰਗ ’ਚ 2 ਓਟੀਐਸ ਸਕੀਮਾਂ ’ਤੇ ਮੋਹਰ ਲਗਾਈ ਗਈ ਹੈ। ਜਿਸ ਨਾਲ ਓਦਯੋਗਪਤੀਆਂ ਨੂੰ ਕਾਫੀ ਫਾਇਦਾ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਕੈਬਨਿਟ ਨੇ ਲੈਂਡ ਐਨਹਾਂਸਮੈਂਟ ਲਈ ਓਟੀਐਸ ਸਕੀਮ ਨੂੰ ਹਰੀ ਝੰਡੀ ਦਿੱਤੀ ਹੈ। ਲੈਂਡ ਐਨਹਾਂਸਮੈਂਟ ਬਕਾਏ ’ਤੇ 8% ਫਲੈਟ ਵਿਆਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੰਪਾਊਂਡਿਗ ਵਿਆਜ ਤੇ ਪਨੈਲਟੀ ਮੁਆਫ ਵੀ ਕੀਤੀ ਗਈ ਹੈ। ਇਹ ਸਕੀਮ 31 ਦਸਬੰਰ 2025 ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ : Punjab Revenue Officers Strike : ਪੰਜਾਬ ਦੀਆਂ ਤਹਿਸੀਲਾਂ ’ਚ ਕੰਮਕਾਜ ਠੱਪ; ਸਮੂਹਿਕ ਹੜਤਾਲ ’ਤੇ ਰੈਵੀਨਿਊ ਅਫ਼ਸਰ, ਲਗਾਏ ਇਹ ਇਲਜ਼ਾਮ
- PTC NEWS